ਚੰਡੀਗੜ੍ਹ: ਕਿਸਾਨੀ ਮੁੱਦੇ ਨਾਲ ਸੰਬੰਧਿਤ ਤਿੰਨ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ 'ਤੇ ਪੂਰੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਵਿੱਖੇ ਧਰਨਾ ਲਾਈਆ ਗਿਆ। ਓਥੇ ਹੀ ਕਿਸਾਨੀ ਦੇ ਹੱਕ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਸ਼ੰਭੂ ਬਾਰਡਰ 'ਤੇ ਧਰਨਾ ਦਿੱਤਾ ਜਾ ਰਿਹਾ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਧਰਨੇ ਦੀ ਅਗਵਾਈ ਕਰ ਰਹੇ ਹਨ ਅਤੇ ਇਸਤੋਂ ਇਲਾਵਾ ਪੰਜਾਬ ਕੈਬਿਨੇਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਸ਼ਾਮ ਸੁੰਦਰ ਅਰੋੜਾ, ਸੁਖਜਿੰਦਰ ਸਿੰਘ ਰੰਧਾਵਾਂ ਸਮੇਤ ਕਈ ਮੰਤਰੀ ਅਤੇ ਵਿਧਾਇਕ ਵੀ ਧਰਨੇ ਵਿੱਚ ਮਜੂਦ ਹਨ। ਧਰਨੇ ਵਿੱਚ ਵੱਡੀ ਗਿਣਤੀ 'ਚ ਕਾਂਗਰਸ ਦੇ ਵਰਕਰ ਟਰੈਕਟਰ- ਟਰਾਲੀਆਂ ਲੈ ਕੇ ਪਹੁੰਚੇ।
ਸੋਮਵਾਰ ਨੂੰ ਜਿਥੇ ਕਿਸਾਨਾਂ ਨੇ ਜ਼ਿਲ੍ਹਾ ਪੱਦਰ 'ਤੇ ਭੁੱਖ ਹੜਤਾਲ ਕੀਤੀ ਹੈ ਓਥੇ ਹੀ ਰਾਜਨੀਤਕ ਪਾਰਟੀਆਂ ਵੀ ਕੇਂਦਰ ਸਰਕਾਰ ਤੋਂ ਖੇਤੀ ਬਿੱਲ ਵਾਪਿਸ ਲੈਣ ਲਈ ਦਬਾਅ ਪਾ ਰਹੀਆਂ ਹਨ। ਫਿਲਹਾਲ ਦੇਖਣਾ ਹੋਵੇਗਾ ਕਿ ਇਨ੍ਹਾਂ ਧਰਨਿਆਂ ਦਾ ਕੇਂਦਰ ਸਰਕਾਰ 'ਤੇ ਕਿੰਨਾ ਅਸਰ ਪੈਂਦਾ ਹੈ।