ਚੰਡੀਗੜ੍ਹ: ਪੰਜਾਬ ਕੈਬਨਿਟ (Punjab Cabinet) ਦੇ ਵਿਸਥਾਰ ਨੂੰ ਲੈਕੇ ਹਰ ਕਿਸੇ ਨੂੰ ਇਹ ਇੰਤਜ਼ਾਰ ਹੈ ਕਿ ਆਖਿਰ ਚੰਨੀ ਦੀ ਟੀਮ 'ਚ ਕਿਹੜੇ-ਕਿਹੜੇ ਚਿਹਰਿਆਂ ਨੂੰ ਥਾਂ ਮਿਲੀ ਹੈ। ਚੰਨੀ ਨੇ ਪੰਜਾਬ ਰਾਜਭਵਨ (Punjab Raj Bhavan) ਪਹੁੰਚਕੇ ਰਾਜਪਾਲ ਨੂੰ ਲਿਸਟ ਸੌਂਪ ਦਿੱਤੀ ਹੈ ਤੇ ਅੱਜ ਸ਼ਾਮ ਸਾਢੇ 4 ਵਜੇ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ।
ਨਵੀਂ ਕੈਬਨਿਟ ਦੀ ਫਾਈਨਲ ਲਿਸਟ
- ਬ੍ਰਹਮ ਮਹਿੰਦਰਾ
- ਮਨਪ੍ਰੀਤ ਸਿੰਘ ਬਾਦਲ
- ਤ੍ਰਿਪਤ ਰਜਿੰਦਰ ਸਿੰਘ ਬਾਜਵਾ
- ਸੁਖਬਿੰਦਰ ਸਿੰਘ ਸਰਕਾਰੀਆ
- ਰਾਣਾ ਗੁਰਜੀਤ ਸਿੰਘ
- ਅਰੁਣਾ ਚੌਧਰੀ
- ਰਜ਼ੀਆ ਸੁਲਤਾਨਾ
- ਭਰਤ ਭੂਸ਼ਣ ਆਸ਼ੂ
- ਵਿਜੈ ਇੰਦਰਾ ਸਿੰਗਲਾ
- ਰਣਦੀਪ ਸਿੰਘ ਨਾਭਾ
- ਰਾਜ ਕੁਮਾਰ ਵੇਰਕਾ
- ਸੰਗਤ ਸਿੰਘ ਗਿਲਜੀਆਂ
- ਪਰਗਟ ਸਿੰਘ
- ਅਮਰਿੰਦਰ ਸਿੰਘ ਰਾਜਾ ਵੜਿੰਗ
- ਗੁਰਕਿਰਤ ਸਿੰਘ ਕੋਟਲੀ
ਜਦੋਂ ਤੋਂ ਚੰਨੀ ਮੁੱਖ ਮੰਤਰੀ ਬਣੇ ਨੇ ੳਦੋਂ ਤੋਂ ਹੀ ਸਿਆਸਤ ਦਾ ਬਾਜ਼ਾਰ ਗਰਮ ਹੈ। ਚੰਨੀ 72 ਘੰਟਿਆਂ 'ਚ 3 ਵਾਰ ਦਿੱਲੀ ਜਾ ਚੁੱਕੇ ਹਨ। 2 ਦਿਨ ਤੋਂ ਹੀ ਕੈਬਨਿਟ ਦੇ ਵਿਸਥਾਰ ਨੂੰ ਲੈਕੇ ਚਰਚਾਵਾਂ ਤੇਜ਼ ਸੀ।
ਤੁਹਾਨੂੰ ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸਤੋਂ ਬਾਅਦ ਕਾਂਗਰਸ ਹਾਈਕਮਾਨ ਵਲੋਂ ਕਈ ਨਾਵਾਂ 'ਤੇ ਮੰਥਨ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਦਾ ਨਾਂ ਫਾਈਨਲ ਕੀਤਾ ਗਿਆ ਅਤੇ ਹੁਣ ਜਾ ਕੇ ਫਾਇਨਲ ਲਿਸਟ ਰਾਜਪਾਲ ਨੂੰ ਸੌਪ ਦਿੱਤੀ ਗਈ ਹੈ।
ਪੰਜਾਬ ਦੀ ਨਵੀਂ ਕੈਬਨਿਟ (The new cabinet of Punjab) ਦੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਚੁਣੇ ਗਏ ਮੰਤਰੀਆਂ ਨੂੰ ਲੈਕੇ ਪਾਰਟੀ ਦੇ ਵਿੱਚ ਬਗਾਵਤੀ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ, ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਵਿਧਾਇਕ ਬਾਵਾ ਹੈਨਰੀ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂਆਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਪਟਿਆਲਾ ਵਿਖੇ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ ਗਈ ਹੈ।
ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ‘ਤੇ ਮਾਈਨਿੰਗ ਨੂੰ ਲੈਕੇ ਵੱਡੇ ਇਲਜ਼ਾਮ ਹਨ। ਖਹਿਰਾ ਨੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪਾਰਟੀ ਕਹਿ ਰਹੀ ਹੈ ਕਿ ਨਵੀਂ ਕੈਬਨਿਟ ਦਾ ਇਸ ਲਈ ਵਿਸਥਾਰ ਕੀਤਾ ਗਿਆ ਹੈ ਕਿਉਂਕਿ ਕਈ ਮੰਤਰੀ ਇਲਜ਼ਾਮਾਂ ਵਿੱਚ ਘਿਰੇ ਹੋਏ ਹਨ। ਖਹਿਰਾ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਆਗੂ ਚੁਣਿਆ ਗਿਆ ਹੈ ਉਸ ‘ਤੇ ਕੱਢੇ ਗਏ ਮੰਤਰੀਆਂ ਤੋਂ ਵੀ ਵੱਡੇ ਇਲਜ਼ਾਮ ਲੱਗੇ ਹਨ।
ਪੰਜਾਬ ਕੈਬਨਿਟ (Punjab Cabinet) ਦਾ ਵਿਸਥਾਰ ਹੋਣ ਵਾਲਾ ਹੈ। ਇਸ ਦੌਰਾਨ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder Singh Raja Warring) ਦੀ ਚੰਡੀਗੜ੍ਹ ਰਿਹਾਇਸ਼ ਵਿਚ ਉਨ੍ਹਾਂ ਦੇ ਹਮਾਇਤੀਆਂ ਦਾ ਵੱਡਾ ਇਕੱਠ ਜਮ੍ਹਾ ਹੋ ਗਿਆ ਹੈ। ਮਾ ਦੇ ਹੱਥ ਵਿਚ ਹੈ ਅਤੇ ਕੁਝ ਹੀ ਘੰਟਿਆਂ ਵਿਚ ਮੰਤਰੀਆਂ ਦੀ ਲਿਸਟ ਆ ਜਾਵੇਗੀ।
ਇਹ ਵੀ ਪੜ੍ਹੋਂ : ਬਠਿੰਡਾ ਵਿਖੇ ਕਿਸਾਨਾਂ ਦੀ ਨਰਮੇ ਦੀ ਫਸਲ ਦਾ ਦੌਰਾ ਕਰਨ ਪੁੱਜੇ ਮੁੱਖ ਮੰਤਰੀ ਚਰਨਜੀਤ ਚੰਨੀ
ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਮਗਰੋਂ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ 3 ਵਾਰ ਦਿੱਲੀ ਬੁਲਾਇਆ ਗਿਆ ਅਤੇ ਬੇਇਜ਼ੱਤ ਕੀਤਾ ਗਿਆ। ਕਾਂਗਰਸ ਹਾਈ ਕਮਾਨ ਇਕ ਵਾਰ ਵਿਚ ਫੈਸਲਾ ਨਹੀਂ ਲੈ ਸਕੀ। ਹੁਣ ਚੰਨੀ ਨੂੰ ਵੀ 3 ਵਾਰ ਬੁਲਾਇਆ ਗਿਆ। ਸੀ.ਐਮ. ਬਣਨ ਤੋਂ ਬਾਅਦ ਉਹ ਤਿੰਨ ਵਾਰ ਦਿੱਲੀ ਜਾ ਚੁੱਕੇ ਹਨ ਪਰ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ।
ਇਹ ਵੀ ਪੜ੍ਹੋਂ : ਭਾਵੁਕ ਹੋਏ ਬਲਬੀਰ ਸਿੱਧੂ ਨੇ ਕੀਤੀਆਂ ਅਜਿਹੀਆਂ ਗੱਲਾਂ, ਸੁਣਕੇ ਚੰਨੀ ਵੀ ਹੈਰਾਨ!