ਚੰਡੀਗੜ੍ਹ: ਪੰਜਾਬ ਵਿੱਚ ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਗਰਮਾਉਂਦੀ ਜਾ ਰਹੀ ਹੈ। ਅਜਿਹੇ ਵਿੱਚ ਕਈ ਤਰ੍ਹਾਂ ਦੀਆਂ ਸਿਆਸੀ ਸਮੀਕਰਨ ਬਣਦੇ ਜਾ ਰਹੇ ਹਨ ਅਤੇ ਨਤੀਜਿਆਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਸਰਕਾਰ ਬਣਾਉਣ ਨੂੰ ਲੈਕੇ ਕਈ ਤਰ੍ਹਾਂ ਦੀਆਂ ਰਣਨੀਤੀਆਂ ਘੜ ਰਹੀਆਂ ਹਨ। ਇੰਨ੍ਹਾਂ ਸਿਆਸੀ ਕਨਸੋਆਂ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਕਾਂਗਰਸ ਨਾਲ ਜੁੜੀ ਸਾਹਮਣੇ ਆ ਰਹੀ ਹੈ।
ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਉਮੀਦਵਾਰ ਖਰੀਦੋ-ਫਰੋਖਤ ਬਚਾਉਣ ਲਈ ਕਈ ਇੱਕ ਵੱਡੀ ਰਣਨੀਤੀ ਘੜ੍ਹ ਰਹੀ ਹੈ ਜਿਸਦੇ ਚੱਲਦੇ ਕਾਂਗਰਸ ਉਮੀਵਦਾਰਾਂ ਨੂੰ ਰਾਜਸਥਾਨ ਜਾਂ ਛੱਤੀਸਗੜ੍ਹ ਭੇਜਣ ਦੀ ਤਿਆਰੀ ਕਰ ਰਹੀ (CONGRESS TO SEND CANDIDATES TO RAJASTHAN OR CHHATTISGARH) ਹੈ। ਇਸਦੇ ਨਾਲ ਹੀ ਇਹ ਵੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਵੀ ਆਪਣੇ ਵਿਧਾਇਕਾਂ ਨੂੰ ਬਚਾਉਣ ਦੇ ਲਈ ਸੂਬੇ ਤੋਂ ਬਾਹਰ ਭੇਜਣ ਦੀ ਤਿਆਰੀ ਕਰ ਰਹੀ ਹੈ।
ਇਸਦੇ ਚੱਲਦੇ ਹੀ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਆਪਣੇ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਰਾਜਸਥਾਨ ਜਾਂ ਫਿਰ ਛੱਤੀਸਗੜ੍ਹ ਭੇਜ ਸਕਦੀ ਹੈ ਜਦਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਨੂੰ ਦਿੱਲੀ ਵਿੱਚ ਰੱਖ ਸਕਦੀ ਹੈ।ਕਾਂਗਰਸ ਵਿਧਾਇਕਾਂ ਨੂੰ ਰਾਜਸਥਾਨ ਵਿੱਚ ਰੱਖਣ ਨੂੰ ਲੈਕੇ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਹੈ ਇਸ ਲਈ ਵਿਧਾਇਕਾਂ ਨੂੰ ਰਾਜਸਥਾਨ ਵਿੱਚ ਰੱਖਣਾ ਪਾਰਟੀ ਲਈ ਸਹੀ ਹੋਵੇਗਾ ਅਤੇ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੋਵੇਗਾ।
ਚੋਣ ਨਤੀਜਿਆਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਰਵੇਖਣ ਸਾਹਮਣੇ ਆ ਰਹੇ ਹਨ ਅਤੇ ਇਸਦੇ ਨਾਲ ਹੀ ਸਿਆਸੀ ਪਾਰਟੀਆਂ ਦੇ ਆਗੂ ਵੀ ਵੱਡੇ ਦਾਅਵੇ ਕਰ ਰਹੇ ਹਨ ਕਿ ਸਰਕਾਰ ਉਨ੍ਹਾਂ ਦੀ ਪਾਰਟੀ ਦੀ ਆਵੇਗੀ। ਇਸ ਵਿਚਾਲੇ ਵੱਡੀ ਚਰਚਾ ਇਹ ਚੱਲ ਰਹੀ ਹੈ ਕਿ ਅਕਾਲੀ ਬਸਪਾ ਗੱਠਜੋੜ 35 ਦੇ ਕਰੀਬ ਸੀਟਾਂ ਹਾਸਿਲ ਕਰ ਸਕਦੀ ਹੈ ਅਤੇ ਨਾਲ ਹੀ ਭਾਜਪਾ ਨਾਲ ਗੱਠਜੋੜ ਵੀ ਅਕਾਲੀ ਦਲ ਕਰ ਸਕਦਾ ਹੈ।
ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਕਾਲੀ ਦਲ ਗੱਠਜੋੜ ਕਰਨ ਦੇ ਲਈ ਭਾਜਪਾ ਨਾਲ ਰਾਬਤੇ ਵਿੱਚ ਹਨ ਅਤੇ ਇਸਦੇ ਚੱਲਦੇ ਹੀ ਸੁਖਬੀਰ ਬਾਦਲ ਦਿੱਲੀ ਵਿੱਚ ਹਨ। ਦੂਜੇ ਪਾਸੇ ਸੂਬੇ ਵਿੱਚ ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਪੰਜਾਬ ਵਿੱਚ ਹੰਗ ਅਸੈਂਬਲੀ ਬਣਨ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਆਪ ਨਾਲ ਗੱਠਜੋੜ ’ਤੇ ਵੇਰਕਾ ਦਾ ਸਪੱਸ਼ਟੀਕਰਨ, ਨਹੀਂ ਹੋਵੇਗਾ ਗੱਠਜੋੜ