ETV Bharat / city

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ: ਵਿਦਿਆਰਥੀਆਂ ਦਾ ਸੰਘਰਸ਼ ਲਿਆਇਆ ਰੰਗ

author img

By

Published : Sep 26, 2021, 12:27 PM IST

ਪੰਜਾਬ ਯੂਨੀਵਰਸਿਟੀ 'ਚ ਸੈਨਟ ਮੈਂਬਰਾਂ ਦੀ ਚੋਣਾਂ ਹੋ ਰਹੀਆਂ ਹਨ। ਚੋਂਣ ਮੈਦਾਨ ਵਿੱਚ 41 ਉਮੀਦਵਾਰ ਉੱਤਰੇ ਹਨ। ਇਨ੍ਹਾਂ ਚੋਣਾਂ ਲਈ 211 ਪੋਲਿੰਗ ਬੂਥ ਬਣਾਏ ਗਏ ਹਨ। ਇਹ ਚੋਣਾਂ ਬੈਲਟ ਪੇਪਰ ਰਾਹੀ ਹੋ ਰਹੀਆਂ ਹਨ। 3.61 ਲੱਖ ਵੋਟਰ ਵੋਟਿੰਗ ਕਰ ਰਹੇ ਹਨ।

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ : ਵਿਦਿਆਰਥੀਆਂ ਦਾ ਸੰਘਰਸ਼ ਲਿਆ ਰੰਗ

ਚੰਡੀਗੜ : ਪੰਜਾਬ ਯੂਨੀਵਰਸਿਟੀ 'ਚ ਸੈਨਟ ਮੈਂਬਰਾਂ ਦੀ ਚੋਣਾਂ ਹੋ ਰਹੀਆਂ ਹਨ। ਚੋਂਣ ਮੈਦਾਨ ਵਿੱਚ 41 ਉਮੀਦਵਾਰ ਉੱਤਰੇ ਹਨ। ਇਨ੍ਹਾਂ ਚੋਣਾਂ ਲਈ 211 ਪੋਲਿੰਗ ਬੂਥ ਬਣਾਏ ਗਏ ਹਨ। ਇਹ ਚੋਣਾਂ ਬੈਲਟ ਪੇਪਰ ਰਾਹੀ ਹੋ ਰਹੀਆਂ ਹਨ। 3.61 ਲੱਖ ਵੋਟਰ ਵੋਟਿੰਗ ਕਰ ਰਹੇ ਹਨ।

ਦੱਸ ਦਈਏ ਕਿ ਵਿਦਿਆਰਥੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਨ। ਇਸਤੋਂ ਪਹਿਲਾਂ ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਇਹਨ੍ਹਾਂ ਵੋਟਾਂ ਦੀ ਮੰਗ ਕੀਤੀ ਸੀ। ।

ਕੈਂਪਸ ਖੋਲ੍ਹਣ ਅਤੇ ਸੈਨੇਟ ਚੋਣਾਂ ਕਰਵਾਉਣ ਦੀ ਮੰਗ ਨੂੰ ਲੈਕੇ ਪੀਐਸਯੂ ਵੱਲੋਂ ਧਰਨਾ ਲਾਇਆ ਗਿਆ ਸੀ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਯੂਨੀਵਰਸਿਟੀ ਨੂੰ ਸਾਰੇ ਵਿਦਿਆਰਥੀਆਂ ਲਈ ਬੰਦ ਰੱਖਣ ਦਾ ਅਸਲ ਕਾਰਨ ਸੈਨੇਟ ਨੂੰ ਖ਼ਤਮ ਕਰਕੇ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਯੂਨੀਵਰਸਿਟੀ ਨੂੰ ਕੇਂਦਰੀਕਰਣ ਦਾ ਆਰਐਸਐਸ-ਬੀਜੇਪੀ ਦਾ ਰਾਜਨੀਤਕ ਏਜੰਡਾ ਹੈ, ਜੋ ਸਪੱਸ਼ਟ ਤੌਰ 'ਤੇ ਕਹਿੰਦਾ ਹੈ ਕਿ ਸਾਰੇ ਫੈਸਲੇ ਲੈਣ ਵਾਲੀਆਂ ਸੰਸਥਾਵਾਂ ਯੂਨੀਵਰਸਿਟੀਆਂ ਵਿੱਚ ਬੋਰਡ ਆਫ਼ ਗਵਰਨੈਂਸ ਨਾਲ ਤਬਦੀਲ ਕੀਤਾ ਜਾਵੇਗਾ, ਜਿਸ ਦੇ ਮੈਂਬਰਾਂ ਦੀ ਨਿਯੁਕਤੀ ਕੇਂਦਰ ਸਰਕਾਰ ਕਰੇਗੀ। ਇਸੇ ਕਾਰਨ ਸੈਨੇਟ ਦੀਆਂ ਚੋਣਾਂ ਵੀ ਵਾਰ-ਵਾਰ ਮੁਲਤਵੀ ਕੀਤੀਆਂ ਜਾ ਰਹੀਆਂ ਹਨ।

ਰੋਸ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਹੇਠ ਲਿਖੀਆਂ ਮੰਗਾਂ ਦੇ ਨਾਲ ਮੰਗ ਪੱਤਰ ਸੌਂਪਿਆ ਸੀ।

  • ਯੂਨੀਵਰਸਿਟੀ ਤੁਰੰਤ ਮੁਲਤਵੀ ਹੋਈਆਂ ਸੈਨੇਟ ਚੋਣਾਂ ਦੀ ਤਾਰੀਖ ਦਾ ਫੈਸਲਾ ਕਰੇ।
  • ਯੂਨੀਵਰਸਿਟੀ ਆਨਲਾਈਨ ਸਿੱਖਿਆ ਦੇ ਨਾਂਅ 'ਤੇ ਪੂਰੀ ਫੀਸ ਵਸੂਲਦੇ ਹੋਏ ਵਿਦਿਆਰਥੀਆਂ ਦੀ ਸਿੱਖਿਆ ਨਾਲ ਸਮਝੌਤਾ ਕਰਨਾ ਬੰਦ ਕਰੇ।
  • ਕਿ ਸਾਰੇ ਵਿਦਿਆਰਥੀਆਂ ਲਈ ਹੋਸਟਲ ਦੁਬਾਰਾ ਖੋਲ੍ਹੇ ਜਾਣ।
  • ਕਿ ਸਾਰੀਆਂ ਕੰਟੀਨਾਂ, ਵਿਦਿਆਰਥੀ ਕੇਂਦਰ ਅਤੇ ਪੀਯੂ ਗੇਟ ਨੰਬਰ 1 ਨੂੰ ਤੁਰੰਤ ਖੋਲ੍ਹਿਆ ਜਾਵੇ।

ਅਖਿਰ ਵਿੱਚ ਵਿਦਿਆਰਥੀਆਂ ਦਾ ਸੰਘਰਸ਼ ਰੰਗ ਲਿਆਈਆ ਜਿਸ ਦੇ ਚੱਲਦੇ ਪੰਜਾਬ ਦੇ ਚੰਡੀਗੜ੍ਹ ਵਿੱਚ ਚੋਣਾਂ ਹੋਰ ਰਹੀਆਂ ਹਨ।

ਇਹ ਵੀ ਪੜ੍ਹੋਂ : ਭਾਰਤ ਤੋਂ ਕੈਨੇਡਾ ਦੀ ਫਲਾਇਟ ਹੋਵੇਗੀ ਮੁੜ ਤੋਂ ਸ਼ੁਰੂ, ਕੈਨੇਡਾ ਨੇ ਹਟਾਈ ਪਾਬੰਦੀ

ETV Bharat Logo

Copyright © 2024 Ushodaya Enterprises Pvt. Ltd., All Rights Reserved.