ਚੰਡੀਗੜ੍ਹ: ਪੰਜਾਬ ਪੁਲਿਸ (Punjab Police) ਨੂੰ ਕੈਨੇਡਾ ਤੋਂ ਧਮਕੀ ਮਿਲੀ ਹੈ। ਦਰਾਅਸਰ ਕੈਨੇਡਾ (Canada) ਰਹਿੰਦੇ ਏ ਕੈਟਾਗਰੀ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ (Gangster Lakhbir Singh Landa) ਨੇ ਫੇਸਬੁੱਕ 'ਤੇ ਪੋਸਟ ਪਾ ਕੇ ਪੰਜਾਬ ਪੁਲਿਸ ਨੂੰ ਚਿਤਾਵਨੀ (threat to Punjab Police) ਦਿੱਤੀ ਹੈ।
ਇਹ ਵੀ ਪੜੋ: ਪ੍ਰਕਾਸ਼ ਸਿੰਘ ਬਾਦਲ ਹੁਸ਼ਿਆਰਪੁਰ ਅਦਾਲਤ ਵੱਲੋਂ ਤਲਬ
ਫੇਸਬੁੱਕ ’ਤੇ ਪਾਈ ਪੋਸਟ
ਗੈਂਗਸਟਰ ਲਖਬੀਰ ਸਿੰਘ ਲੰਡਾ (Gangster Lakhbir Singh Landa) ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ ਕਿ...
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਫ਼ਤਿਹ।।
ਅੱਜ ਮੈਂ ਪੁਲਿਸ ਵਾਲਿਆ ਨੂੰ ਇੱਕ ਗੱਲ ਕਹਿਣੀ ਚਾਹੁੰਣਾ ਕੇ ਬਿਨਾ ਕਿਸੇ ਗੱਲ ਤੋਂ ਘਰ ਦੇ ਜਾ ਰਿਸ਼ਤੇਦਾਰ ਤੰਗ ਨਾ ਕਰੋ, ਜਿਹੜੇ ਬੰਦੇ ਦਾ ਕਸੂਰ ਉਹਨੂੰ ਚਾਹੇ ਗੋਲੀ ਮਾਰ ਦਿਓ। ਜਦੋਂ ਮੈਂ ਭਾਰਤ (india) ਸੀ ਓਦੋਂ ਵੀ ਘਰੋਂ ਬੁਲਾਕੇ ਨਾਜਾਇਜ਼ ਪਰਚੇ ਕੱਟਦੇ ਸੀ, ਤੇ ਹੁਣ ਫਿਰ 4 ਸਾਲ ਬਾਅਦ ਮੇਰੇ ਘਰ ਗੋਲੀਆਂ ਚਲਾਈਆਂ, ਤੁਸੀਂ ਨਾਜਾਇਜ਼ ਪਰਚੇ ਨਾ ਕਰੋ ਅਸੀਂ ਨਾਜਾਇਜ਼ ਕਿਸੇ ਨੂੰ ਤੰਗ ਨੀ ਕਰਦੇ, ਪਰ ਜੇ ਫਿਰ ਵੀ ਤੁਸੀਂ ਨਾਜਾਇਜ਼ ਕਰਨੀ ਘਰ ਦਿਆਂ ਨੂੰ ਜਾ ਰਿਸ਼ਤੇਦਾਰਾਂ ਨੂੰ ਤੰਗ ਕਰਨਾ ਤੁਹਾਡੀ ਮਰਜ਼ੀ, ਪਰ ਇਹ ਨਾ ਸੋਚਿਓ ਕੇ ਤੁਹਾਡੀਆਂ ਪਰਿਵਾਰ ਸਹੀ ਸਲਾਮਤ (families safe) ਨੇ, ਚਾਹੇ ਤੁਹਾਡੇ ਜਵਾਕ ਵਿਦੇਸ਼ (foreign country) ‘ਚ ਹੋਣ ਚਾਹੇ ਭਾਰਤ (india) ਵਿੱਚ ਹੋਣ, ਪਤਾ ਸਾਨੂੰ ਸਾਰਿਆ ਦਾ ਹੈ। ਜੇ ਨਹੀਂ ਤਾਂ ਪਤਾ ਕਰਲਾਗੇ, ਸਾਡੇ ਤੇ 4 ਨੇ ਤੁਹਾਡੇ 40 ਲੈਣੇ ਫਿਰ ਓਦੀ ਜ਼ਿੰਮੇਵਾਰੀ ਪੁਲਿਸ (police) ਦੀ ਹੋਵੇਗੀ।
ਪੰਜਾਬ ਪੁਲਿਸ ਦਾ ਬਿਆਨ
ਵਾਇਰਲ ਹੋਈ ਇੱਕ ਫੇਸਬੁੱਕ ਪੋਸਟ 'ਤੇ ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਕਿਹਾ ਕਿ ਪੰਜਾਬ ਪੁਲਿਸ ਲਈ ਅਜਿਹੀਆਂ ਧਮਕੀਆਂ ਆਮ ਹੀ ਮਿਲਦੀਆਂ ਰਹਿੰਦੀਆਂ ਹਨ ਅਤੇ ਪੰਜਾਬ ਪੁਲਿਸ ਇਨ੍ਹਾਂ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਇੱਕ ਕੇਸ 'ਤੇ ਕੰਮ ਕਰ ਰਹੀ ਹੈ, ਜਿਸ ਦੇ ਸਬੰਧ 'ਚ ਇਹ ਧਮਕੀ ਦਿੱਤੀ ਗਈ ਹੋਵੇਗੀ। ਹਾਲਾਂਕਿ ਪੰਜਾਬ ਪੁਲਿਸ ਕਿਸੇ ਤੋਂ ਡਰਦੀ ਨਹੀਂ ਅਤੇ ਅਜਿਹੀਆਂ ਧਮਕੀਆਂ ਵੱਲ ਵੀ ਧਿਆਨ ਨਹੀਂ ਦਿੰਦੀ। ਲੋੜ ਪੈਣ 'ਤੇ ਕਾਰਵਾਈ ਕੀਤੀ ਜਾਵੇਗੀ।
ਇਹ ਹੈ ਮਾਮਲਾ
ਦਰਅਸਲ 25 ਅਕਤੂਬਰ ਨੂੰ ਚੋਹਲਾ ਸਾਹਿਬ ਦੇ ਵਸਨੀਕ ਪੈਟਰੋਲ ਪੰਪ ਦੇ ਮਾਲਕ ਜਗਜੀਤ ਸਿੰਘ ਨੂੰ ਗੈਂਗਸਟਰ ਨੇ ਫੋਨ ਕਰ ਕੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਰਾਤ ਦੇ ਸਮੇਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪੈਟਰੋਲ ਪੰਪ 'ਤੇ ਗੋਲੀਆਂ ਚਲਾਈਆਂ, ਜਿਸ 'ਚ ਜਗਜੀਤ ਸਿੰਘ ਵਾਲ - ਵਾਲ ਬਚਿਆ।
ਇਹ ਵੀ ਪੜੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਦੂਜੇ ਦਿਨ ਦਿੱਲੀ ਤਲਬ !
ਥਾਣਾ ਚੋਹਲਾ ਸਾਹਿਬ 'ਚ ਗੈਂਗਸਟਰ ਲਖਬੀਰ ਸਿੰਘ ਲੰਡਾ (Gangster Lakhbir Singh Landa) ਨਿਵਾਸੀ ਹਰੀਕੇ ਤੇ ਉਸ ਦੇ ਸਾਥੀ ਸਤਨਾਮ ਸਿੰਘ ਨਿਵਾਸੀ ਨੌਸ਼ਹਿਰਾ ਪਨੂੰਆਂ ਸਣੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸੇ ਮਾਮਲੇ ਵਿੱਚ ਪੁਲਿਸ ਨੇ ਲੰਡਾ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ।