ਚੰਡੀਗੜ੍ਹ: ਪੰਜਾਬ ਕਾਂਗਰਸ ਵਿਚਾਲੇ ਚੱਲ ਰਹੇ ਕਲੇਸ਼ ਨੂੰ ਹੱਲ ਕਰਨ ਲਈ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਬੁਲਾਇਆ ਸੀ, ਪਰ ਕੈਪਟਨ ਹਾਈਕਮਾਨ ਨੂੰ ਮਿਲੇ ਬਿਨਾਂ ਹੀ ਵਾਪਰ ਪਰਤ ਆਏ ਉਥੇ ਹੀ ਇਸ ਮਾਮਲੇ ਸਬੰਧੀ ਕੈਪਟਨ ਨੇ ਓਐਸਡੀ ਨੇ ਹਾਈਕਮਾਨ ਨੂੰ ਖਰੀਆ-ਖਰੀਆ ਸੁਣਾਈਆਂ ਸਨ। ਪਰ ਈਟੀਵੀ ਭਾਰਤ ਵੱਲੋਂ ਖਬਰ ਛਾਪੇ ਜਾਣ ਤੋਂ ਬਾਅਦ ਕੈਪਟਨ ਦੇ ਓਐਸਡੀ ਅੰਕਿਤ ਬੰਸਲ ਨੇ ਆਪਣੇ ਸ਼ਬਦਾਂ ਵਿੱਚ ਬਦਲਾਅ ਕਰ ਲਿਆ।
ਇਹ ਵੀ ਪੜੋ: Punjab Congress Conflict: ‘ਹਾਈਕਮਾਨ ਕੈਪਟਨ ਨੂੰ ਕਰ ਰਹੀ ਹੈ ਕਮਜ਼ੋਰ’
ਦਸ ਮਿੰਟਾਂ ਵਿੱਚ ਹੀ ਪੋਸਟ ਨੂੰ ਕੀਤਾ ਐਡਿਟ !
ਹਾਈ ਕਮਾਨ ਨੂੰ ਸ਼ੀਸ਼ਾ ਦਿਖਾਉਣ ਵਾਲੇ ਨੌਜਵਾਨ ਕਾਂਗਰਸ ਦੇ ਆਗੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅੰਕਿਤ ਬੰਸਲ ਵੱਲੋਂ ਪੋਸਟ ਨੂੰ ਰੀ-ਐਡਿਟ ਕਰ ਦਿੱਤਾ ਕਿਉਂਕਿ ਅਜਿਹੀ ਸ਼ਬਦਾਵਲੀ ਨਾਲ ਕਈ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਸਨ ਜਾਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਵੱਲੋਂ ਉਨ੍ਹਾਂ ਨੂੰ ਛੇਤੀ ਹੀ ਸਮਝਾ ਦਿੱਤਾ ਗਿਆ।
ਇਸ ਤੋਂ ਪਹਿਲਾਂ ਕੀ ਲਿਖਿਆ ਸੀ
ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਅੰਕਿਤ ਬੰਸਲ ਨੇ ਆਪਣੀ ਫੇਸਬੁੱਕ ’ਤੇ ਲਿਖਿਆ ਸੀ ਕਿ ‘ਇਹ ਉਹ ਹਾਈਕਮਾਂਡ ਹੈ ਜਿਸਨੇ ਕੈਪਟਨ ਅਮਰਿੰਦਰ ਸਿੰਘ ਦੇ ਅਕਸ਼ ਨੂੰ ਕਮਜ਼ੋਰ ਕਰਨ ਤੋਂ ਬਾਅਦ ਕਾਂਗਰਸ ਨੂੰ 10 ਸਾਲ ਸੱਤਾ ਤੋਂ ਬਾਹਰ ਰੱਖਿਆ ਸੀ। ਕਿਸਨੇ ਪੰਜਾਬ ’ਚ ਕਾਂਗਰਸ ਨੂੰ ਮੁੜ ਸੁਰਜੀਤ ਕੀਤਾ ? ਕੈਪਟਨ ਅਮਰਿੰਦਰ ਸਿੰਘ ਹਨ ਤਾਂ ਪੰਜਾਬ ’ਚ ਕਾਂਗਰਸ ਹੈ। ਅਸੀਂ ਆਪਣੇ ਕਪਤਾਨ ਦੇ ਨਾਲ ਖੜੇ ਹਾਂ।’
ਦਿੱਲੀ ਤੋਂ ਪਰਤੇ ਮੰਤਰੀਆਂ ਅਤੇ ਸਲਾਹਕਾਰਾਂ ਨੇ ਵੀ ਵੱਟੀ ਚੁੱਪੀ !
ਦਿੱਲੀ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਥੇ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ ਕਰ ਰਹੇ ਸਨ ਤਾਂ ਉੱਥੇ ਹੀ ਰਾਹੁਲ ਗਾਂਧੀ ਵੱਲੋਂ 6 ਮੰਤਰੀਆਂ ਅਤੇ 6 ਸਲਾਹਕਾਰਾਂ ਸਣੇ ਕੁੱਝ ਇੱਕ ਵਿਧਾਇਕਾਂ ਨਾਲ ਮੁਲਾਕਾਤ ਕਰ ਪੰਜਾਬ ਦੀ ਜ਼ਮੀਨੀ ਹਕੀਕਤ ਅਤੇ ਸਿਆਸੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਈਟੀਵੀ ਭਾਰਤ ਵੱਲੋਂ ਕਈ ਮੰਤਰੀਆਂ ਅਤੇ ਵਿਧਾਇਕਾਂ ਸਣੇ ਸਲਾਹਕਾਰਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਇਹ ਹਵਾਲਾ ਦਿੰਦਿਆ ਕਿਸੇ ਨੇ ਵੀ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਕਿ ਮੀਡੀਆ ਵਿੱਚ ਕੋਈ ਵੀ ਅੰਦਰੂਨੀ ਗੱਲ ਲੀਕ ਨਹੀਂ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਪ੍ਰੈੱਸ ਵਾਰਤਾ ਕਰ ਦੇਣਗੇ ਲੇਖਾ ਜੋਖਾ ?
ਹਾਈ ਕਮਾਨ ਦੇ ਹੁਕਮਾਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਈ ਵੱਡੀ ਮੁਸੀਬਤ ਇਹ ਖੜੀ ਹੋ ਚੁੱਕੀ ਹੈ ਕਿ ਸਾਢੇ ਚਾਰ ਸਾਲ ਸੱਤਾ ਦਾ ਸੁੱਖ ਭੋਗਣ ਵਾਲੇ ਕੈਪਟਨ ਅਮਰਿੰਦਰ ਸਿੰਘ ਲਈ ਅਗਲੇ 6 ਮਹੀਨੇ ਔਖੇ ਹੋ ਚੁੱਕੇ ਹਨ ਜ਼ਿਆਦਾਤਰ ਕੀਤੇ ਵਾਅਦੇ ਪੂਰੇ ਨਹੀਂ ਹੋਏ ਹਨ ਜੋ ਸਵਾਲ ਅਕਸਰ ਨਵਜੋਤ ਸਿੰਘ ਸਿੱਧੂ ਚੁੱਕਦੇ ਨਜ਼ਰ ਆ ਰਹੇ ਸਨ ਤਾਂ ਹੁਣ ਵੇਖਣਾ ਹੋਵੇਗਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਿੰਨ ਮੈਂਬਰੀ ਪੈਨਲ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਦੋਂ ਕਰਦੇ ਹਨ ਕਦੋਂ ਪ੍ਰੈੱਸਵਾਰਤਾ ਕਰ ਪੰਜਾਬ ਦੇ ਲੋਕਾਂ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੰਦੇ ਹਨ।
ਇਹ ਵੀ ਪੜੋ: Kullu: SP ਤੇ ਮੁੱਖ ਮੰਤਰੀ ਦੇ ਸੁਰੱਖਿਆ ਅਫ਼ਸਰ ਵਿਚਾਲੇ ਝੜਪ