ਚੰਡੀਗੜ੍ਹ: ਪੁਲਿਸ ਅਫਸਰਾਂ ਦੀਆਂ ਬਦਲੀਆਂ (Police Transfers) ਬਾਰੇ ਪੰਜਾਬ ਪੁਲਿਸ ਨੇ ਟਵੀਟਰ ਹੈਂਡਲ ’ਤੇ ਸਪਸ਼ਟ ਕਰਦਿਆਂ ਦਾਅਵਾ ਕੀਤਾ ਹੈ ਕਿ ਇਹ ਬਦਲੀਆਂ ਪੰਜਾਬ ਪੁਲਿਸ ਹੈਡ ਕੁਆਟਰ ਵੱਲੋਂ ਕੀਤੀਆਂ ਗਈਆਂ ਸੀ (Punjab Police clears on transfer order dispute: Put info on twitter)। 47 ਪੁਲਿਸ ਅਫਸਰਾਂ ਦੀਆਂ ਬਦਲੀਆਂ ਦਾ ਇੱਕ ਹੁਕਮ 8 ਜਨਵਰੀ ਨੂੰ ਜਾਰੀ ਹੋਇਆ ਸੀ। ਇਸੇ ਦਿਨ ਪੰਜਾਬ ਪੁਲਿਸ ਨੂੰ ਨਵੇਂ ਡੀਜੀਪੀ ਵੀ.ਕੇ.ਭੰਵਰਾ ਵੀ ਮਿਲੇ ਸੀ। ਉਨ੍ਹਾਂ ਦੇ ਚਾਰਜ ਸੰਭਾਲਣ ਉਪਰੰਤ ਇੱਕ ਹੁਕਮ ਬਾਹਰ ਆਇਆ ਸੀ, ਜਿਹੜਾ ਕਿ ਬਦਲੀਆਂ ਦਾ ਸੀ ਤੇ ਇਸ ’ਤੇ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਹਸਤਾਖਰ ਸਨ ਤੇ ਇਥੋਂ ਕੁਝ ਸ਼ੰਕੇ ਪਦਾ।
ਤਬਾਦਲਿਆਂ ਨੇ ਛੇੜੀ ਸੀ ਨਵੀਂ ਚਰਚਾ
ਡੀਜੀਪੀ ਬਦਲਣ ਵਾਲੇ ਦਿਨ ਹੋਏ ਪੁਲਿਸ ਤਬਾਦਲਿਆਂ ਨੇ ਸੋਮਵਾਰ ਨੂੰ ਨਵੀਂ ਚਰਚਾ ਛੇੜ ਦਿੱਤੀ ਸੀ ਤੇ ਮੀਡੀਆ ਵਿੱਚ ਚਟੋਪਾਧਿਆਏ 'ਤੇ ਉਠਾਏ ਜਾਣ ਲੱਗੇ ਸੀ। ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਅਤੇ ਨਵੇਂ ਡੀ.ਜੀ.ਪੀ ਦੀ ਨਿਯੁਕਤੀ ਤੋਂ ਪਹਿਲਾਂ ਕੀਤੀਆਂ ਬਦਲੀਆਂ ਨੇ ਨਵੀਂ ਚਰਚਾ ਛੇੜ ਦਿੱਤੀ ਸੀ। ਇਸੇ ਬਾਰੇ ਸੋਮਵਾਰ ਦੁਪਹਿਰ ਬਾਅਦ ਪੰਜਾਬ ਪੁਲਿਸ ਦੇ ਟਵੀਟਰ ਹੈਂਡਲ ’ਤੇ ਇੱਕ ਮੈਸੇਜ ਫਲੈਸ਼ ਹੋ ਗਿਆ ਕਿ ਇਹ ਬਦਲੀਆਂ ਪੁਲਿਸ ਹੈਡਕੁਆਟਰ ਵੱਲੋਂ ਕੀਤੀਆਂ ਗਈਆਂ ਸੀ। ਇਸ ਤੋਂ ਪਹਿਲਾਂ ਸੂਤਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਬਦਲੀਆਂ ਦੇ ਹੁਕਮ 'ਤੇ ਸਾਬਕਾ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ ਦੇ ਦਸਤਖ਼ਤ ਹੋਏ ਹਨ ਅਤੇ ਇਹ ਹਸਤਾਖਰ ਜਾਅਲੀ ਹਨ। ਈ.ਟੀ.ਵੀ ਭਾਰਤ ਨੇ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।
8 ਜਨਵਰੀ ਨੂੰ ਬਦਲੇ ਸੀ 47 ਅਫਸਰ
ਦੱਸ ਦਈਏ ਕਿ 8 ਜਨਵਰੀ ਨੂੰ ਹੀ ਚੱਟੋਪਾਧਿਆਏ ਨੂੰ ਲਾਂਭੇ ਕਰਦਿਆਂ ਪੰਜਾਬ ਸਰਕਾਰ ਨੇ ਯੂ.ਪੀ.ਐਸ.ਸੀ. ਵੱਲੋਂ ਭੇਜੇ ਗਏ ਪੈਨਲ ਵਿੱਚ ਵੀ.ਕੇ. ਭਾਵਰਾ ਨੂੰ ਪੰਜਾਬ ਦਾ ਨਵਾਂ ਡੀ.ਜੀ.ਪੀ.ਨਿਯੁਕਤ ਕੀਤਾ ਸੀ। ਇਸੇ ਦਿਨ 47 ਪੁਲਿਸ ਅਫਸਰਾਂ ਦੇ ਤਬਾਦਲਿਆਂ ਦਾ ਹੁਕਮ ਆਇਆ ਸੀ ਤੇ ਸੂਤਰਾਂ ਮੁਤਾਬਕ ਇਨ੍ਹਾਂ ਅਫਸਰਾਂ ਨੇ ਨਵੀਆਂ ਪੋਸਟਿੰਗਾਂ ’ਤੇ ਜੁਆਇਨਿੰਗ ਵੀ ਕਰ ਲਈ ਸੀ।
ਉਸੇ ਦਿਨ ਹੋਇਆ ਸੀ ਚੋਣਾਂ ਦਾ ਐਲਾਨ
ਇਸ ਦੇ ਨਾਲ ਹੀ ਅੱਠ ਨੂੰ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਐਲਾਨ ਕੀਤਾ ਗਿਆ ਅਤੇ ਚੋਣ ਜ਼ਾਬਤਾ ਹੋਂਦ ਵਿੱਚ ਆ ਜਾਣ ਤੋਂ ਥੋੜ੍ਹਾ ਹੀ ਸਮਾਂ ਪਹਿਲਾਂ ਇਹ 47 ਡੀ.ਐਸ.ਪੀਜ਼ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਗਏ ਸਨ। ਖ਼ਬਰਾਂ ਮੁਤਾਬਿਕ ਸਾਬਕਾ ਡੀ.ਜੀ.ਪੀ ਸਿਧਾਰਥ ਚੱਟੋਪਾਧਿਆਏ ਨੇ ਇਹ ਕਿਹਾ ਸੀ ਕਿ ਇਨ੍ਹਾਂ ਹੁਕਮਾਂ ’ਤੇ ਉਨ੍ਹਾਂ ਦੇ ਦਸਤਖ਼ਤ ਨਹੀਂ ਹਨ ਅਤੇ ਹੁਕਮਾਂ ’ਤੇ ਕੀਤੇ ਗਏ ਦਸਤਖ਼ਤ ਫ਼ਰਜ਼ੀ ਹਨ। ਇਸ ਪੂਰੇ ਮਾਮਲੇ ਨਾਲ ਸਰਕਾਰ ਅਤੇ ਪੁਲਿਸ ਵਿਭਾਗ ਵਿੱਚ ਹਲਚਲ ਅਤੇ ਸਨਸਨੀ ਪੈਦਾ ਹੋ ਗਈ ਸੀ, ਕਿਉਂਕਿ ਚੋਣ ਜਾਬਤੇ ਤੋਂ ਕੁਝ ਸਮਾਂ ਪਹਿਲਾਂ ਕੱਢੇ ਗਏ ਇਨ੍ਹਾਂ ਹੁਕਮਾਂ ’ਤੇ ਹੋਏ ਡੀ.ਜੀ.ਪੀ. ਦੇ ਦਸਤਖ਼ਤਾਂ ’ਤੇ ਹੀ ਸਵਾਲ ਉੱਠ ਰਹੇ ਸੀ।
ਟਵੀਟਰ ਹੈਂਡਲ ਤੋਂ ਕੀਤੀ ਸਥਿਤੀ ਸਪਸ਼ਟ
ਇਸ ਦੇ ਨਾਲ ਹੀ ਇਸ ਪੂਰੇ ਮਾਮਲੇ 'ਚ ਅਜੇ ਤੱਕ ਸਰਕਾਰ ਜਾਂ ਪੁਲਿਸ ਵਿਭਾਗ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਦੁਪਹਿਰ ਬਾਅਦ ਟਵੀਟਰ ਹੈਂਡਲ ਤੋਂ ਸਥਿਤੀ ਸਪਸ਼ਟ ਕਰਕੇ ਮੈਸੇਜ ਲਿਖਿਆ ਗਿਆ ਕਿ ਇਹ ਪੁਲਿਸ ਹੈਡ ਕੁਆਟਰ ਤੋਂ ਜਾਰੀ ਹੁਕਮ ਸੀ।
ਇਹ ਵੀ ਪੜ੍ਹੋ:ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਮਨਜ਼ੂਰ