ਚੰਡੀਗੜ੍ਹ: ਪੰਜਾਬ ਵਿੱਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 2587 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 38 ਮੌਤਾਂ ਹੋਈਆਂ ਹਨ। ਜਿਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਮਰੀਜ਼ਾਂ ਦੀ ਗਿਣਤੀ 2,10,488 ਹੋ ਗਈ ਹੈ ਅਤੇ ਸੂਬੇ ਵਿੱਚ ਕੋਰੋਨਾ ਦੇ 16,988 ਐਕਟਿਵ ਮਾਮਲੇ ਹਨ। ਇਸ ਭਿਆਨਕ ਮਹਾਂਮਾਰੀ ਨੇ ਪੰਜਾਬ ਵਿੱਚ ਹੁਣ ਤੱਕ 6280 ਲੋਕਾਂ ਦੀ ਜਾਨ ਲਈ ਹੈ।
ਸ਼ੁਕਰਵਾਰ ਨੂੰ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 4 ਅੰਮ੍ਰਿਤਸਰ, 1 ਫਾਜ਼ਿਲਕਾ, 2 ਬਰਨਾਲਾ, 3 ਗੁਰਦਾਸਪੁਰ, 4 ਹੁਸ਼ਿਆਰਪੁਰ, 11 ਜਲੰਧਰ, 2 ਕਪੂਰਥਲਾ, 3 ਪਟਿਆਲਾ, 2 ਤਰਨਤਾਰਨ, 2 ਲੁਧਿਆਣਾ, 2 ਮੋਗਾ ਅਤੇ 2 ਸੰਗਰੂਰ ਵਿੱਚ ਹੋਈਆਂ ਹਨ।