ETV Bharat / city

ਕਾਂਗਰਸ ਹਾਈਕਮਾਨ ਨੂੰ ਖੁਸ਼ ਕਰਨ 'ਚ ਲੱਗੇ ਸਿੱਧੂ, ਸੜਕ 'ਤੇ ਕਾਂਗਰਸੀਆਂ ਨਾਲ ਭਿੜੇ - ਪੰਜਾਬ ਕਾਂਗਰਸ ਪਾਰਟੀ ਦਾ ਅੰਦਰੁਨੀ ਕਲੇਸ਼

ਮਹਿੰਗਾਈ ਖਿਲਾਫ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰ ਰਹੇ ਪੰਜਾਬ ਕਾਂਗਰਸ ਪਾਰਟੀ ਦਾ ਅੰਦਰੁਨੀ ਕਲੇਸ਼ ਉਸ ਸਮੇਂ ਖੁੱਲ੍ਹ ਸਾਹਮਣੇ ਆਇਆ ਜਦੋ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਢਿੱਲੋਂ ਆਹਮੋ ਸਾਹਮਣੇ ਹੋ ਗਏ।

ਕਾਂਗਰਸ ਹਾਈਕਮਾਨ ਨੂੰ ਖੁਸ਼ ਕਰਨ 'ਚ ਲੱਗੇ ਸਿੱਧੂ

author img

By

Published : Apr 7, 2022, 2:14 PM IST

Updated : Apr 7, 2022, 7:40 PM IST

ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਮਹਿੰਗਾਈ ਦੇ ਖਿਲਾਫ ਰੋਸ ਪ੍ਰਦਰਸ਼ਨ ਦੇ ਲਈ ਚੰਡੀਗੜ੍ਹ ਵਿਖੇ ਇੱਕਠੇ ਹੋਏ ਉੱਥੇ ਹੀ ਦੂਜੇ ਪਾਸੇ ਇਸ ਦੌਰਾਨ ਪੰਜਾਬ ਕਾਂਗਰਸ ਦਾ ਕਲੇਸ਼ ਖੁੱਲ੍ਹ ਕੇ ਸਾਹਮਣੇ ਆਇਆ। ਦੱਸ ਦਈਏ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਆਹਮੋ ਸਾਹਮਣੇ ਹੋ ਗਏ।

ਸਿੱਧੂ ਤੇ ਢਿੱਲੋ ਆਹਮੋ ਸਾਹਮਣੇ

ਮਹਿੰਗਾਈ ਖਿਲਾਫ ਚੱਲ ਰਹੇ ਰੋਸ ਪ੍ਰਦਰਸ਼ਨ ਦੌਰਾਨ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਮਾਨਦਾਰ ਹਨ ਜਦਕਿ ਕੁਝ ਕਾਂਗਰਸੀ ਆਗੂ ਬੇਈਮਾਨ ਹਨ। ਇਸ ਤੋਂ ਬਾਅਦ ਮਾਮਲਾ ਭੱਖ ਗਿਆ। ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਜਿਹੜੇ ਕਾਂਗਰਸੀ ਬੇਈਮਾਨ ਹਨ ਉਹ ਉਨ੍ਹਾਂ ਦੇ ਨਾਂ ਦੱਸਣ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅਤੇ ਬਰਿੰਦਰ ਢਿੱਲੋਂ ਆਪਸ ਚ ਭਿੜ ਗਏ।

ਮਹਿੰਗਾਈ ਖਿਲਾਫ ਲੜਦੇ ਆਪਸ ’ਚ ਭਿੜੇ ਕਾਂਗਰਸੀ

ਇਸ ਦੌਰਾਨ ਬਰਿੰਦਰ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਜੋ ਮੁੱਦਾ ਸ਼ੁਰੂ ਕਰਦਾ ਹੈ ਉਸ ਨੂੰ ਖ਼ਤਮ ਵੀ ਉਹੀ ਕਰਦਾ ਹੈ। ਜੇਕਰ ਨਵਜੋਤ ਸਿੰਘ ਸਿੱਧੂ ਨੂੰ ਲੱਗਦਾ ਹੈ ਕਿ ਪਾਰਟੀ ’ਚ ਕੁਝ ਅਜਿਹੇ ਲੋਕ ਹਨ ਤਾਂ ਉਨ੍ਹਾਂ ਬਾਰੇ ਖੁੱਲ੍ਹ ਕੇ ਗੱਲ ਕਰੋ। ਉਨ੍ਹਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਜਿਸ ਮੁੱਦੇ ’ਤੇ ਉਹ ਇੱਕਠੇ ਹੋਏ ਹਨ ਉਹ ਮੁੱਦਾ ਵੀ ਭਟਕ ਜਾਂਦਾ ਹੈ ਅਤੇ ਸਹੀ ਤਰੀਕੇ ਨਾਲ ਗੱਲ ਨਹੀਂ ਹੋ ਪਾਉਂਦੀ।

ਕਾਂਗਰਸ ਹਾਈਕਮਾਨ ਨੂੰ ਖੁਸ਼ ਕਰਨ 'ਚ ਲੱਗੇ ਸਿੱਧੂ

ਇਸ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੀਡਰਾਂ ਨੇ ਕਾਂਗਰਸ ਨੂੰ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਜੋ ਹੋਇਆ ਉਹ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਾਡੇ ਪੁਰਖਿਆਂ ਨੇ ਘਰਾਂ ਤੋਂ ਕਾਂਗਰਸ ਚਲਾਈ ਹੈ ਅਤੇ ਬੜੀ ਮਿਹਨਤ ਨਾਲ ਕਾਂਗਰਸ ਭਵਨ ਖੜਾ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਧਾਨਗੀ ਭਾਵੇਂ ਕਾਲੇ ਚੋਰ ਨੂੰ ਮਿਲ ਜਾਵੇ, ਉਨ੍ਹਾਂ ਨਾਲ ਹੀ ਕਿਹਾ ਕਿ ਇੰਨਾਂ ਪ੍ਰਧਾਨਗੀਆਂ ਨੇ ਹੀ ਕਾਂਗਰਸ ਦਾ ਬੇੜਾ ਗਰਕ ਕੀਤਾ ਹੈ।

ਸਿੱਧੂ ਦੇ ਬੋਲੇ ਅਕਸਰ ਹੀ ਵਿਵਾਦਾਂ ਵਿੱਚ ਰਹੇ ਹਨ: ਜਦ ਪੰਜਾਬ ਸਰਕਾਰ ਵਿੱਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਸਿੱਧੂ ਨੇ ਲੋਕ ਸਭਾ ਚੋਣਾਂ ਦੌਰਾਨ ਇਹ ਬਿਆਨ ਦਿੱਤਾ ਸੀ ਕਿ ਉਹ ਕਿਸੇ ਕੈਪਟਨ ਨੂੰ ਨਹੀਂ ਮੰਨਦੇ, ਸਗੋਂ ਉਨ੍ਹਾਂ ਦੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਜਦ ਤਕ ਪੰਜਾਬ ਵਿੱਚ ਕਾਂਗਰਸੀ ਸਰਕਾਰ ਰਹੀ ਉਦੋਂ ਤੱਕ ਨਵਜੋਤ ਸਿੰਘ ਸਿੱਧੂ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦੇ ਰਹੇ। ਚਾਹੇ ਉਸ ਸਰਕਾਰ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਹੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਰਹੇ ।

ਸਿੱਧੂ ਤੇ ਢਿੱਲੋ ਆਹਮੋ-ਸਾਹਮਣੇ
ਸਿੱਧੂ ਤੇ ਢਿੱਲੋ ਆਹਮੋ-ਸਾਹਮਣੇ

ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਪਿਆ ਭਾਰੀ: ਨਵਜੋਤ ਸਿੱਧੂ ਦੀ ਸਲਾਹ 'ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕਾਂਗਰਸ ਲਈ ਬਹੁਤ ਹੀ ਭਾਰੀ ਪਿਆ। ਇਸ ਦੇ ਚੱਲਦਿਆਂ ਕਾਂਗਰਸ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ। ਕੈਪਟਨ ਨੂੰ ਬਦਲਵਾਉਣ ਤੋਂ ਬਾਅਦ ਵੀ ਸਿੱਧੂ ਦੀਆਂ ਇੱਛਾਵਾਂ ਅਤੇ ਬਿਆਨਬਾਜ਼ੀ ਵਿੱਚ ਕੋਈ ਕਮੀ ਨਹੀਂ ਆਈ। ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੱਖ-ਵੱਖ ਮੰਚਾਂ ਤੋਂ ਆਪਣੇ ਮੁੱਖ ਮੰਤਰੀ ਬਣਨ ਦੀਆਂ ਇੱਛਾਵਾਂ ਨੂੰ ਸਿੱਧੇ ਅਸਿੱਧੇ ਢੰਗ ਨਾਲ ਪ੍ਰਗਟ ਕੀਤਾ।

ਡੀਜੀਪੀ ਦੀ ਨਿਯੁਕਤੀ ਨੂੰ ਲੈ ਦਿੱਤਾ ਸੀ ਅਸਤੀਫ਼ਾ: ਚਰਨਜੀਤ ਸਿੰਘ ਚੰਨੀ ਸਰਕਾਰ ਸਮੇਂ ਡੀਜੀਪੀ ਦੇ ਮੁੱਦੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਤਾਂ ਅਸਤੀਫ਼ਾ ਵੀ ਦੇ ਗਏ। ਹਾਲਾਂਕਿ ਅਸਤੀਫ਼ਾ ਦੇਣ ਦੀ ਉਨ੍ਹਾਂ ਦੀ ਇਹ ਕਸਰਤ ਕੋਈ ਪਹਿਲੀ ਵਾਰ ਨਹੀਂ ਸੀ, ਸਗੋਂ ਉਹ ਵਾਰ-ਵਾਰ ਅਸਤੀਫਾ ਦੇਣ ਦੇ ਆਦੀ ਰਹੇ ਹਨ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਠੀਕ ਢੰਗ ਨਾਲ ਚੱਲਣ ਦੇਣ ਲਈ ਸਿੱਧੂ ਦੀ ਬਿਆਨਬਾਜ਼ੀ ਨੇ ਕਈ ਅੜਿੱਕੇ ਡਾਹੇ।

ਚੋਣਾਂ 'ਚ ਹਾਰ ਤੋਂ ਬਾਅਦ ਸਿੱਧੂ ਦਾ ਅਸਤੀਫ਼ਾ: ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਜਿਸ ਢੰਗ ਨਾਲ ਨਵਜੋਤ ਸਿੰਘ ਸਿੱਧੂ ਤੋਂ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਲਿਆ ਗਿਆ, ਉਸ ਨੂੰ ਲੈ ਕੇ ਵੀ ਉਹ ਕਾਂਗਰਸ ਤੋਂ ਕਾਫ਼ੀ ਖਫਾ ਨਜ਼ਰ ਆਏ। ਪੰਜਾਬ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਤੋਂ ਕਿਨਾਰਾ ਕਰਦਿਆਂ ਉਨ੍ਹਾਂ ਨੇ ਪੰਜਾਬ ਵਿਚ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ, ਜਿਸ ਵਿਚ ਉਨ੍ਹਾਂ ਨੇ ਆਪਣੇ ਹੱਕ ਵਿੱਚ ਰਾਇ ਬਣਾਉਣ ਦੀ ਮੁਹਿੰਮ ਜਾਰੀ ਕੀਤੀ। ਇਸੇ ਸੰਦਰਭ 'ਚ ਅੱਜ ਦਾ ਰੋਸ ਪ੍ਰਦਰਸ਼ਨ, ਜਿਸ ਵਿਚ ਨਵਜੋਤ ਸਿੱਧੂ ਨੇ ਖ਼ੁਦ ਨੂੰ ਜ਼ਿਆਦਾ ਇਮਾਨਦਾਰ ਅਤੇ ਬਾਕੀਆਂ ਨੂੰ ਬੇਈਮਾਨ ਦੱਸਿਆ, ਜਿਸ ਤੋਂ ਬਾਅਦ ਹੰਗਾਮਾ ਹੋਇਆ ਅਤੇ ਪ੍ਰਦਰਸ਼ਨ ਖ਼ਤਮ ਹੋ ਗਿਆ।

ਇਹ ਵੀ ਪੜੋ: ਅਚਾਨਕ ਦਿੱਲੀ ਪਹੁੰਚੇ ਚੰਨੀ, ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ ...!

Last Updated : Apr 7, 2022, 7:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.