ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਜਾਰੀ ਦੂਜੀ ਸੂਚੀ ਤੋਂ ਨਾਰਾਜ਼ ਕਾਂਗਰਸੀ ਆਗੂਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜੋ ਕਿ ਕਾਂਗਰਸ ਦੇ ਲਈ ਖਤਰੇ ਦੀ ਘੰਟੀ ਹੈ। ਟਿਕਟ ਨਾ ਮਿਲਣ ਦੇ ਰੋਸ ਵਜੋਂ ਕਾਂਗਰਸ ਆਗੂ ਜਗਮੋਹਨ ਕੰਗ ਨੇ ਆਪਣੀ ਹੀ ਪਾਰਟੀ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਜਿੱਥੇ ਉਨ੍ਹਾ ਕਾਂਗਰਸ ਹਾਈਕਮਾਂਡ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦਾ ਅਲਚੀਮੇਟਮ ਦੇ ਦਿੱਤਾ ਹੈ ਉੱਥੇ ਹੀ ਸੀਐਮ ਚੰਨੀ ਖਿਲਾਫ਼ ਜੰਮਕੇ ਭੜਾਸ ਕੱਢਦੇ ਹੋਏ ਟਿਕਟਾਂ ਵੇਚਣ ਦੇ ਇਲਜ਼ਾਮ ਲਗਾਏ ਹਨ। ਦੱਸ ਦਈਏ ਕਿ ਜਗਮੋਹਨ ਕੰਮ ਵੱਲੋਂ ਖਰੜ ਤੋਂ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ।
-
Charanjit Singh Channi is a sinner & a corrupt person. The efforts of my entire life have gone to vain due to Channi’s backstabbing. I will go to Chamkaur Sahib (CM's Assembly constituency) & beg people, asking them not to vote for Channi: Punjab Congress leader Jagmohan S Kang pic.twitter.com/U1kWIPF6dO
— ANI (@ANI) January 27, 2022 " class="align-text-top noRightClick twitterSection" data="
">Charanjit Singh Channi is a sinner & a corrupt person. The efforts of my entire life have gone to vain due to Channi’s backstabbing. I will go to Chamkaur Sahib (CM's Assembly constituency) & beg people, asking them not to vote for Channi: Punjab Congress leader Jagmohan S Kang pic.twitter.com/U1kWIPF6dO
— ANI (@ANI) January 27, 2022Charanjit Singh Channi is a sinner & a corrupt person. The efforts of my entire life have gone to vain due to Channi’s backstabbing. I will go to Chamkaur Sahib (CM's Assembly constituency) & beg people, asking them not to vote for Channi: Punjab Congress leader Jagmohan S Kang pic.twitter.com/U1kWIPF6dO
— ANI (@ANI) January 27, 2022
ਇਸ ਮੌਕੇ ਜਗਮੋਹਨ ਕੰਗ ਨੇ ਸੀਐਮ ਚੰਨੀ ਉਤੇ ਦੋਸ਼ ਲਾਇਆ ਕਿ ਚੰਨੀ ਨੇ 5 ਕਰੋੜ 'ਚ ਟਿਕਟ ਦਾ ਸੌਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਦੇ ਲੋਕ ਹੀ ਦੱਸਦੇ ਹਨ ਕਿ ਚੰਨੀ ਵੱਡੇ ਲੈਂਡ ਮਾਫੀਆ ਨਾਲ ਜੁੜਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਟਿੰਕੂ ਨੂੰ ਉਮੀਦਵਾਰ ਬਣਾਇਆ ਹੈ ਉਹ ਮੋਰਿੰਡਾ ਤੋਂ ਹੈ ਨਾ ਕਿ ਖਰੜ ਦਾ ਹੈ। ਕੰਗ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਮੁੜ ਤੋਂ ਸਾਡੀ ਸਰਕਾਰ ਬਣਨੀ ਸੀ ਪਰ ਹੁਣ ਜਿਸ ਤਰ੍ਹਾਂ ਚੰਨੀ ਪਾਰਟੀ ਨੂੰ ਖੇਰੂ ਖੇਰੂ ਕਰ ਰਿਹਾ ਹੈ, ਉਸ ਤਰ੍ਹਾਂ ਨਹੀਂ ਲੱਗਦਾ ਹੈ।
ਇਸਦੇ ਨਾਲ ਹੀ ਜਗਮੋਹਨ ਕੰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਹੁਲ ਗਾਂਧੀ ਨੂੰ ਚਿੱਠੀ ਲਿਖੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿ ਜੇਕਰ ਹਾਈਕਮਾਂਡ ਨੇ ਉਨ੍ਹਾਂ ਦੀ ਟਿਕਟ ਤੇ ਵਿਚਾ ਨਾ ਕੀਤਾ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।
ਜਗਮੋਹਨ ਕੰਗ ਤੋਂ ਇਲਾਵਾ ਹੋਰ ਕਈ ਆਗੂਆਂ ਦੀ ਟਿਕਟਾਂ ਕੱਟੀਆਂ ਗਈਆਂ ਹਨ ਉਨ੍ਹਾਂ ਵੱਲੋਂ ਵੀ ਕਾਂਗਰਸ ਖਿਲਾਫ਼ ਬਗਾਵਤੀ ਝੰਡਾ ਚੁੱਕਿਆ ਗਿਆ ਹੈ। ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਕਾਂਗਰਸ ਇੰਨ੍ਹਾਂ ਨਾਰਾਜ਼ ਆਗੂਆਂ ਨੂੰ ਮਨਾ ਕੇ ਪਾਰਟੀ ਵਿੱਚ ਰੱਖ ਪਾਉਂਦੀ ਹੈ ਹੈ ਜਾਂ ਫਿਰ ਇਹ ਆਗੂ ਹੋਰ ਪਾਰਟੀਆਂ ਵਿੱਚ ਜਾਣਗੇ ਜਾਂ ਆਜ਼ਾਦ ਚੋਣ ਲੜਨਗੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚਿਹਰੇ 'ਤੇ ਰਾਹੁਲ ਗਾਂਧੀ ਦਾ ਵੱਡਾ ਬਿਆਨ, ਕਿਹਾ...