ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ (Punjab Congress Conflict) ਨੂੰ ਹੱਲ ਕਰਨ ਲਈ ਹਾਈਕਮਾਨ ਨੇ 3 ਮੈਂਬਰੀ ਕਮੇਟੀ ਗਠਨ ਕੀਤੀ ਸੀ। ਇਸ 3 ਮੈਂਬਰੀ ਕਮੇਟੀ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਸੌਪ ਦਿੱਤੀ ਸੀ ਜਿਸ ਤੋਂ ਮਗਰੋਂ ਹਾਈਕਮਾਨ ਨੇ 20 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਨੂੰ ਦਿੱਲੀ ਬੁਲਾਇਆ ਸੀ। ਉਥੇ ਹੀ 3 ਮੈਂਬਰੀ ਕਮੇਟੀ ਦੇ ਮੈਂਬਰ ਜੇ.ਪੀ. ਅਗਰਵਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਕਿਹਾ ਕਿ 20 ਜੂਨ ਨੂੰ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਦਿੱਲੀ ਨਹੀਂ ਜਾਣਗੇ।
ਇਹ ਵੀ ਪੜੋ: 'ਸ਼ਹੀਦਾਂ ਦੇ ਪਰਿਵਾਰਾਂ ਨੂੰ ਦਰਜਾ ਚਾਰ ਦੀ ਨੌਕਰੀ ਤੇ ਵਿਧਾਇਕਾਂ ਦੇ ਪੁੱਤ ਅਫ਼ਸਰ'
ਉਹਨਾਂ ਨੇ ਕਿਹਾ ਕਿ ਹਾਈਕਮਾਨ ਵੱਲੋਂ ਬਣਾਈ ਕਮੇਟੀ ਪਹਿਲਾਂ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਗੱਲਬਾਤ ਕਰੇਗੀ ਉਸ ਤੋਂ ਬਾਅਦ ਹੀ ਅਖੀਰਲਾ ਫੈਸਲਾ ਲਿਆ ਜਾਵੇਗਾ। ਉਹਨਾਂ ਨੇ ਕਿਹਾ ਕਿ ਹਾਈਕਮਾਨ ਕੋਲ ਪਾਵਰ ਹੈ ਕਿ ਕਿਸੇ ਵੀ ਸਮੇਂ ਕਿਸੇ ਨੂੰ ਵੀ ਬੁਲਾਇਆ ਜਾ ਸਕਦਾ ਹੈ ਪਰ ਪਹਿਲਾਂ ਪੰਜਾਬ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਜਾਵੇਗੀ ਤੇ ਫੇਰ ਹੀ ਫੈਸਲਾ ਲਿਆ ਜਾਵੇਗਾ।
ਇਹ ਵੀ ਪੜੋ: ਪੰਜਾਬ ਸਰਕਾਰ ਦਾ ਕੰਮ ’ਆਪਣਿਆਂ ਨੂੰ ਗੱਫੇ ਲੋਕਾਂ ਨੂੰ ਧੱਕੇ’: ਭਗਵੰਤ ਮਾਨ