ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਬਿਜਲੀ ਮੰਤਰੀ ਹਰਪਾਲ ਸਿੰਘ ਈਟੀਓ ਵੱਲੋਂ ਆਪਣੇ ਦਫ਼ਤਰ ਜੰਡਿਆਲਾ ਗੁਰੂ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿਚ ਉਨ੍ਹਾਂ ਨੂੰ ਲੋਕਾਂ ਨੇ ਵਧਾਈ ਦਿੱਤੀ। ਇਸ ਮੌਕੇ ਗੱਲਬਾਤ ਕਰਦੇ ਹੋਏ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਦੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜੋ ਗਰੰਟੀਆਂ ਦਿੱਤੀਆਂ ਗਈਆਂ ਸਨ ਸਭ ਤੋਂ ਵੱਡੀ ਗਾਰੰਟੀ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਦਿੱਤੀ ਗਈ ਸੀ 600 ਯੂਨਿਟ ਹਰ ਘਰ ਬਿਜਲੀ ਫ੍ਰੀ ਦਿੱਤੀ ਜਾਵੇਗੀ, ਉਹ ਗਰੰਟੀ ਤਿੰਨ ਮਹੀਨਿਆਂ ਵਿੱਚ ਹੀ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੂਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਅੱਜ ਸਾਡੇ ਦਫ਼ਤਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ, ਲੋਕ ਖੁਸ਼ ਨਜ਼ਰ ਆ ਰਹੇ ਹਨ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜੋ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਹਰ ਘਰ ਵਿੱਚ 600 ਯੂਨਿਟ ਬਿਜਲੀ ਫ੍ਰੀ ਦਿੱਤੀ ਜਾਵੇਗੀ ਤੇ ਹੁਣ ਲੋਕਾਂ ਦੇ ਵਿਸ਼ਵਾਸ ਦੇ ਸਦਕੇ ਆਮ ਆਦਮੀ ਪਾਰਟੀ ਲੋਕਾਂ ਦੇ ਵਿਸ਼ਵਾਸ ਤੇ ਖਰਾ ਉਤਰਦੇ ਹੋਏ ਕੜੀ ਸਭ ਤੋਂ ਵੱਡੀ ਗਾਰੰਟੀ ਹੈ।
ਬਿਜਲੀ ਦੇ ਬਿੱਲ ਅੱਜ ਲੋਕਾਂ ਦੇ ਜ਼ੀਰੋ ਆ ਰਹੇ ਹਨ ਉਨ੍ਹਾਂ ਕਿਹਾ ਕਿ ਲੋਕਾਂ ਨੇ ਵਿਸ਼ਵਾਸ ਕਰ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਤੇ ਹੁਣ ਆਮ ਆਦਮੀ ਪਾਰਟੀ ਵੀ ਉਨ੍ਹਾਂ ਤੇ ਵਿਸ਼ਵਾਸ ਤੇ ਪੂਰਾ ਖਰਾ ਉਤਰੇਗੀ ਤੇ ਹਰ ਘਰ ਨਾ ਕਿਸੇ ਧਰਮ ਜਾਤੀ ਨੂੰ ਲੈ ਕੇ ਸਾਰੇ ਪੰਜਾਬ ਦੇ ਲੋਕਾਂ ਦੇ ਹੀ 600 ਯੂਨਿਟ ਤੱਕ ਬਿਜਲੀ ਦੇ ਬਿੱਲ ਜ਼ੀਰੋ ਆਉਣਗੇ। ਉਨ੍ਹਾਂ ਕਿਹਾ ਕਰਨੀ ਤੇ ਕਥਨੀ 'ਚ ਕਾਫੀ ਅੰਤਰ ਹੁੰਦਾ ਹੈ। ਲੋਕ ਤੁਹਾਡੇ ਸਾਹਮਣੇ ਮੌਜੂਦ ਹਨ ਤੇ ਆਪਣੇ ਬਿਜਲੀ ਦੇ ਬਿੱਲ ਨਾਲ ਲੈ ਕੇ ਆਏ ਹਨ ਜੋ ਜ਼ੀਰੋ ਆਏ ਹਨ ਕਿਹਾ ਅਜੇ ਗਰਮੀ ਦਾ ਮੌਸਮ ਹੈ ਸਰਦੀਆਂ ਦੇ ਵਿੱਚ 85% ਪੰਜਾਬ ਦੇ ਲੋਕਾਂ ਦੇ ਘਰਾਂ ਦੇ ਬਿਜਲੀ ਬਿਲ ਫਰੀ ਹੋ ਜਾਣਗੇ 600 ਯੂਨਿਟ ਤਕ ਕਿਸੇ ਜਾਤੀ ਜਾਂ ਧਰਮ ਦੇ ਨਹੀਂ ਬਲਕਿ ਪੰਜਾਬ ਦੇ ਹਰੇਕ ਘਰ ਨੂੰ ਫ੍ਰੀ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਨਾਂ ਤੇ ਹੁਣ ਕੋਈ ਚੋਣਾਂ ਹਨ ਜਿਸ ਦੇ ਚਲਦੇ ਵਿਰੋਧੀ ਧਿਰਾਂ ਕਹਿ ਸਕਣ ਕਿ ਚੋਣਾਂ ਦੇ ਚੱਲਦੇ ਸਰਕਾਰ ਹੁਣ ਬਿਜਲੀ ਦੇ ਬਿਲ ਫ੍ਰੀ ਕੀਤੇ ਗਏ ਹਨ ਵਿਰੋਧੀ ਧਿਰਾਂ ਦਾ ਕੰਮ ਦਾ ਬੋਲਣ ਦਾ ਕਿਹਾ ਅਸੀਂ ਮੀਡੀਆ ਰਾਹੀਂ ਪੰਜਾਬ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਹਾਂ ਕਿ ਹਰੇਕ ਘਰ ਦਾ 600 ਯੂਨਿਟ ਤੱਕ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ ਕਿਹਾ ਜੋ ਆਰਥਿਕ ਬੋਝ ਪਿਆ ਹੈ। ਉਹ ਸਰਕਾਰ ਆਪੇ ਦੇਖ ਲਉ ਸਾਡਾ ਜੋ ਕੰਮ ਸੀ ਜੋ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਪੂਰੇ ਕਰਾਂਗੇ।ਇਹ ਇਸ ਦੇ ਨਾਲ ਬਿਜਲੀ ਚੋਰੀ ਤੇ ਵੀ ਨਕੇਲ ਪਵੇਗੀ। ਬਿਜਲੀ ਚੋਰੀ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਸਿਰਫ ਘਰੇਲੂ ਲੋਕਾਂ ਦੇ ਬਿਜਲੀ ਦੇ ਬਿੱਲ ਫਰੀ ਹੋਣਗੇ ਨਾ ਕਿ ਵਪਾਰਕ ਅਦਾਰਿਆਂ ਦੇ ਕਿਹਾ ਕਿ ਜਿਹੜਾ ਐਗਰੀਕਲਚਰ ਸੈਕਟਰ ਅਤੇ ਇੰਡਸਟਰੀ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ ਉਹ ਪਹਿਲੇ ਦੀ ਤਰ੍ਹਾਂ ਜਾਰੀ ਰਹੇਗੀ।
ਉੱਥੇ ਹੀ ਪੰਜਾਬ ਦੇ ਲੋਕਾਂ ਵੱਲੋਂ ਬਿਜਲੀ ਮੰਤਰੀ ਹਰਪਾਲ ਸਿੰਘ ਈਟੀਓ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਦਾ ਧੰਨਵਾਦ ਕਰਦੇ ਹਾਂ ਕਿ ਸਾਡਾ ਬਿੱਲ ਬਿਲਕੁਲ ਜ਼ੀਰੋ ਆਇਆ ਹੈ ਕਿ ਸਾਡੇ ਆਲੇ ਦੁਆਲੇ ਲੋਕਾਂ ਦੇ ਬਿੱਲ ਵੀ ਜ਼ੀਰੋ ਆਏ ਹਨ ਅੱਜ ਅਸੀਂ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਇਹ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਕੇਹਾ ਪਹਿਲੀਆਂ ਜਿਹੜੀਆਂ ਪਾਰਟੀਆਂ ਸਨ ਉਹ ਪੰਜ ਸਾਲ ਦੀ ਸਰਕਾਰ ਦੇ ਵਿਚ ਅਖੀਰ ਤੇ ਤਿੰਨ ਮਹੀਨਿਆਂ ਵਿਚ ਲੋਕਾਂ ਨੂੰ ਸਹੂਲਤਾਂ ਦਿੰਦੀਆਂ ਸਨ ਪਰ ਆਮ ਆਦਮੀ ਪਾਰਟੀ ਦੇ ਪਹਿਲੇ ਤਿੰਨ ਮਹੀਨਿਆਂ ਚ ਆਪਣੇ ਵਾਅਦੇ ਪੂਰੇ ਕਰ ਵਿਖਾਏ ਹਨ
ਕਿਹਾ ਜੋ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਉਹ ਕਰ ਵਿਖਾਇਆ ਅਸੀਂ ਬਹੁਤ ਖੁਸ਼ ਹਾਂ ਇਹ ਸਾਨੂੰ ਛੇ ਸੌ ਯੂਨਿਟ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸ੍ਰੀ ਮਸਤੂਆਣਾ ਸਾਹਿਬ 'ਚ ਬਣਨ ਵਾਲੇ ਮੈਡੀਕਲ ਕਾਲਜ 'ਚ ਐਸਜੀਪੀਸੀ ਨਹੀਂ ਬਣੇਗਾ ਅੜਿੱਕਾ