ਚੰਡੀਗੜ੍ਹ: ਆਮ ਲੋਕਾਂ ਦੇ ਮੋਢਿਆ ’ਤੇ ਪਹਿਲਾਂ ਹੀ ਤੇਲ ਦੀਆਂ ਵਧੀਆਂ ਕੀਮਤਾਂ ਦਾ ਭਾਰ ਪਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਦਿਨੋਂ ਦਿਨ ਵਧ ਰਹੀਆਂ ਸਬਜ਼ੀਆਂ ਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵੀ ਹਿਲਾ ਕੇ ਰੱਖ ਦਿੱਤਾ ਹੈ। ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਕਾਫੀ ਅਸਰ ਪੈ ਰਿਹਾ ਹੈ, ਪਰ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਸਬਜੀਆਂ ਦੇ ਰੇਟਾਂ ਵਿੱਚ ਕੁਝ ਰਾਹਤ ਮਿਲੀ ਹੈ।
ਜਲੰਧਰ ’ਚ ਸਬਜ਼ੀਆਂ ਦੀਆਂ ਕੀਮਤਾਂ: ਜ਼ਿਲ੍ਹਾ ਜਲੰਧਰ ’ਚ ਟਮਾਟਰ 60 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 35 ਰੁਪਏ ਕਿਲੋ, ਭਿੰਡੀ 40 ਰੁਪਏ ਕਿਲੋ, ਮਸ਼ਰੂਮ 150 ਰੁਪਏ ਕਿਲੋ, ਨਿੰਬੂ 100 ਰੁਪਏ ਕਿਲੋ, ਹਰੀ ਮਿਰਚ 80 ਰੁਪਏ ਕਿਲੋ, ਕਰੇਲਾ 40 ਰੁਪਏ ਕਿਲੋ, ਫਲ੍ਹੀਆ 70 ਰੁਪਏ ਕਿਲੋ, ਬੰਦ ਗੋਭੀ 70 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਮਟਰ 70 ਰੁਪਏ,ਲੱਸਨ 110 ਰੁਪਏ ਕਿਲੋ ਅਤੇ ਅਦਰਕ 80 ਰੁਪਏ ਕਿਲੋ ਵਿਕ ਰਹੇ ਹਨ।
ਲੁਧਿਆਣਾ ’ਚ ਸਬਜ਼ੀਆਂ ਦੀਆਂ ਕੀਮਤਾਂ: ਲੁਧਿਆਣਾ ਸ਼ਹਿਰ ’ਚ ਅੱਜ ਟਮਾਟਰ 60 ਰੁਪਏ ਕਿਲੋ, ਆਲੂ 30 ਰੁਪਏ ਕਿਲੋ, ਪਿਆਜ਼ 40 ਰੁਪਏ ਕਿਲੋ, ਭਿੰਡੀ 50 ਰੁਪਏ ਕਿਲੋ, ਮਸ਼ਰੂਮ 120 ਰੁਪਏ ਕਿਲੋ, ਨਿੰਬੂ 80 ਰੁਪਏ ਕਿਲੋ, ਹਰੀ ਮਿਰਚ 40 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆਂ 80 ਰੁਪਏ ਕਿਲੋ, ਹਰੇ ਮਟਰ 80 ਰੁਪਏ ਕਿਲੋ, ਘੀਆ 30 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 100 ਰੁਪਏ ਕਿਲੋ ਹੈ।
ਬਠਿੰਡਾ ’ਚ ਸਬਜ਼ੀਆਂ ਦੀਆਂ ਕੀਮਤਾਂ: ਬਠਿੰਡਾ ਸ਼ਹਿਰ ’ਚ ਟਮਾਟਰ 40 ਰੁਪਏ ਕਿਲੋ, ਆਲੂ 25 ਰੁਪਏ ਕਿਲੋ, ਪਿਆਜ਼ 25 ਰੁਪਏ ਕਿਲੋ, ਭਿੰਡੀ 40 ਰੁਪਏ ਕਿਲੋ, ਮਸ਼ਰੂਮ 100 ਰੁਪਏ ਕਿਲੋ, ਨਿੰਬੂ 80 ਰੁਪਏ ਕਿਲੋ, ਹਰੀ ਮਿਰਚ 40 ਰੁਪਏ ਕਿਲੋ, ਕਰੇਲਾ 60 ਰੁਪਏ ਕਿਲੋ, ਫਲ੍ਹੀਆਂ 80 ਰੁਪਏ ਕਿਲੋ, ਬੰਦ ਗੋਭੀ 80 ਰੁਪਏ ਕਿਲੋ, ਘੀਆ 60 ਰੁਪਏ ਕਿਲੋ, ਬੈਂਗਨ 50 ਰੁਪਏ ਕਿਲੋ, ਲੱਸਨ 100 ਰੁਪਏ ਕਿਲੋ ਅਤੇ ਅਦਰਕ 80 ਰੁਪਏ ਕਿਲੋ ਹੈ।
ਇਹ ਵੀ ਪੜ੍ਹੋ:Petrol and Diesel Prices: ਜਾਣੋ, ਸੂਬੇ ’ਚ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਭਾਅ