ਚੰਡੀਗੜ੍ਹ: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦਾ ਪਹਿਲਾ ਬਜਟ ਪੇਸ਼ ਕਰ ਦਿੱਤਾ ਗਿਆ ਹੈ। ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਵਿਧਾਨ ਸਭਾ ਵਿੱਚ 2022-23 ਲਈ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਗਾਇਆ ਹੈ। ਗੱਲ ਕੀਤੀ ਜਾਵੇ ਖੇਤੀਬਾੜੀ ਖੇਤਰ ਦੀ ਤਾਂ ਖੇਤੀਬਾੜੀ ਖੇਤਰ ਦੇ ਲਈ ਖਜ਼ਾਨਾ ਮੰਤਰੀ ਵੱਲੋਂ ਵੱਡੇ-ਵੱਡੇ ਐਲਾਨ ਕੀਤੇ ਗਏ ਹਨ।
ਖੇਤੀ ਸੈਕਟਰ ਦੇ ਲਈ 11, 560 ਕਰੋੜ ਰੁਪਏ: ਖੇਤੀ ਸੈਕਟਰ ਲਈ 2022-23 ਲਈ 11,560 ਕਰੋੜ ਰੁਪਏ ਰੱਖੇ ਗਏ ਹਨ। ਨਾਲ ਹੀ ਕਿਸਾਨਾਂ ਨੂੰ 6947 ਕਰੋੜ ਬਿਜਲੀ ਸਬਸਿਡੀ ਦਿੱਤੀ ਜਾਵੇਗੀ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਕੁਪਏ ਪ੍ਰਤੀ ਏਕੜ ਦਿੱਤੇ ਜਾਣਗੇ। ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ 450 ਕਰੋੜ ਰੁਪਏ ਰੱਖੇ ਗਏ ਹਨ।
ਖੇਤੀਬਾੜੀ ਦੀ ਡਿਜੀਟਾਈਜ਼ੇਸ਼ਨ: ਕਿਸਾਨਾਂ ਦੀ ਪ੍ਰੋਫਾਈਲ, ਜ਼ਮੀਨੀ ਰਿਕਾਰਡ ਅਤੇ ਉਪਜ ਦੀ ਆਮਦਨ ਦਾ ਬਿਓਰਾ ਡਿਜੀਟਾਈਜ਼ਡ ਕੀਤਾ ਜਾਵੇਗਾ। ਪਿੰਡ ਵੇਰਕਾ, ਅੰਮ੍ਰਿਤਸਰ ਵਿਖੇ ਇੰਡਵਿਜੂਅਲ ਕਵਿੱਕ ਫ੍ਰੀਜ਼ਿੰਗ ਤਕਨਾਲੋਜੀ ਦੀ ਸਥਾਪਨਾ ਕੀਤੀ ਜਾਵੇਗੀ ਇਸ ਦੇ ਲਈ 7 ਕਰੋੜ ਦਾ ਬਜਟ ਰੱਖਿਆ ਗਿਆ ਹੈ।
ਐਮਐਸਪੀ ਲਈ 66 ਕਰੋੜ ਦਾ ਬਜਟ : ਮੂੰਗੀ ਦੀ ਖੇਤੀ ’ਤੇ ਐਮਐਸਪੀ ਲਈ 66 ਕਰੋੜ ਦਾ ਬਜਟ ਰੱਖਿਆ ਗਿਆ ਹੈ। ਪਰਾਲੀ ਸਾੜਨ ਤੋਂ ਰੋਕਣ ਦੇ ਲਈ 200 ਕਰੋੜ ਦਾ ਬਜਟ ਰੱਖਿਆ ਗਿਆ ਹੈ। ਮੀਂਹ ਦੇ ਪਾਣੀ ਦੀ ਸੰਭਾਲ ਅਤੇ ਧਰਤੀ ਹੇਠਾਂ ਪਾਣੀ ਲਈ 21 ਕਰੋੜ ਦਾ ਬਜਟ ਰੱਖਿਆ ਗਿਆ ਹੈ।
1,55,860 ਕਰੋੜ ਰੁਪਏ ਦਾ ਕੁੱਲ ਬਜਟ: ਖਜ਼ਾਨਾ ਮੰਤਰੀ ਨੇ ਦੱਸਿਆ ਕਿ ਇਸ ਸਾਲ ਸਰਕਾਰ ਸਰਕਾਰ ਨੂੰ 14 ਤੋਂ 15 ਹਜ਼ਾਰ ਕਰੋੜ ਦਾ ਘਾਟਾ ਹੋਇਆ ਹੈ। ਬੀਤੇ ਪੰਜ ਸਾਲਾਂ ’ਚ ਪੰਜਾਬ ਦਾ ਕਰਜ਼ਾ 44.23ਫੀਸਦ ਵਧਿਆ ਹੈ। ਪੰਜਾਬ ਦਾ 1,55,860 ਕਰੋੜ ਰੁਪਏ ਦਾ ਕੁੱਲ ਬਜਟ ਹੈ।
ਇਹ ਵੀ ਪੜੋ: ਪੰਜਾਬ ਬਜਟ 2022: 5 ਸਾਲਾਂ ’ਚ ਸਥਾਪਤ ਕੀਤੇ ਜਾਣਗੇ 16 ਨਵੇਂ ਮੈਡੀਕਲ ਕਾਲਜ- ਖਜ਼ਾਨਾ ਮੰਤਰੀ