ਚੰਡੀਗੜ੍ਹ: ਸੂਬੇ ਭਰ ਚ ਕੋਵਿਡ-19 ਦੇ ਵੱਧਦੇ ਖਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਪੰਜਾਬ ਸਰਕਾਰ ਦੁਆਰਾ ਸੂਬੇ ਭਰ ’ਚ ਨਾਈਟ ਕਰਫਿਊ (punjab imposed night curfew) ਲਗਾ ਦਿੱਤਾ ਗਿਆ ਹੈ। ਇਹ ਨਾਈਟ ਕਰਫਿਊ 15 ਜਨਵਰੀ ਤੱਕ ਲੱਗੇਗਾ।
15 ਜਨਵਰੀ ਤੱਕ ਨਾਈਟ ਕਰਫਿਊ
ਆਦੇਸ਼ਾਂ ਮੁਤਾਬਿਕ ਪੰਜਾਬ ਦੇ ਸਾਰੇ ਸਕੂਲ ਅਤੇ ਕਾਲਜਾਂ ਨੂੰ ਬੰਦ (school and collage closed amid covid 19 surge) ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਬਾਵਜੁਦ ਜੇਕਰ ਕੋਈ ਨਿਯਮਾਂ ਜਾਂ ਪਾਬੰਦੀਆਂ ਦੀਆਂ ਉਲੰਘਣਾ ਕਰਦਾ ਹੋਇਆ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸਭ ਲਈ ਮਾਸਕ ਲਗਾਉਣਾ ਜ਼ਰੂਰੀ
ਸਰਕਾਰ ਵੱਲੋਂ ਜਾਰੀ ਆਦੇਸ਼ਾਂ ਮੁਤਾਬਿਕ ਸਾਰੇ ਸਰਕਾਰੀ ਪ੍ਰਾਈਵੇਟ ਦਫਤਰਾਂ ਇੰਡਸਟ੍ਰੀਜ ਚ ਮਾਸਕ ਲਾਉਣਾ ਜਰੂਰੀ ਹੈ ਬਿਨਾਂ ਮਾਸਕ ਤੋਂ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ। ਕਿਸੇ ਵੀ ਜਨਤਕ ਥਾਂ ’ਤੇ ਸਮਾਜਿਕ ਦੂਰੀ ਲਾਜ਼ਮੀ ਹੋਵੇਗੀ।
'50 ਫੀਸਦ ਸਮਰਥਾਂ ਨਾਲ ਖੁੱਲ੍ਹਣਗੇ ਜਨਤਕ ਥਾਵਾਂ'
ਪੰਜਾਬ ਸਰਕਾਰ ਵੱਲੋਂ ਜਾਰੀ ਨਵੀਂ ਗਾਈਡਲਾਈਨਜ਼ ਮੁਤਾਬਿਕ ਸਿਨੇਮਾ ਹਾਲ, ਰੈਸਟੋਰੈਂਟ, ਬਾਰ, ਮਲਟੀਪਲੈਕਸ ਅਤੇ ਚਿੜੀਆਘਰ ਨੂੰ 50 ਫੀਸਦ ਸਮਰਥਾ ਦੇ ਨਾਲ ਖੋਲ੍ਹਣ ਦੀ ਇਜ਼ਾਜਤ ਦਿੱਤੀ ਗਈ ਹੈ। ਜਦਕਿ ਐਸੀ ਬੱਸਾਂ ਵੀ 50 ਫੀਸਦ ਦੀ ਸਮਰਥਾਂ ਨਾਲ ਚਲਣਗੀਆਂ।
ਇਸ ਤੋਂ ਇਲਾਵਾ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ’ਚ ਪੂਰੀ ਤਰ੍ਹਾਂ ਵੈਕਸੀਨੇਸ਼ਨ ਵਾਲੇ ਸਟਾਫ ਨੂੰ ਐਂਟਰੀ ਦਿੱਤੀ ਜਾਵੇਗੀ। ਨਾਲ ਹੀ ਬਿਨਾਂ ਮਾਸਕ ਵਾਲੇ ਕਿਸੇ ਵੀ ਵਿਅਕਤੀ ਦਾ ਕੰਮ ਨਹੀਂ ਕੀਤਾ ਜਾਵੇਗਾ।
ਇਹ ਵੀ ਪੜੋ: Children Covid Vaccination: ਪਹਿਲੇ ਦਿਨ ਹੀ ਲੱਗੇ 40 ਲੱਖ ਤੋਂ ਵੱਧ ਟੀਕੇ, PM ਨੇ ਦਿੱਤੀ ਵਧਾਈ