ETV Bharat / city

ਪੰਜਾਬ ਦੇ ਹੁਣ ਤੱਕ ਦੇ ਮੁੱਖ ਮੰਤਰੀਆਂ ਦਾ ਕਿਹੋ-ਜਿਹਾ ਰਿਹੈ ਕਾਰਜਕਾਲ, ਕੌਣ ਹੋ ਸਕਦੈ 36ਵਾਂ ਮੁੱਖ ਮੰਤਰੀ ? - tenure of the Chief Ministers of Punjab

ਪੰਜਾਬ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਹੁਣ ਤੱਕ 35 ਮੁੱਖ ਮੰਤਰੀ ਦੇਖੇ ਹਨ। ਪੰਜਾਬ ਨੂੰ 10 ਵਾਰ ਰਾਸ਼ਟਰਪਤੀ ਸ਼ਾਸਨ ਦਾ ਸਾਹਮਣਾ ਵੀ ਕਰਨਾ ਪਿਆ ਹੈ। ਸਭ ਤੋਂ ਲੰਬਾ ਕਾਰਜਕਾਲ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ ਹੈ। ਪੰਜਾਬ ਵਿੱਚ ਮੁਖੀ ਵਜੋਂ ਸਿੱਖ ਸ਼ਾਸਕਾਂ ਨੇ ਸਭ ਤੋਂ ਵੱਧ ਰਾਜ ਕੀਤਾ ਹੈ। ਪੰਜਾਬ ਦੇ ਭੂਗੋਲਿਕ ਰੂਪ ਦੀ ਸ਼ੁਰੁਆਤ ਪੰਜਾਬ ਪ੍ਰੋਵਿੰਸ ਤੋਂ ਚੱਲਦੀ ਹੋਈ ਪੈਪਸੂ, ਸੰਯੁਕਤ ਪੰਜਾਬ ਅਤੇ ਪੰਜਾਬ ਤੱਕ ਪੁੱਜੀ ਹੈ।

ਕੌਣ ਹੋਵੇਗਾ ਪੰਜਾਬ ਦਾ ਅਗਲਾ ਸੀਐਮ ?
ਕੌਣ ਹੋਵੇਗਾ ਪੰਜਾਬ ਦਾ ਅਗਲਾ ਸੀਐਮ ?
author img

By

Published : Feb 9, 2022, 8:22 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਰਾਹੀਂ ਸਰਕਾਰ ਅਤੇ ਮੁੱਖਮੰਤਰੀ ਦੀ ਚੋਣ ਦੀ ਪ੍ਰਕਿਰਿਆ ਦੀ ਉਲਟੀ ਗਿਣਤੀ ਚੱਲ ਰਹੀ ਹੈ। 20 ਫਰਵਰੀ ਨੂੰ ਪੰਜਾਬ ਵਿੱਚ ਵੋਟਾਂ ਪੈਣੀਆਂ ਹਨ। ਇਸ ਵਾਰ ਪੰਜਾਬ ਵਿੱਚ ਪੰਜ-ਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ।

ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਐਨ ਡੀ ਏ ਅਤੇ ਕਿਸਾਨਾਂ ਦੀ ਸੰਯੁਕਤ ਸਮਾਮ ਮੋਰਚਾ ਚੋਣ ਮੈਦਾਨ ਵਿੱਚ ਹਨ। ਬੇਸ਼ੱਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਅਤੇ ਅਕਾਲੀ ਦਲ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਲਗਭਗ ਸਪੱਸ਼ਟ ਹੀ ਹੈ। ਇਸਦੇ ਨਾਲ ਹੀ ਅਤੀਤ ਦੇ ਮੁੱਖ ਮੰਤਰੀ, ਉਨ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਾਰਟੀਆਂ ਦੇ ਵਤੀਰੇ ਦੀ ਗੱਲ ਚੱਲ ਪਈ ਹੈ।

ਪੰਜਾਬ ਦੇ ਹੁਣ ਤੱਕ ਤੇ ਮੁੱਖ ਮੰਤਰੀਆਂ ਨੂੰ ਕਿਹੜੇ ਕੰਮਾਂ ਕਰਕੇ ਕੀਤਾ ਜਾਂਦਾ ਹੈ ਯਾਦ

ਆਜ਼ਾਦੀ ਤੋ ਪਹਿਲਾਂ ਪੰਜਾਬ ਪ੍ਰਾਂਤ ਦਾ ਉਸ ਸਮੇਂ ਲਾਹੌਰ ਵਿੱਚ ਹੈੱਡਕੁਆਰਟਰ ਸੀ। ਉਸ ਸਮੇਂ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਅਧੀਨ ਇੱਕ ਵਿਧਾਨ ਸਭਾ ਅਤੇ ਇੱਕ ਵਿਧਾਨ ਪ੍ਰੀਸ਼ਦ ਵਾਲੇ ਦੋ ਸਦਨ ਵਿਧਾਨ ਸਭਾ ਦੀ ਸਥਾਪਨਾ ਕੀਤੀ ਗਈ ਸੀ।

ਯੂਨੀਅਨਿਸਟ ਪਾਰਟੀ ਨੇ 1937 ਦੀਆਂ ਪੰਜਾਬ ਸੂਬਾਈ ਅਸੈਂਬਲੀ ਦੀਆਂ ਚੋਣਾਂ ਜਿੱਤੀਆਂ ਅਤੇ ਸਰ ਸਿਕੰਦਰ ਹਯਾਤ ਖਾਨ ਪੰਜਾਬ ਦੇ ਪ੍ਰੀਮੀਅਰ ਬਣ ਗਏ ਅਤੇ 1942 ਵਿੱਚ ਆਪਣੀ ਮੌਤ ਤੱਕ ਇਸ ਅਹੁਦੇ 'ਤੇ ਰਹੇ। ਖਾਨ ਤੋਂ ਬਾਅਦ ਪ੍ਰੀਮੀਅਰ ਦਾ ਸਥਾਨ ਸਰ ਖਿਜ਼ਰ ਟਿਵਾਣਾ ਨੇ ਸੰਭਾਲਿਆ। 1946 ਦੀਆਂ ਚੋਣਾਂ ਵਿੱਚ ਯੂਨੀਅਨਿਸਟ ਪਾਰਟੀ ਚੌਥੇ ਸਥਾਨ 'ਤੇ ਰਹੀ ਪਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਸਰ ਖਿਜ਼ਰ ਟਿਵਾਣਾ ਦੀ ਅਗਵਾਈ ਵਿੱਚ ਸਰਕਾਰ ਬਣੀ। ਟਿਵਾਣਾ ਨੇ ਬਾਅਦ ਵਿੱਚ ਭਾਰਤ ਦੀ ਵੰਡ ਦੇ ਫੈਸਲੇ ਦੇ ਖਿਲਾਫ਼ 2 ਮਾਰਚ 1947 ਨੂੰ ਅਸਤੀਫਾ ਦੇ ਦਿੱਤਾ।

ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ

ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ ਜਾਂ ਪੈਪਸੂ ਇੱਕ ਭਾਰਤੀ ਰਾਜ ਸੀ, ਜੋ ਕਿ ਭਾਰਤ–ਪਾਕਿਸਤਾਨ ਵੰਡ ਤੋਂ ਬਾਅਦ ਪੰਜਾਬ ਦੀਆਂ ਸਰਹੱਦ ਨਾਲ ਲੱਗਦੀਆਂ ਅੱਠ ਰਿਆਸਤਾਂ ਨੂੰ ਜੋੜ ਕੇ ਬਣਾਇਆ ਗਿਆ ਸੀ ਜੋ ਕਿ ਰਸਮੀ ਤੌਰ ‘ਤੇ 1950 ਵਿੱਚ ਇੱਕ ਰਿਆਸਤ ਬਣ ਗਈ ਸੀ। ਇੰਨ੍ਹਾਂ ਰਿਆਸਤਾਂ ਵਿੱਚੋਂ, ਛੇ ਸਲਾਮੀ ਰਾਜ ਸਨ:- ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ ਅਤੇ ਮਲੇਰਕੋਟਲਾ। ਦੂਜੇ ਦੋ ਰਾਜ ਨਾਲਾਗੜ੍ਹ ਅਤੇ ਕਲਸੀਆ ਸਨ। ਪੈਪਸੂ ਦੀ ਅਗਵਾਈ ਪਹਿਲਾਂ ਪ੍ਰੀਮੀਅਰ ਦੁਆਰਾ ਕੀਤੀ ਜਾਂਦੀ ਸੀ, 1952 ਤੋਂ ਮੁੱਖ ਮੰਤਰੀ ਸਰਕਾਰ ਦੇ ਮੁਖੀ ਬਣੇ। 1 ਨਵੰਬਰ 1956 ਨੂੰ, ਪੈਪਸੂ ਨੂੰ ਰਾਜ ਪੁਨਰਗਠਨ ਐਕਟ, 1956 ਦੇ ਬਾਅਦ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਸੀ।

ਪੰਜਾਬ ਦੇ ਪਹਿਲੇ ਮੁੱਖ ਮੰਤਰੀ

ਗੋਪੀ ਚੰਦ ਭਾਰਗਵ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਵਜੋਂ 15 ਅਗਸਤ 1947 ਨੂੰ ਕਾਰਜ–ਭਾਰ ਸੰਭਾਲਿਆ ਸੀ ਉਸ ਸਮੇਂ ਪੰਜਾਬ ਵਿੱਚ ਹਿਮਾਚਲ ਅਤੇ ਹਰਿਆਣਾ ਵੀ ਸ਼ਾਮਲ ਸੀ। ਆਜ਼ਾਦੀ ਤੋ ਲੈ ਕੇ ਹੁਣ ਤੱਕ ਦੇ ਪੰਜਾਬ ਦੇ ਰਾਜਨੀਤਿਕ 75 ਸਾਲਾਂ ਦੇ ਸਫ਼ਰ ਦੌਰਾਨ 16 ਮੁੱਖ ਮੰਤਰੀ ਬਣੇ, ਜਿੰਨ੍ਹਾਂ ਵਿੱਚ 13 ਮੁੱਖ ਮੰਤਰੀ ਸਿੱਖ ਰਹੇ ਅਤੇ ਬਾਕੀ ਤਿੰਨ ਹਿੰਦੂ ਸਨ। ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ ਜਦਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ।

ਪੰਜਾਬ ਚ ਸਭ ਤੋਂ ਵੱਧ ਰਾਜ ਕਰਨ ਵਾਲੇ ਮੁੱਖ ਮੰਤਰੀ

ਸਭ ਤੋਂ ਵੱਧ ਰਾਜ ਕਰਨ ਦਾ ਸੁਭਾਗ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ। ਤਿੰਨ ਵਾਰ ਮੁੱਖਮੰਤਰੀ ਬਣਨ ਵਾਲੇ ਗੋਪੀ ਚੰਦ ਭਾਰਗਵ 1964 ਵਿੱਚ ਸਿਰਫ 15 ਦਿਨ ਦੇ ਮੁਖਮੰਤਰੀ ਬਣੇ ਜਦਕਿ 1966 ਤੋ ਬਾਅਦ ਭਾਸ਼ਾਈ ਆਧਾਰ ‘ਤੇ ਪੰਜਾਬੀ ਸੂਬੇ ਦੀ ਵੰਡ ਤੋ ਬਾਅਦ ਬੀਬੀ ਰਾਜਿੰਦਰ ਕੌਰ ਭੱਠਲ ਅਜਿਹੀ ਮੁੱਖਮੰਤਰੀ ਸੀ , ਜੋ ਸਿਰਫ 82 ਦਿਨ ਮੁੱਖ ਮੰਤਰੀ ਰਹੇ ਸਨ।

ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 20 ਮਾਰਚ, 1970 ਤੋਂ 26 ਜੂਨ 1971 ਤੱਕ ਸਵਾ ਸਾਲ ਮੁੱਖ ਮੰਤਰੀ ਰਹੇ। ਫਿਰ 20 ਜੂਨ 1977 ਤੋਂ 17 ਫਰਵਰੀ 1980 ਤੱਕ 2 ਸਾਲ 8 ਮਹੀਨੇ, ਤੀਜੀ ਵਾਰ 11 ਫਰਵਰੀ 1997 ਤੋਂ 25 ਫਰਵਰੀ 2002 ਤੱਕ ਪੰਜ ਸਾਲ ਅਤੇ ਮੁੜ ਇੱਕ ਮਾਰਚ 2007 ਤੋਂ 16 ਮਾਰਚ 2017 ਤੱਕ ਲਗਾਤਾਰ ਦਸ ਸਾਲ ਤੱਕ ਦੋ ਪਾਰੀਆਂ ਹੰਢਾਈਆਂ। ਉਹ 19 ਸਾਲ ਮੁੱਖ ਮੰਤਰੀ ਰਹੇ ਹਨ।

ਸਾਢੇ 9 ਸਾਲ ਮੁੱਖ ਮੰਤਰੀ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਦੋ ਵਾਰੀ ’ਚ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ। ਪਹਿਲੀ ਵਾਰ 26 ਫਰਵਰੀ, 2002 ਤੋਂ ਮਾਰਚ, 2007 ਤੱਕ ਅਤੇ ਫਿਰ 16 ਮਾਰਚ, 2017 ਤੋਂ 20 ਸਤੰਬਰ, 2021 ਤੱਕ ਮੁੱਖ ਮੰਤਰੀ ਰਹੇ। ਪੰਜ ਸਾਲ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਦਾ ਕਾਰਜਕਾਲ 17 ਮਾਰਚ, 1972 ਤੋਂ 30 ਅਪਰੈਲ, 1977 ਤੱਕ ਦਾ ਹੈ।

1966 ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ

ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫ਼ਰ ਦਾ ਕਾਰਜਕਾਲ ਇੱਕ ਨਵੰਬਰ, 1966 ਤੋਂ 8 ਮਾਰਚ, 1967 ਤੱਕ ਅੱਠ ਮਹੀਨੇ ਰਿਹਾ। ਦੂਜੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਦੋ ਵਾਰੀਆਂ ਵਿੱਚ ਇੱਕ ਸਾਲ 10 ਮਹੀਨੇ ਦਾ ਕਾਰਜਕਾਲ ਰਿਹਾ। ਪਹਿਲੀ ਵਾਰ ਉਹ 8 ਮਾਰਚ 1967 ਤੋਂ 25 ਨਵੰਬਰ, 1967 ਤੱਕ 9 ਮਹੀਨੇ ਅਤੇ ਦੂਜੀ ਵਾਰ 11 ਫਰਵਰੀ, 1969 ਤੋਂ 27 ਮਾਰਚ, 1970 ਤੱਕ 13 ਕੁ ਮਹੀਨੇ ਮੁੱਖ ਮੰਤਰੀ ਰਹੇ।

ਲਛਮਣ ਸਿੰਘ ਗਿੱਲ 9 ਮਹੀਨੇ ਮੁੱਖ ਮੰਤਰੀ ਰਹੇ

ਲਛਮਣ ਸਿੰਘ ਗਿੱਲ 9 ਮਹੀਨੇ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਦਾ ਕਾਰਜਕਾਲ 25 ਨਵੰਬਰ, 1967 ਤੋਂ 23 ਅਗਸਤ, 1968 ਤੱਕ ਰਿਹਾ। ਦਰਬਾਰਾ ਸਿੰਘ 3 ਸਾਲ 4 ਮਹੀਨੇ 6 ਜੂਨ, 1980 ਤੋਂ 7 ਅਕਤੂਬਰ, 1983 ਤੱਕ ਅਤੇ ਸੁਰਜੀਤ ਸਿੰਘ ਬਰਨਾਲਾ ਪੌਣੇ ਦੋ ਸਾਲ 29 ਸਤੰਬਰ, 1985 ਤੋਂ 11 ਜੂਨ, 1987 ਤੱਕ ਮੁੱਖ ਮੰਤਰੀ ਰਹੇ। ਬੇਅੰਤ ਸਿੰਘ ਸਾਢੇ ਤਿੰਨ ਸਾਲ 25 ਫਰਵਰੀ, 1992 ਤੋਂ 31 ਅਗਸਤ, 1995 ਅਤੇ ਬੇਅੰਤ ਸਿੰਘ ਦੀ ਹੱਤਿਆ ਮਗਰੋਂ ਹਰਚਰਨ ਸਿੰਘ ਬਰਾੜ ਸਵਾ ਕੁ ਸਾਲ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਕਾਰਜਕਾਲ 31 ਅਗਸਤ, 1995 ਤੋਂ 21 ਨਵੰਬਰ, 1996 ਤੱਕ ਸੀ।

ਪੰਜਾਬ ਦੀ ਇੱਕੋ-ਇੱਕ ਮਹਿਲਾ ਮੁੱਖ ਮੰਤਰੀ

12ਵੇਂ ਮੁੱਖ ਮੰਤਰੀ ਵਜੋਂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਭਾਵੇਂ ਕਿ ਪੰਜਾਬ ਦੇ ਇੱਕੋ-ਇੱਕ ਮਹਿਲਾ ਮੁੱਖ ਮੰਤਰੀ ਹੋਣ ਦਾ ਮਾਣ ਹਾਸਲ ਹੈ ਪਰ ਉਨ੍ਹਾਂ ਦਾ ਕਾਰਜਕਾਲ ਪੰਜਾਬ ਦੇ ਸਮੂਹ ਮੁੱਖ ਮੰਤਰੀਆਂ ਵਿੱਚੋਂ ਸਭ ਤੋਂ ਛੋਟਾ ਸਿਰਫ਼ 82 ਦਿਨ ਦਾ ਰਿਹਾ। ਬੀਬੀ ਭੱਠਲ 21 ਨਵੰਬਰ, 1996 ਤੋਂ 11 ਫਰਵਰੀ, 1997 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਅਸਲ ਵਿੱਚ ਅੱਤਵਾਦ ਦੇ ਦੌਰ ’ਚ ਬਣੀ ਇਹ ਕਾਂਗਰਸ ਦੀ ਅਜਿਹੀ ਸਰਕਾਰ ਸੀ, ਜਿਸ ਦੌਰਾਨ ਤਿੰਨ ਮੁੱਖ ਮੰਤਰੀ ਬਣੇ। ਸਾਢੇ ਤਿੰਨ ਸਾਲਾਂ ਮਗਰੋਂ ਬੇਅੰਤ ਸਿੰਘ ਦੀ ਹੱਤਿਆ ਮਗਰੋਂ ਸਵਾ ਕੁ ਸਾਲ ਹਰਚਰਨ ਬਰਾੜ ਤੇ ਫਿਰ 82 ਦਿਨਾਂ ਲਈ ਬੀਬੀ ਭੱਠਲ ਇਸ ਕੁਰਸੀ ’ਤੇ ਰਹੇ।

ਕਿਸ ਮੁੱਖ ਮੰਤਰੀ ਦਾ ਕਾਰਜਕਾਲ ਸੀ ਪ੍ਰਭਾਵਸ਼ਾਲੀ ?

ਪ੍ਰਤਾਪ ਸਿੰਘ ਕੈਰੋਂ ਇੱਕ ਸਥਿਰ ਅਤੇ ਪ੍ਰਭਾਵਸ਼ਾਲੀ ਸ਼ਾਸਕ ਵਜੋਂ ਉੱਭਰੇ ਸਨ। ਉਨ੍ਹਾਂ ਨੇ ਸੂਬੇ ਦੀ ਆਰਥਿਕ ਸਥਿਤੀ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ। ਪੰਜਾਬ ਨੇ ਉਦਯੋਗ ਅਤੇ ਖੇਤੀਬਾੜੀ ਦੋਵਾਂ ਖੇਤਰਾਂ ਵਿੱਚ ਬੇਮਿਸਾਲ ਤਰੱਕੀ ਕੀਤੀ ਹੈ। 1962 ਈ: ਵਿੱਚ ਜਦੋਂ ਚੀਨ ਨੇ ਭਾਰਤ 'ਤੇ ਹਮਲਾ ਕੀਤਾ ਤਾਂ ਕੈਰੋਂ ਨੇ ਆਪਣੇ ਰਾਜ ਤੋਂ ਲੋਕਾਂ ਅਤੇ ਪੈਸੇ ਨਾਲ ਜਿਸ ਤਰ੍ਹਾਂ ਦੀ ਮਦਦ ਕੀਤੀ, ਉਹ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ। ਇੰਨ੍ਹੀ ਮਹੱਤਤਾ ਦੇ ਬਾਵਜੂਦ, ਉਨ੍ਹਾਂ 'ਤੇ ਨਿੱਜੀ ਪੱਖਪਾਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ।1964 ਵਿੱਚ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।

ਮੁੱਖ ਮੰਤਰੀ ਵਜੋਂ ਗਿਆਨੀ ਜ਼ੈਲ ਸਿੰਘ ਦਾ ਕਾਰਜਕਾਲ

ਗਿਆਨੀ ਜ਼ੈਲ ਸਿੰਘ 1972 ਵਿੱਚ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਵਜੋਂ ਚੁਣੇ ਗਏ ਸਨ। ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਉਨ੍ਹਾਂ ਨੇ ਕਈ ਅਹਿਮ ਕੰਮ ਕੀਤੇ, ਜਿੰਨ੍ਹਾਂ ਵਿੱਚ 640 ਕਿਲੋਮੀਟਰ ਗੁਰੂ ਗੋਬਿੰਦ ਸਿੰਘ ਮਾਰਗ ਦੀ ਉਸਾਰੀ ਅਤੇ ਆਜ਼ਾਦੀ ਘੁਲਾਟੀਆਂ ਲਈ ਪੈਨਸ਼ਨ ਸਕੀਮ ਪ੍ਰਮੁੱਖ ਹਨ।

5 ਵਾਰ ਮੁੱਖ ਮੰਤਰੀ ਰਹਿਣ ਵਾਲੇ ਪ੍ਰਕਾਸ਼ ਸਿੰਘ ਬਾਦਲ

ਪੰਜ ਵਾਰ ਪੰਜਾਬ ਦੇ ਮੁੱਖਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੇ ਸਾਲ 1947 ਵਿੱਚ ਰਾਜਨੀਤੀ ਦੇ ਖੇਤਰ ਵਿੱਚ ਪਿੰਡ ਦੇ ਸਰਪੰਚ ਵਜੋਂ ਆਪਣੀ ਸ਼ੁਰੂਆਤ ਕੀਤੀ ਸੀ ਪਰ ਉਨ੍ਹਾਂ ਨੇ ਸਾਲ 1957 ਵਿੱਚ ਆਪਣੀ ਪਹਿਲੀ ਵਿਧਾਨ ਸਭਾ ਚੋਣ ਜਿੱਤੀ। ਉਹ ਮੋਰਾਰਜੀ ਦੇਸਾਈ ਦੇ ਸ਼ਾਸਨਕਾਲ ਦੌਰਾਨ ਸੰਸਦ ਮੈਂਬਰ ਵੀ ਬਣੇ ਸਨ। ਉਨ੍ਹਾਂ ਨੂੰ ਕੇਂਦਰੀ ਮੰਤਰੀ ਵਜੋਂ ਖੇਤੀਬਾੜੀ ਅਤੇ ਸਿੰਚਾਈ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ, ਪੰਜਾਬੀਅਤ ਅਤੇ ਪੰਜਾਬੀਆਂ ਦੀ ਰਾਖੀ ਲਈ ਅਤੇ ਉਨ੍ਹਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨ ਲਈ ਆਪਣੀ ਜ਼ਿੰਦਗੀ ਦੇ ਲਗਭਗ ਸਤਾਰਾਂ ਸਾਲ ਜੇਲ੍ਹਾਂ ਵਿੱਚ ਕੱਟੇ ਹਨ। ਮੁੱਖਮੰਤਰੀ ਰਹਿੰਦੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਲੋਕਾਂ ਨੇੜੇ ਲਿਆਉਣ ਲਈ ਸੰਗਤ ਦਰਸ਼ਨ ਪ੍ਰੋਗਰਾਮ ਸ਼ੁਰੂ ਕੀਤੇ।

ਖਾੜਕੂਵਾਦ ਦੌਰਾਨ ਕੌਣ ਰਿਹਾ ਪੰਜਾਬ ਦਾ ਮੁੱਖ ਮੰਤਰੀ ?

ਸੁਰਜੀਤ ਸਿੰਘ ਬਰਨਾਲਾ ਨੇ ਉਸ ਸਮੇਂ ਪੰਜਾਬ ਦੀ ਕਮਾਨ ਸੰਭਾਲੀ ਜਦੋਂ ਅੱਠਵੇਂ-ਨੌਵੇਂ ਦਹਾਕੇ ਵਿੱਚ ਪੰਜਾਬ ਵਿੱਚ ਖਾੜਕੂਵਾਦ ਆਪਣੇ ਸਿਖਰ 'ਤੇ ਸੀ। ਬਰਨਾਲਾ ਨੂੰ ਪੰਜਾਬ ਦੀ ਸ਼ਾਂਤੀ ਲਈ ਹੋਏ ਰਾਜੀਵ-ਲੌਗੋਂਵਾਲ ਸਮਝੌਤੇ ਲਈ ਯਾਦ ਰਖਿਆ ਜਾਂਦਾ ਹੈ। ਉਹ ਤਦ ਵੀ ਚਰਚਾ ਵਿੱਚ ਰਹੇ ਜਦੋਂ ਉਨ੍ਹਾਂ ਨੇ ਤਾਮਿਲਨਾਡੂ ਦੇ ਰਾਜਪਾਲ ਹੁੰਦਿਆਂ 1991 ਵਿੱਚ ਡੀਐਮਕੇ ਸਰਕਾਰ ਨੂੰ ਭੰਗ ਕਰਨ ਦੀ ਸਿਫ਼ਾਰਸ਼ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਚੰਦਰਸ਼ੇਖਰ ਪ੍ਰਧਾਨ ਮੰਤਰੀ ਸਨ। ਉਨ੍ਹਾਂ ਦੇ ਇਨਕਾਰ ਤੋਂ ਬਾਅਦ ਜਦੋਂ ਬਰਨਾਲਾ ਦਾ ਤਬਾਦਲਾ ਬਿਹਾਰ ਕਰ ਦਿੱਤਾ ਗਿਆ ਤਾਂ ਉਨ੍ਹਾਂ ਨੇ ਰਾਜਪਾਲ ਦੇ ਅਹੁਦੇ ਤੋਂ ਅਸਤੀਫਾ ਦੇਣਾ ਉਚਿਤ ਸਮਝਿਆ।

ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਸਟੈਂਡ ਲੈਣ ਵਾਲੇ ਮੁੱਖ ਮੰਤਰੀ ?

ਦੋ ਵਾਰ ਮੁੱਖਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਵੱਲੋਂ ਪਾਣੀ ਦੇ ਮਾਮਲੇ ‘ਤੇ ਲਏ ਗਏ ਸਟੈਂਡ ਕਰਕੇ ਯਾਦ ਰਖਿਆ ਜਾਂਦਾ ਹੈ। ਉਨ੍ਹਾਂ ਨੇ ਵਿਧਾਨ ਸਭਾ ਵਿੱਚ ਦੂਜੇ ਰਾਜਾਂ ਨਾਲ ਪਾਣੀ ਦੇ ਸਮਝੌਤੇ ਰੱਦ ਕੀਤੇ ਸਨ। 1992 ਵਿੱਚ ਵੀ ਉਨ੍ਹਾਂ ਨੇ ਅਕਾਲੀ ਦਲ ਛੱਡ ਕੇ ਅਕਾਲੀ ਦਲ ਪੰਥਕ ਬਣਾਇਆ ਸੀ ਹੁਣ ਉਨ੍ਹਾਂ ਨੇ ਕਾਂਗਰਸ ਛੱਡ ਕੇ ਪੰਜਾਬ ਲੋਕ ਕਾਂਗਰਸ ਦਾ ਗਠਨ ਕੀਤਾ ਹੈ, ਜਿਸਦਾ ਭਾਜਪਾ ਨਾਲ ਗਠਬੰਧਨ ਹੈ।

ਕਿਹੋ ਜਿਹਾ ਰਿਹਾ ਬੇਅੰਤ ਸਿੰਘ ਦਾ ਕਾਰਜਕਾਲ ?

ਸੰਨ 1992 ਵਿੱਚ ਬੇਅੰਤ ਸਿੰਘ ਨੇ ਪੰਜਾਬ ਦੇ ਮੁੱਖਮੰਤਰੀ ਦਾ ਅਹੁਦਾ ਸੰਭਾਲਿਆ। ਪੰਜਾਬ ਵਿੱਚ ਅੱਤਵਾਦ ਦੇ ਸਮੇਂ ਦੌਰਾਨ ਸੱਤਾ ਸੰਭਾਲਣਾ ਵੱਡੀ ਚੁਣੌਤੀ ਸੀ। ਬੇਅੰਤ ਸਿੰਘ ਦਾ ਸਮਾਂ ਇਸ ਕਰਕੇ ਵੀ ਚਰਚਾ ਵਿਚ ਰਿਹਾ ਕਿ ਇਹ ਸਰਕਾਰ ਸਿਰਫ 23 ਫੀਸਦੀ ਵੋਟਾਂ ਨਾਲ ਬਣੀ ਸੀ। ਪੰਜਾਬ ਵਿੱਚੋਂ ਅੱਤਵਾਦ ਦਾ ਖਾਤਮਾ ਕਰਨ ਦਾ ਸਿਹਰਾ ਬੇਅੰਤ ਸਿੰਘ ਦੇ ਸਿਰ ਹੀ ਜਾਂਦਾ ਹੈ। 1995 ਵਿਚ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦੀ ਕਾਰ ਨੂੰ ਬੰਬ ਨਾਲ ਵਿਸਫੋਟ ਕਰਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ।

1980 ਚ ਦਰਬਾਰਾ ਸਿੰਘ ਬਣੇ ਪੰਜਾਬ ਦੇ ਮੁੱਖ ਮੰਤਰੀ

ਸਾਲ 1980 ਵਿੱਚ ਦਰਬਾਰਾ ਸਿੰਘ ਪੰਜਾਬ ਦੇ ਮੁੱਖਮੰਤਰੀ ਬਣੇ ਸਨ। ਉਨ੍ਹਾਂ ਦਾ ਕਾਰਜਕਾਲ ਪੰਜਾਬ ਵਿਚ ਅੱਤਵਾਦ ਦੀ ਪਰਫੁੱਲਤਾ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ। ਅੱਤਵਾਦ ਨੂੰ ਕੰਟਰੋਲ ਨਾ ਕਰ ਸਕਣ ਕਰਕੇ ਹੀ ਤਿੰਨ ਸਾਲ ਬਾਅਦ 1983 ਵਿੱਚ ਉਨ੍ਹਾਂ ਦੀ ਸਰਕਾਰ ਨੂੰ ਭੰਗ ਕਰ ਦਿੱਤਾ ਗਿਆ ਅਤੇ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ।

ਪੰਜਾਬ ਚ ਰਾਸ਼ਟਰਪਤੀ ਸ਼ਾਸਨ ਦਾ ਇਤਿਹਾਸ

ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਦਾ ਇਤਿਹਾਸ ਵੀ ਆਜ਼ਾਦੀ ਤੋਂ ਪਹਿਲਾਂ ਦਾ ਰਿਹਾ ਹੈ। ਪਹਿਲੀ ਵਾਰ 2 ਮਾਰਚ 1947 ਨੂੰ ਪੰਜਾਬ ਵਿਚ ਰਾਸ਼ਟਰਪਤੀ ਸ਼ਾਸਨ ਲੱਗਿਆ ਸੀ। ਜਦੋਂ ਪੰਜਾਬ ਦੇ ਤਤਕਾਲੀ ਪ੍ਰੀਮੀਅਰ ਸਰ ਖਿਜ਼ਰ ਟਿਵਾਣਾ ਨੇ ਭਾਰਤ ਦੀ ਵੰਡ ਦੇ ਫੈਸਲੇ ਦੇ ਖਿਲਾਫ਼ 2 ਮਾਰਚ 1947 ਨੂੰ ਅਸਤੀਫਾ ਦੇ ਦਿੱਤਾ।

ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਪੰਜਾਬ ਵਿੱਚ 9 ਵਾਰ ਰਾਸ਼ਟਰਪਤੀ ਸ਼ਾਸਨ ਲਗਾਇਆ ਜਾ ਚੁੱਕਾ ਹੈ ਜਿਸ ਵਿੱਚ 20 ਜੂਨ, 1951, 5 ਮਾਰਚ, 1953 (ਪੈਪਸੂ ), 5 ਜੁਲਾਈ 1966, 23 ਅਗਸਤ, 1968, 14 ਜੂਨ 1971, 30 ਅਪ੍ਰੈਲ, 1977, 17 ਫਰਵਰੀ, 1980, 10 ਅਕਤੂਬਰ, 1983 ਅਤੇ 11 ਜੂਨ, 1987 ਸ਼ਾਮਲ ਹੈ।

ਰਜਿੰਦਰਾ ਕਾਲਜ ਬਠਿੰਡਾ ਦੇ ਸੇਵਾਮੁਕਤ ਪ੍ਰੋਫ਼ੈਸਰ ਪਿਆਰਾ ਸਿੰਘ ਨੇ ਦੱਸਿਆ ਕਿ ਕੈਰੋਂ ਇੱਕ ਸੰਪੂਰਨ ਸ਼ਾਸਕ ਸਨ। ਇਸੇ ਕਰਕੇ ਪੰਜਾਬ ਦੇ ਲੋਕ ਅੱਜ ਵੀ ਉਨ੍ਹਾਂ ਨੂੰ ਉਨ੍ਹਾਂ ਦੀ ਪ੍ਰਸ਼ਾਸਨਿਕ ਸੂਝ-ਬੂਝ ਲਈ ਯਾਦ ਕਰਦੇ ਹਨ। ਗਿੱਦੜਬਾਹਾ ਤੋਂ ਸੀਨੀਅਰ ਐਡਵੋਕੇਟ ਪ੍ਰਕਾਸ਼ ਦੋਸ਼ੀ ਦੀ ਰਾਏ ਵਿੱਚ, ਸਿਆਸਤਦਾਨਾਂ ਕੋਲ ਅੱਜਕੱਲ੍ਹ ਕੋਈ ਸਪੱਸ਼ਟ ਦ੍ਰਿਸ਼ਟੀਕੋਣ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਨਜ਼ਰ ਆਪਣੇ ਹਿੱਤਾਂ ਦੀ ਰਾਖੀ ਕਰਨਾ ਹੈ, ਨਾ ਕਿ ਰਾਜ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ, ਇਸ ਲਈ ਲੋਕ ਕੈਰੋਂ ਵਰਗਾ ਰਾਜ ਚਾਹੁੰਦੇ ਹਨ। ਕੈਰੋਂ ਤੋਂ ਬਾਅਦ ਲੋਕ ਅਜਿਹਾ ਮੁੱਖ ਮੰਤਰੀ ਨਹੀਂ ਦੇਖ ਸਕੇ।

ਸੇਵਾਮੁਕਤ ਪੁਲਿਸ ਅਧਿਕਾਰੀ ਨਾਗੋਰ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਦੀ ਨੀਅਤ ਸਾਫ਼ ਸੀ। ਇਸੇ ਲਈ ਉਨ੍ਹਾਂ ਨੇ ਖਾੜਕੂਵਾਦ ਦੇ ਖਾਤਮੇ ਤੋਂ ਬਾਅਦ ਸੁੱਖ ਦਾ ਸਾਹ ਲਿਆ ਪਰ ਅੱਜਕੱਲ੍ਹ ਆਗੂਆਂ ਦੀਆਂ ਸਿਆਸੀ ਮਜ਼ਬੂਰੀਆਂ ਹੋਰ ਹਨ। ਸ਼ਾਇਦ ਇਸੇ ਕਰਕੇ ਕੋਈ ਕੰਮ ਨਹੀਂ ਹੋ ਰਿਹਾ ਅਤੇ ਲੋਕ ਦੁਖੀ ਹਨ। ਹੁਣ ਇਹ ਤੈਅ ਕਰਨਾ ਔਖਾ ਹੈ ਕਿ ਵੋਟ ਕਿਸ ਨੂੰ ਦਿੱਤੀ ਜਾਵੇ।

ਇਹ ਵੀ ਪੜ੍ਹੋ: ਗਰੀਬ CM ਦਾ ਕਰੋੜਪਤੀ ਭਾਣਜਾ ਕੁੜਿਕੀ 'ਚ

ETV Bharat Logo

Copyright © 2025 Ushodaya Enterprises Pvt. Ltd., All Rights Reserved.