ਚੰਡੀਗੜ੍ਹ: 26 ਜਨਵਰੀ ਨੂੰ ਹੋਈ ਕਿਸਾਨਾਂ ਦੀ ਪਰੇਡ 'ਚ ਹਿੰਸਾ ਦੀ ਸਥਿਤੀ ਬਾਰੇ ਚਰਚਾ ਲਈ ਅੱਜ ਪੰਜਾਬ ਕੈਬਿਨੇਟ ਮੀਟਿੰਗ ਸੱਦੀ ਗਈ ਹੈ। ਜ਼ਿਕਰਯੋਗ ਹੈ ਕਿ ਭਲਕੇ ਸਰਵ ਪਾਰਟੀ ਮਸੇਟੀ ਬੈਠਕ ਹੋਵੇਗੀ। ਪੰਜਾਬ ਸਰਕਾਰ ਦੀ ਜਾਰੀ ਨੋਟਿਫਿਕੇਸ਼ਨ ਦੇ ਮੁਤਾਬਕ, ਕੈਬਿਨੇਟ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ। ਇਸ ਦਾ ਏਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।
ਕੈਪਟਨ ਦੇ ਪ੍ਰਸਤਾਵ
- ਇਸ ਕੈਬਿਨੇਟ ਮੀਟਿੰਗ 'ਚ ਕੈਪਟਨ ਦੇ ਪ੍ਰਸਾਤਾਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਮਿਲੀ ਜਾਣਕਾਰੀ ਦੇ ਮੁਤਾਬਕ, ਮੁੱਖ ਮੰਤਰੀ ਨੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਇੱਕ ਸਰਕਾਰੀ ਨੌਕਰੀ ਦੇਣ ਦਾ ਪ੍ਰਸਤਾਵ ਦਿੱਤਾ ਹੈ।
- ਇਸ ਦੇ ਨਾਲ ਹੀ ਉਨ੍ਹਾਂ ਪਰਿਵਾਰਾਂ ਦੀ ਮਾਲੀ ਮਦਦ ਲਈ ਉਨ੍ਹਾਂ ਨੂੰ 5 ਲੱਖ ਦੇਣ ਦੀ ਗੱਲ ਕਹੀ ਜਾ ਰਹੀ ਹੈ।
160 ਦੇ ਕਰੀਬ ਕਿਸਾਨ ਹੋਏ ਹਨ ਸ਼ਹੀਦ
ਆਪਣੀ ਹੱਕੀ ਮੰਗਾਂ ਦੇ ਲਈ ਡੱਟੇ ਕਿਸਾਨਾਂ 'ਚੋਂ 160 ਕਿਸਾਨ ਆਪਣੀ ਜਾਨ ਅੰਦੋਲਨ ਤੋਂ ਵਾਰ ਚੁੱਕੇ ਹਨ।
ਆਮ ਸਹਮਤੀ ਬਣਾਉਣ ਦੀ ਕੀਤੀ ਜਾਵੇਗੀ ਕੋਸ਼ਿਸ਼
ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ਕੇ ਤੇ ਦਿੱਲੀ ਦੇ ਹਲਾਤਾਂ ਬਾਰੇ ਇੱਕ ਆਮ ਰਾਏ ਬਣਾਈ ਜਾਵੇਗੀ।