ETV Bharat / city

Punjab Assembly Election 2022: ਹੁਣ ਪੰਜਾਬ ’ਚ ਵੀ ਖੱਬੇ ਪੱਖੀਆਂ ਦਾ ਸੂਰਜ ਅਸਤ ਹੋਣ ਕਿਨਾਰੇ - ਸੂਰਜ ਅਸਤ ਹੋਣ ਕਿਨਾਰੇ

ਪੰਜਾਬ ’ਚ ਖੱਬੇ ਪੱਖੀ ਪਾਰਟੀਆਂ ਹੁਣ ਆਪਣੀ ਹੋਂਦ ਬਚਾਉਣ ਲਈ ਲੜ ਰਹੀਆਂ ਹਨ। ਪੁਰਾਣੇ ਕਮਿਊਨਿਸਟ ਲੀਡਰ (Communist leader) ਅਹੁਦੇ ਹੀ ਨਹੀਂ ਛਡਣਾ ਚਾਹੁੰਦੇ ਅਤੇ ਨਵਿਆਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ। ਪੰਜਾਬ ਵਿੱਚ ਖੱਬੇ ਪੱਖੀ ਕਈ ਪਾਰਟੀਆਂ ਵਿੱਚ ਵੰਡੇ ਹੋਏ ਹਨ, ਪੜੋ ਪੂਰੀ ਖ਼ਬਰ...

ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ
author img

By

Published : Jan 30, 2022, 7:58 AM IST

ਚੰਡੀਗੜ੍ਹ: ਦੱਖਣ ’ਚ ਕਮਜ਼ੋਰ ਹੋਣ ਤੋਂ ਬਾਅਦ ਖੱਬੇ ਪੱਖੀ ਪਾਰਟੀਆਂ ਸੀਪੀਆਈ (CPI) ਅਤੇ ਸੀਪੀਐਮ (CPM) ਦਾ ਸੂਰਜ ਉੱਤਰ ਭਾਰਤ ਦੇ ਸੂਬੇ ਪੰਜਾਬ ਵਿੱਚ ਵੀ ਅਸਤ ਹੋ ਰਿਹਾ ਹੈ। ਭੌਤਿਕਵਾਦੀ ਯੁਗ ਦੇ ਆਉਣ ਨਾਲ ਜਾਂ ਤਾਂ ਕਮਿਊਨਿਸਟ ਆਗੂ ਇਸ ਵਿਚਾਰਧਾਰਾ ਨੂੰ ਛੱਡ ਕੇ ਹੋਰਾਂ ਪਾਰਟੀਆਂ ਵੱਲ ਚਲੇ ਗਏ, ਕੁਛ ਰਾਜਨੀਤੀ ਹੀ ਛੱਡ ਗਏ ਅਤੇ ਬਾਕੀ ਪਾਰਟੀ ਦੀ ਹੋਂਦ ਨੂੰ ਬਚਾਈ ਰੱਖਣ ਵਿੱਚ ਸੰਘਰਸ਼ ਕਰ ਰਹੇ ਹਨ।

ਇਹ ਵੀ ਪੜੋ: 94 ਸਾਲ ਦੀ ਉਮਰ 'ਚ ਮੁੜ ਚੋਣ ਮੈਦਾਨ 'ਚ ਪ੍ਰਕਾਸ਼ ਸਿੰਘ ਬਾਦਲ, ਸਭ ਤੋਂ ਵੱਧ ਉਮਰ ਦੇ ਉਮੀਦਵਾਰ

ਹੋਂਦ ਦੀ ਲੜਾਈ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਵਿੱਚ ਇਸ ਵਾਰ ਵੀ ਦੋਹੇਂ ਖੱਬੇ ਪੱਖੀ ਪਾਰਟੀਆਂ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ ਕੁਛ ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਵਿੱਚ ਹਨ। ਕਿਸਾਨ ਅੰਦੋਲਨ ਵਿੱਚ ਮੋਹਰੀ ਭੂਮਿਕਾ ਅਦਾ ਕਰਨ ਵਾਲਿਆਂ ਖੱਬੇ ਪੱਖੀ ਪਾਰਟੀਆਂ ਨੂੰ ਚੋਣਾਂ ਸਮੇਂ ਕਿਸਾਨ ਸੰਗਠਨਾਂ ਨੇ ਵੀ ਵੱਖ ਕਰ ਦਿੱਤਾ ਹੈ। ਯਾਰ ਮਾਰ ਦੀ ਸੱਟ ਦਾ ਦੁੱਖ ਭੋਗ ਰਹੀਆਂ ਇੰਨ੍ਹਾ ਦੋਹੇ ਪਾਰਟੀਆਂ ਦਾ ਮੁਕਾਬਲਾ ਹਾਲੇ ਵੀ ਪੂੰਜੀਵਾਦੀ ਤਾਕਤਾਂ ਨਾਲ ਹੈ। ਦੋਹਾਂ ਪਾਰਟੀਆਂ ਨੇ ਅੰਦੋਲਨ ਤਾਂ ਕਈ ਕੀਤੇ, ਪਰ ਚੋਣਾਂ ਮੌਕੇ ਨਾਲ ਖੜੇ ਲੋਕ ਵੀ ਉਨ੍ਹਾਂ ਨੂੰ ਛੱਡ ਜਾਂਦੇ ਰਹੇ ਹਨ।

20 ਸਾਲਾਂ ਤੋਂ ਸੀਪੀਆਈ ਅਤੇ ਸੀਪੀਐਮ ਇੱਕ ਵੀ ਵਿਧਾਇਕ ਪੰਜਾਬ ਵਿਧਾਨ ਸਭਾ ਵਿੱਚ ਭੇਜਣ ਤੋਂ ਅਸਫਲ ਰਹੀ ਹੈ। ਦੋਹਾਂ ਪਾਰਟੀਆਂ ਦੇ ਜਿਆਦਾਤਰ ਉਮੀਦਵਾਰ ਤਾਂ ਚੋਣਾਂ ਵਿੱਚ ਆਪਣੀਆਂ ਜਮਾਨਤਾਂ ਹੀ ਨਹੀਂ ਬਚਾ ਸਕੇ ਹਨ।

ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ

1977 ਦੀਆਂ ਵਿਧਾਨਸਭਾ ਚੋਣਾਂ ’ਚ ਸੀ ਝੰਡੀ

ਵੈਸੇ ਤਾਂ ਦੋਹੇ ਖੱਬੇ ਪੱਖੀ ਪਾਰਟੀਆਂ ਸੀਪੀਆਈ ਅਤੇ ਸੀਪੀਐਮ ਪੰਜਾਬ ਦੀ ਹਰ ਵਿਧਾਨ ਸਭਾ ਚੋਣਾਂ ਵਿੱਚ ਸ਼ਾਮਲ ਹੁੰਦੀਆਂ ਰਹੀਆਂ ਹਨ, ਪਰ ਦੋਹਾਂ ਦਾ ਸੁਨਹਿਰੀ ਸਮਾਂ ਐਮਰਜੰਸੀ ਤੋਂ ਬਾਅਦ 1977 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਸਨ, ਜਦ ਸੀ ਪੀ ਆਈ ਨੇ 18 ਸੀਟਾਂ ਤੋਂ ਚੋਣ ਲੜੀ ਅਤੇ ਉਹ 7 ਸੀਟਾਂ 'ਤੇ ਜਿੱਤੀ, ਜਦਕਿ ਸੀਪੀਐਮ ਨੇ 8 ਸੀਟਾਂ 'ਤੇ ਚੋਣ ਲੜ ਕੇ 8 'ਤੇ ਹੀ ਜਿੱਤ ਹਾਸਲ ਕੀਤੀ ਸੀ।

ਸੀਪੀਆਈ ਲਈ ਅਣਵੰਡੇ ਪੰਜਾਬ ਵਿੱਚ ਸਾਲ 1957 ਵਿਚ ਹੋਈਆਂ ਵਿਧਾਨ ਸਭਾ ਚੋਣਾਂ ਬੇਹਤਰ ਰਹੀਆਂ ਜਦ ਪਾਰਟੀ ਨੇ ਬੇਸ਼ੱਕ ਸੀਟਾਂ ਤਾਂ 6 ਹੀ ਜਿੱਤੀਆਂ, ਪਰ ਉਸਦਾ ਪੰਜਾਬ ਵਿਚ ਵੋਟ ਬੈਂਕ 13.56 ਫੀਸਦ ਰਿਹਾ ਸੀ। ਸਾਲ ਸਾਲ 2007 ਤੋਂ ਬਾਅਦ ਹੁਣ ਤਕ ਹੋਈਆਂ ਤਿੰਨ ਵਿਧਾਨ ਸਭਾ ਚੋਣਾਂ ਵਿਚ ਖੱਬੇ ਪੱਖੀਆਂ ਦਾ ਇੱਕ ਵੀ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ। ਸਾਲ 2017 ਦੀ ਪੰਜਾਬ ਵਿਧਾਨ ਸਭਾ ਚੋਣ ਵਿਚ ਸੀਪੀਆਈ ਦਾ ਸੂਬੇ ਵਿੱਚ ਵੋਟ ਪ੍ਰਤੀਸ਼ਤ 0.22 ਤਕ ਆ ਗਿਆ ਅਤੇ ਸੀਪੀਐਮ ਦਾ ਸੂਬੇ ਵਿਚ ਵੋਟ ਬੈਂਕ 0.07 'ਤੇ ਸਿਮਟ ਗਿਆ।

ਵੱਡੇ ਆਗੂਆਂ ਨੇ ਛੱਡੀ ਪਾਰਟੀ

ਦੋਹਾਂ ਪਾਰਟੀਆਂ ਦਾ ਦੁਖਾਂਤ ਇਹ ਵੀ ਰਿਹਾ ਕਿ ਆਪਸੀ ਲੜਾਈ ਅਤੇ ਹਾਲਾਤ ਅਨੁਸਾਰ ਖੁਦ ਨੂੰ ਨਾ ਬਦਲਣ ਕਾਰਣ ਦੋਹਾਂ ਪਾਰਟੀਆਂ ਨਾਲੋਂ ਲੋਕ ਟੁੱਟਦੇ ਗਏ। ਸਾਲ 2002 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸੀਪੀਆਈ ਦੇ ਦੋ ਉਮੀਦਵਾਰ ਨੱਥੂ ਰਾਮ, ਹਲਕਾ ਮਲੋਟ ਅਤੇ ਗੁਰਜੰਟ ਸਿੰਘ ਕੁੱਤੀਵਾਲ ਹਲਕਾ ਬਠਿੰਡਾ ਦਿਹਾਤੀ ਤੋਂ ਕਾਂਗਰਸ ਦੇ ਸਮਰਥਨ ਨਾਲ ਜਿੱਤੇ ਸਨ, ਜੋ ਸੀ ਪੀ ਆਈ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ।

ਅਤੀਤ ਵਿੱਚ ਅਕਾਲੀ ਦਲ ਦੇ ਸੰਸਥਾਪਕ ਪ੍ਰਕਾਸ਼ ਸਿੰਘ ਬਾਦਲ ਦੇ ਗ੍ਰਹਿ ਖੇਤਰ - ਗਿੱਦੜਬਾਹਾ ਵਿਚ ਕਮਿਊਨਿਸਟਾਂ ਦਾ ਦਬਦਬਾ ਸੀ ਅਤੇ ਸਵਰਗੀ ਕਾਮਰੇਡ ਚਿਰੰਜੀ ਲਾਲ ਧੀਰ ਨੂੰ ਬਾਦਲ ਪਰਿਵਾਰ ਵੱਡਾ ਖ਼ਤਰਾ ਮੰਨਦੇ ਸਨ। ਕਿਹਾ ਜਾਂਦਾ ਸੀ ਕਿ ਬਾਦਲ ਨੇ ਗਿੱਦੜਬਾਹਾ ਹਲਕੇ ਵਿਚ ਕੋਈ ਵੱਡਾ ਉਦਯੋਗ ਨਹੀਂ ਲੱਗਣ ਦਿੱਤਾ ਤਾਂ ਕਿ ਕਿਤੇ ਲਾਲ ਝੰਡੇ ਵਾਲੇ ਪੈਦਾ ਨਾ ਹੋ ਜਾਣ ਜੋ ਉਨ੍ਹਾਂ ਲਈ ਰਾਜਨੀਤਕ ਸੰਕਟ ਬਣਨ। ਹਾਲਾਤ ਬਦਲੇ ਅਤੇ ਕਾਮਰੇਡ ਧੀਰ ਦੇ ਬੇਟੇ ਐਡਵੋਕੇਟ ਧੀਰ ਕਮਿਊਨਿਸਟ ਪਾਰਟੀ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਪੰਜਾਬ ਵਿਚ ਅਨੇਕਾਂ ਕਮਿਊਨਿਸਟ ਲੀਡਰ ਅਜਿਹੇ ਸਨ, ਜੋ ਆਪਣੀ ਪਾਰਟੀ ਛੱਡ ਕੇ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਵਿਚ ਸ਼ਾਮਲ ਹੋ ਗਏ।

ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ
ਖੱਬੇ ਪੱਖੀ ਪਾਰਟੀਆਂ

ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਬਦਲੇ ਹਾਲਾਤ

ਪੰਜਾਬ ਵਿਚ ਅੱਤਵਾਦ ਦੇ ਦੌਰ ਵਿਚ ਕਮਿਊਨਿਸਟ ਆਗੂ ਹੀ ਅਜਿਹੇ ਸਨ, ਜੋ ਖਾਲਿਸਤਾਨ ਅਤੇ ਅੱਤਵਾਦ ਵਿਰੁੱਧ ਅੰਦੋਲਨ ਕਰਦੇ ਰਹੇ। ਕਈ ਕਮਿਊਨਿਸਟ ਆਗੂ ਇਸੇ ਕਰਕੇ ਅੱਤਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਹੋ ਗਏ, ਪਰ ਕਮਿਊਨਿਸਟਾਂ ਦੇ ਵੋਟ ਬੈਂਕ ਦਾ ਗਰਾਫ ਪੰਜਾਬ ਵਿਚ 1984 ਵਿਚ ਹੋਈਆਂ ਘਟਨਾਵਾਂ ਆਪ੍ਰੇਸ਼ਨ ਬਲਿਊ ਸਟਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਦੰਗਿਆਂ ਤੋਂ ਬਾਅਦ ਡਿੱਗਣਾ ਸ਼ੁਰੂ ਹੋਇਆ। ਵੱਧ ਅਧਿਕਾਰਾਂ ਦੀ ਮੰਗ ਅਤੇ ਕੁਝ ਹੋਰ ਮਾਮਲਿਆਂ ਵਿਚ ਕਾਮਰੇਡ ਆਗੂਆਂ ਦੀ ਵਿਚਾਰਧਾਰਾ ਪੰਜਾਬ ਦੇ ਲੋਕਾਂ ਤੋਂ ਵੱਖ ਰਹੀ। ਇਸੇ ਕਰਕੇ ਨੌਜਵਾਨਾਂ ਦਾ ਰੁਝਾਨ ਖੱਬੇ ਪੱਖੀ ਪਾਰਟੀਆਂ ਦੀ ਬਜਾਏ ਸਿੱਖ ਸੰਗਠਨਾਂ ਵੱਲ ਵਧਿਆ। ਸਾਲ 1985 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸੀ ਪੀ ਆਈ ਦਾ ਗਰਾਫ 4.44 'ਤੇ ਆ ਗਿਆ ਅਤੇ ਸੀ ਪੀ ਐਮ ਦਾ ਗ੍ਰਾਫ 1.92 ਫ਼ੀਸਦੀ ਰਹਿ ਗਿਆ।

ਮਾਹਿਰਾ ਦੀ ਰਾਏ

ਰਾਜਨੀਤਕ ਵਿਸ਼ਲੇਸ਼ਕ ਸਰਬਜੀਤ ਧਾਲੀਵਾਲ ਅਨੁਸਾਰ, 1980 ਪਹਿਲਾਂ ਤਕ ਦੋਹੇ ਕਮਿਊਨਿਸਟ ਪਾਰਟੀਆਂ ਦਾ ਗਰਾਫ ਠੀਕ ਸੀ। ਇਸੇ ਦੌਰਾਨ ਅੱਤਵਾਦ ਕਾਰਨ ਕੁਛ ਕਮਿਊਨਿਸਟ ਆਗੂ ਮਾਰੇ ਵੀ ਗਏ ਅਤੇ ਕੁਛ ਪਾਰਟੀ ਛੱਡ ਗਏ। ਧਾਲੀਵਾਲ ਮੰਨਦੇ ਹਨ ਕਿ ਪੰਜਾਬ ਦੇ ਮਾਮਲਿਆਂ ਵਿਚ ਗ਼ਲਤ ਸਟੈਂਡ ਨੇ ਕਮਿਊਨਿਸਟ ਪਾਰਟੀਆਂ ਦਾ ਰੁਝਾਨ ਘੱਟ ਕਰ ਦਿੱਤਾ। ਜਦਕਿ ਗਰਮ ਖਿਆਲੀ ਲੋਕ ਵੀ ਕਮਿਉਨਿਸਟਾਂ ਵਿਰੁੱਧ ਹੋ ਗਏ।

ਚਾਰ ਦਹਾਕਿਆਂ ਤੋਂ ਖੱਬੇ ਪੱਖੀਆ ਨੂੰ ਕਵਰ ਕਰਨ ਵਾਲੇ ਪੱਤਰਕਾਰ ਗੁਰਉਪਦੇਸ਼ ਭੁੱਲਰ ਦਾ ਕਹਿਣਾ ਸੀ ਕਿ ਕਮਿਊਨਿਸਟ ਪਾਰਟੀਆਂ ਕਈ ਹਿੱਸਿਆਂ ਵਿਚ ਵੰਡੀਆਂ ਗਈਆਂ। ਨਵੇਂ ਲੋਕਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦਾ ਕੋਈ ਰੁਝਾਨ ਨਹੀਂ ਰਿਹਾ। ਵੱਡੇ ਲੀਡਰ ਉਮਰ ਦਰਾਜ਼ ਹੋਣ ਦੇ ਬਾਵਜੂਦ ਆਪਣੇ ਅਹੁਦਿਆਂ ਨੂੰ ਨਹੀਂ ਛਡਣਾ ਚਾਹੁੰਦੇ ਅਤੇ ਨਾ ਹੀ ਨਵੇਂ ਲੋਕਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ।

ਇਹ ਵੀ ਪੜੋ: ਭਗਵੰਤ ਮਾਨ ਡੱਮੀ ਚਿਹਰਾ, ਪੰਜਾਬ ਦੀ ਸਰਕਾਰ ਬਾਹਰੀ ਚਲਾਉਣਗੇ: ਸੁਖਪਾਲ ਖਹਿਰਾ

ਸੀਪੀਆਈ ਐਮ ਐਲ ਦੇ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ ਦਾ ਕਹਿਣਾ ਸੀ ਕਿ ਅਸਲ ਵਿਚ ਟੱਕਰ ਪੂੰਜੀਪਤੀਆਂ ਨਾਲ ਹੈ, ਇਸਲਈ ਪੂੰਜੀਪਤੀ ਗਰੀਬਾਂ ਨੂੰ ਖਰੀਦ ਲੈਂਦੇ ਹਨ। ਰਾਣਾ ਦਾ ਦੁੱਖ ਸੀ ਕਿ ਕਿਸਾਨ ਅੰਦੋਲਨ ਵਿਚ ਖੱਬੇ ਪੱਖੀ ਪਾਰਟੀਆਂ ਨੇ ਸਰਗਰਮ ਰੋਲ ਅਦਾ ਕੀਤਾ, ਪਰ ਕਿਸਾਨ ਆਗੂ ਵੀ ਪੂੰਜੀਪਤੀਆਂ ਦੇ ਪ੍ਰਭਾਵ ਵਿਚ ਆ ਗਏ ਹਨ।

ਸੀਪੀਆਈ ਦੇ ਜਨਰਲ ਸਕੱਤਰ ਬੰਤ ਸਿੰਘ ਦਾ ਕਹਿਣਾ ਸੀ ਕਿ ਲੜਾਈ ਵਿਚਾਰਧਾਰਾ ਦੀ ਹੈ। ਪਾਰਟੀ ਨੇ ਹਮੇਸ਼ਾ ਹੀ ਗਰੀਬ ਅਤੇ ਪਿਛੜੇ ਲੋਕਾਂ ਲਈ ਸੰਘਰਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਪਾਰਟੀ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਪੂੰਜੀਪਤੀਆਂ ਦੀ ਰਹੀਆਂ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.