ETV Bharat / city

Punjab Assembly Election 2022: ਕਾਂਗਰਸ ਦੇ ਕਬਜ਼ੇ 'ਚ ਗੁਰੂ ਨਗਰੀ ਦੀ ਸੀਟ, ਜਾਣੋ ਇਥੋਂ ਦਾ ਸਿਆਸੀ ਹਾਲ... - ਪੰਜਾਬ ਵਿੱਚ ਵੋਟਾਂ 2022

Assembly Election 2022: ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ (Anandpur Sahib assembly constituency) ’ਤੇ ਕਾਂਗਰਸ (Congress) ਦੇ ਵਿਧਾਨਸਭਾ ਸਪੀਕਰ ਰਾਣਾ ਕੇ.ਪੀ ਸਿੰਘ (Rana K.P Singh) ਮੌਜੂਦਾ ਵਿਧਾਇਕ ਹਨ। ਆਖਿਰਕਾਰ ਹੁਣ ਇਸ ਸੀਟ ’ਤੇ ਕਿਸ ਦਾ ਦਬਦਬਾ ਹੈ, ਜਾਣੋ ਇਸ ਸੀਟ ਦਾ ਸਿਆਸੀ ਹਾਲ...

Punjab Assembly Election 2022
Punjab Assembly Election 2022
author img

By

Published : Nov 28, 2021, 8:24 AM IST

ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਸਾਲ 2022 ਵਿੱਚ ਵਿਧਾਨ ਸਭਾ ਚੋਣਾਂ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਅਤੇ ਹਰ ਉਮੀਦਵਾਰ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਉਥੇ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਦੀਆਂ ਲੱਤਾਂ-ਬਾਹਾਂ ਖਿੱਚੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੀ ਨਜ਼ਰ ਵਿੱਚ ਉਸ ਨੂੰ ਨੀਵਾ ਦਿਖਾਇਆ ਜਾ ਸਕੇ। ਪੰਜਾਬ ਵਿੱਚ 117 ਹਲਕੇ ਹਨ, ਤੇ ਅੱਜ ਅਸੀਂ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ (Anandpur Sahib assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹਨ, ਮੌਜੂਦਾ ਵਿਧਾਇਕ ਲੋਕਾਂ ਦੀਆਂ ਮੰਗਾਂ ’ਤੇ ਖਰੇ ਉੱਤਰੇ ਜਾਂ ਨਹੀਂ ? ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।

ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ (Anandpur Sahib assembly constituency)

ਜੇਕਰ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ (Anandpur Sahib Assembly Constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਕਾਂਗਰਸ (Congress) ਦੇ ਵਿਧਾਨਸਭਾ ਸਪੀਕਰ ਰਾਣਾ ਕੇ.ਪੀ ਸਿੰਘ (Rana K.P Singh) ਮੌਜੂਦਾ ਵਿਧਾਇਕ ਹਨ। ਇਸ ਸੀਟ 'ਤੇ ਕਿਸੇ ਵੀ ਪਾਰਟੀ ਨੇ ਉਮੀਦਵਾਰ ਨਹੀਂ ਖੜਾ ਕੀਤਾ, ਜਿਸ ਕਾਰਨ ਹੁਣ ਤੱਕ ਕਾਂਗਰਸ ਦੀ ਸਥਿਤੀ ਮਜ਼ਬੂਤ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ : Punjab Assembly Election 2022: ਬਾਦਲਾਂ ਦਾ ਗੜ੍ਹ ਹੈ ਲੰਬੀ ਸੀਟ, ਜਾਣੋ ਇੱਥੇ ਦਾ ਸਿਆਸੀ ਹਾਲ...

2017 ਵਿਧਾਨ ਸਭਾ ਦੇ ਚੋਣ ਨਤੀਜੇ

ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ (Anandpur Sahib Assembly Constituency) ’ਤੇ 74.95 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਵਿਧਾਨਸਭਾ ਸਪੀਕਰ ਰਾਣਾ ਕੇ.ਪੀ ਸਿੰਘ (Rana K.P Singh) ਵਿਧਾਇਕ ਚੁਣੇ ਗਏ ਸਨ।

ਵਿਧਾਇਕ ਅਤੇ ਸਪੀਕਰ ਰਾਣਾ ਕੇ.ਪੀ ਸਿੰਘ ਨੇ (Rana K.P Singh) ਨੇ ਸ਼੍ਰੋਮਣੀ ਅਕਾਲੀ ਦਲ-ਭਾਜਪਾ(Shiromani Akali Dal-BJP) ਦੇ ਸਾਂਝੇ ਉਮੀਦਵਾਰ ਡਾ. ਪਰਮਿੰਦਰ ਸ਼ਰਮਾ (DR. PARMINDER SHARMA) ਨੂੰ ਹਰਾਇਆ ਸੀ। ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਨੂੰ 60,800 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ ਭਾਜਪਾ(Shiromani Akali Dal-BJP) ਦੇ ਸਾਂਝੇ ਉਮੀਦਵਾਰ ਡਾ. ਪਰਮਿੰਦਰ ਸ਼ਰਮਾ (DR. PARMINDER SHARMA) ਨੂੰ 36,919 ਵੋਟਾਂ ਤੇ ਤੀਜੇ ਨੰਬਰ ’ਤੇ ਰਹੀ ਆਮ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਸੰਜੀਵ ਗੌਤਮ (SANJEEV GAUTAM) ਨੂੰ 30,304 ਵੋਟਾਂ ਪਈਆਂ ਸਨ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਆਮ ਨੂੰ ਸਭ ਤੋਂ ਵੱਧ 45.30 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ(Shiromani Akali Dal-BJP) ਨੂੰ 27.51 ਫੀਸਦ ਤੇ ਆਦਮੀ ਪਾਰਟੀ (Aam Aadmi Party) ਦਾ 22.58 ਫੀਸਦ ਵੋਟ ਸ਼ੇਅਰ ਰਿਹਾ ਸੀ।

ਇਹ ਵੀ ਪੜ੍ਹੋ : Punjab Assembly Election 2022: AAP ਦੇ ਕਬਜੇ ’ਚ ਹੈ ਗੜ੍ਹਸ਼ੰਕਰ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...

2012 ਵਿਧਾਨ ਸਭਾ ਦੇ ਚੋਣ ਨਤੀਜੇ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ (Anandpur Sahib Assembly Constituency) ’ਤੇ 74.12 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ(Shiromani Akali Dal-BJP) ਦੇ ਸਾਂਝੇ ਉਮੀਦਵਾਰ ਮਦਨ ਮੋਹਨ ਮਿੱਤਲ (MADAN MOHAN MITTAL) ਦੀ ਜਿੱਤ ਹੋਈ ਸੀ, ਜਿਹਨਾਂ ਨੂੰ 62,600 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ ਦੇ ਉਮੀਦਵਾਰ ਰਾਣਾ ਕੇ.ਪੀ ਸਿੰਘ ਨੇ (Rana K.P Singh) ਨੂੰ 54,674 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਬਸਪਾ(BSP) ਦੇ ਉਮੀਦਵਾਰ ਰਛਪਾਲ ਸਿੰਘ ਰਾਜੂ (RASHPAL SINGH RAJU) ਨੂੰ 3,986 ਵੋਟਾਂ ਪਈਆਂ ਸਨ।

2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ

2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਅਨੰਦਪੁਰ ਸਾਹਿਬ ਵਿਧਾਨ ਸਭਾ ਸੀਟ (Anandpur Sahib Assembly Constituency) ’ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ(Shiromani Akali Dal-BJP) ਦਾ ਵੋਟ ਸ਼ੇਅਰ 49.15 ਫੀਸਦ ਸੀ, ਜਦਕਿ ਕਾਂਗਰਸ ਦਾ 42.96 ਫੀਸਦ ਸੀ ਅਤੇ ਬਸਪਾ (BSP) ਦਾ 3.13 ਵੋਟ ਸ਼ੇਅਰ ਸੀ।

ਹਲਕਾ ਅਨੰਦਪੁਰ ਸਾਹਿਬ ਸੀਟ (Anandpur Sahib Assembly Constituency) ਦਾ ਸਿਆਸੀ ਸਮੀਕਰਨ

ਇਸ ਸੀਟ ਤੋਂ ਹੁਣ ਤੱਕ ਕਿਸੇ ਵੀ ਪਾਰਟੀ ਵਲੋਂ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਨਹੀਂ ਉਤਾਰਿਆ ਗਿਆ ਹੈ। ਜਿਸ ਦੇ ਚੱਲਦਿਆਂ ਕਾਂਗਰਸ (Congress) ਦੀ ਸਥਿਤੀ ਹੁਣ ਤੱਕ ਮਜ਼ਬੂਤ ਚੱਲ ਰਹੀ ਹੈ। ਇਸ ਦੇ ਨਾਲ ਹੀ ਕਿਤੇ ਨਾ ਕਿਤੇ ਕਾਂਗਰਸ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਾਣਾ ਕੇ.ਪੀ ਸਿੰਘ (Rana K.P Singh) ਦੇ ਨਾਲ ਹੀ ਕਾਂਗਰਸ ਦੇ ਯੂਥ ਆਗੂ ਅੱਛਰ ਸ਼ਰਮਾ (Acchar Sharma) ਵੀ ਉਮੀਦਵਾਰੀ ਲਈ ਆਪਣੀ ਦਾਅਵੇਦਾਰੀ ਠੋਕ ਸਕਦੇ ਹਨ।

ਇਸ ਦੇ ਨਾਲ ਹੀ ਭਾਜਪਾ (BJP) ਵਲੋਂ ਸਰਗਰਮੀਆਂ ਵਧਾ ਦਿੱਤੀਆਂ ਹਨ। ਉਨ੍ਹਾਂ ਲਈ ਵੀ ਇਹ ਸੀਟ ਜਿੱਤਣਾ ਚੁਣੌਤੀ ਭਰਪੂਰ ਰਹੇਗਾ, ਕਿਉਂਕਿ ਪਿਛਲੀ ਵਾਰ ਭਾਜਪਾ ਦੇ ਉਮੀਦਵਾਰ ਡਾ. ਪਰਮਿੰਦਰ ਸ਼ਰਮਾ (DR. PARMINDER SHARMA) ਸੀ ਪਰ ਹਲਕੇ 'ਚ ਹੁਣ ਮਦਨ ਮੋਹਨ ਮਿੱਤਲ (MADAN MOHAN MITTAL) ਅਤੇ ਉਨ੍ਹਾਂ ਦੇ ਬੇਟੇ ਅਰਵਿੰਦ ਮਿੱਤਲ ਵਲੋਂ ਵੀ ਸਰਗਰਮੀ ਤੇਜ਼ ਕਰ ਦਿੱਤੀ ਗਈ ਹੈ।

ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ (Shiromani Akali Dal- BSP) ਲਈ ਵੀ ਵੱਡੀ ਚੁਣੌਤੀ ਰਹੇਗੀ, ਕਿਉਂਕਿ ਅਕਾਲੀ ਦਲ ਦਾ ਭਾਜਪਾ ਨਾਲ ਗਠਜੋੜ ਸਮੇਂ ਇਹ ਸੀਟ ਭਾਜਪਾ ਦੇ ਹਿੱਸੇ ਰਹੀ ਹੈ ਅਤੇ ਇਸ ਵਾਰ ਅਕਾਲੀ ਦਲ ਵਲੋਂ ਬਸਪਾ ਨੂੰ ਇਹ ਸੀਟ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਠੇਕੇਦਾਰ ਨਿਰਮਲ ਸਿੰਘ ਸੁਮਨ (Thekedar Nirmal Singh Suman) ਅਤੇ ਨਾਇਬ ਤਹਿਸੀਲਦਾਰ ਜੁਗਿੰਦਰ ਸਿੰਘ (Naib Tehsildar Juginder Singh) ਜਿਥੇ ਸੀਟ ਲਈ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਉਥੇ ਹੀ ਪਾਰਟੀ 'ਚ ਨਵੇਂ ਸ਼ਾਮਲ ਹੋਏ ਨਿਤਿਨ ਨੰਦਾ (Nitin Nanda) ਵਲੋਂ ਵੀ ਸਰਗਰਮੀ ਵਧਾਈ ਗਈ ਹੈ।

ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਉਨ੍ਹਾਂ ਵਲੋਂ ਸੰਜੀਵ ਗੌਤਮ (SANJEEV GAUTAM) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀ ਪਰ ਇਸ ਵਾਰ ਪਾਰਟੀ ਦੇ ਦੋ ਨਵੇਂ ਚਿਹਰੇ ਵੀ ਸਰਗਰਮੀ ਦਿਖਾ ਰਹੇ ਹਨ। ਜਿਨ੍ਹਾਂ 'ਚ 'ਆਪ' ਦੇ ਸਾਬਕਾ ਯੂਥ ਪ੍ਰਧਾਨ ਹਰਜੋਤ ਬੈਂਸ (Harjot Bains) ਅਤੇ ਸੰਜੀਵ ਰਾਣਾ (Sanjeev Rana) ਦਾ ਨਾਮ ਸ਼ਾਮਲ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਅਨੰਦਪੁਰ ਸਾਹਿਬ ਸੀਟ (Anandpur Sahib Assembly Constituency) 'ਤੇ ਸਿੱਖ ਵੋਟਰ ਅਤੇ ਹਿੰਦੂ ਵੋਟਰ ਦੋਵੇਂ ਹਨ, ਹੁਣ ਦੇਖਣਾ ਇਹ ਹੋਵੇਗਾ ਕਿ 2022 'ਚ ਕੌਣ ਇਸ ਸੀਟ ਨੂੰ ਫ਼ਤਿਹ ਕਰਦਾ ਹੈ।

ਇਹ ਵੀ ਪੜ੍ਹੋ : Punjab Assembly Election 2022: ਕੀ ਮੁੜ ਚੱਲੇਗਾ 'ਆਪ' ਦਾ ਯਾਦੂ, ਜਾਣੋਂ ਕਿਸ-ਕਿਸ 'ਚ ਹੋਵੇਗਾ ਮੁਕਾਬਲਾ

ETV Bharat Logo

Copyright © 2025 Ushodaya Enterprises Pvt. Ltd., All Rights Reserved.