ਚੰਡੀਗੜ੍ਹ: ਸ਼ਨੀਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 448 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 9 ਮਰੀਜ਼ਾਂ ਦੀ ਮੌਤ ਹੋਈ ਹੈ। ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12684 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 4096 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 291 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 448 ਨਵੇਂ ਮਾਮਲਿਆਂ ਵਿੱਚੋਂ 55 ਅੰਮ੍ਰਿਤਸਰ, 155 ਲੁਧਿਆਣਾ, 29 ਜਲੰਧਰ, 40 ਪਟਿਆਲਾ, 38 ਸੰਗਰੂਰ, 16 ਗੁਰਦਾਸਪੁਰ, 2 ਐਸਬੀਐਸ ਨਗਰ, 32 ਮੋਹਾਲੀ, 5 ਤਰਨਤਾਰਨ, 1 ਹੁਸ਼ਿਆਰਪੁਰ, 10 ਫ਼ਤਿਹਗੜ੍ਹ ਸਾਹਿਬ, 10 ਫ਼ਰੀਦਕੋਟ, 10 ਫਿਰੋਜ਼ਪੁਰ, 10 ਕਪੂਰਥਲਾ, 6 ਮੋਗਾ, 18 ਬਰਨਾਲਾ, 18 ਬਠਿੰਡਾ, 1 ਮਾਨਸਾ, 6 ਪਠਾਨਕੋਟ, 6 ਰੋਪੜ ਤੋਂ ਮਾਮਲੇ ਸਾਹਮਣੇ ਆਏ ਹਨ।
ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਨ੍ਹਾਂ 12684 ਮਰੀਜ਼ਾਂ ਵਿੱਚੋਂ 8297 ਲੋਕ ਕੋਰੋਨਾ ਨੂੰ ਮਾਤ ਦੇ ਕੇ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਸੂਬੇ ਵਿੱਚ ਕੋਵਿਡ-19 ਦੇ 4096 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 5,21,906 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।
ਇਹ ਵੀ ਪੜ੍ਹੋ: ਕੋਵਿਡ-19 ਸਬੰਧੀ ਧੋਖਾਧੜੀ ਵਾਲੇ ਸੁਨੇਹਿਆਂ ਤੋਂ ਰਹੋ ਸਾਵਧਾਨ