ਚੰਡੀਗੜ੍ਹ:ਘੁਮਿਆਰ ਵਰਗ ਤੇ ਬਹੁਤ ਸਾਰੇ ਲੋਕ ਜੋ ਮਿੱਟੀ ਦੇ ਬਰਤਨ ਬਣਾ ਕੇ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ ਕੋਰੋਨਾ ਮਹਾਮਾਰੀ ਕਾਰਨ ਆਰਥਿਕ ਤੰਗੀ ਚੋਂ ਗੁਜ਼ਰਨ ਲਈ ਮਜ਼ਬੂਰ ਹਨ ।ਦੋ ਸਾਲਾਂ ਤੋਂ ਕੋਰੋਨਾ ਸੰਕਰਮਣ ਦੇ ਚਲਦੇ ਸਮਾਜ ਦਾ ਮੁੱਖ ਕੰਮ ਮਿੱਟੀ ਦੇ ਬਰਤਨ ਬਣਾਉਣ ਅਤੇ ਵੇਚਣ ਤੇ ਕੋਰੋਨਾ ਦੀ ਸਭ ਤੋਂ ਜ਼ਿਆਦਾ ਮਾਰ ਨਜ਼ਰ ਆ ਰਹੀ ਹੈ ।ਕੋਰੋਨਾ ਦੀ ਦੂਜੀ ਲਹਿਰ ਵਿਚ ਠੰਢਾ ਪਾਣੀ ਨਾ ਪੀਣ ਦੀ ਗੱਲ ਲੋਕਾਂ ਦੇ ਮਨ ਵਿਚ ਇਸ ਤਰ੍ਹਾਂ ਘਰ ਕਰ ਗਈ ਹੈ ਕਿ ਲੋਕੀਂ ਹੁਣ ਮਟਕਿਆਂ ਦੇ ਪਾਣੀ ਤੋਂ ਵੀ ਪਰਹੇਜ ਕਰ ਰਹੇ ਹਨ ।ਇਸ ਦਾ ਅਸਰ ਇਹ ਹੋਇਆ ਹੈ ਕਿ ਚੰਡੀਗੜ੍ਹ ਵਿੱਚ ਵੀ ਹੁਣ ਘੁਮਿਆਰੀ ਮਾਰਕੀਟ ਦੇ ਵਿੱਚ ਲੋਕ ਬਰਤਨ ਖਰੀਦਣ ਘੱਟ ਹੀ ਪਹੁੰਚ ਰਹੇ ਹਨ।
ਕੋਰੋਨਾ ਕਾਰਨ ਘੁਮਿਆਰ ਵਰਗ ਪਰੇਸ਼ਾਨ, ਨਹੀਂ ਵਿਕ ਰਹੇ ਬਰਤਨ ਘੁਮਿਆਰਾ ਦਾ ਕਹਿਣਾ ਹੈ ਕਿ ਪਿਛਲੇ ਸਾਲ ਲੌਕਡਾਊਨ ਦੇ ਕਾਰਨ ਉਨ੍ਹਾਂ ਦਾ ਵਪਾਰ ਬੰਦ ਰਿਹਾ ਹੁਣ ਵੀ ਲੌਕਡਾਊਨ ਲੱਗਿਆ ਹੈ ਜਿਸ ਕਰਕੇ ਸਿਰਫ਼ ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਹਨ ਪਰ ਮਜ਼ਬੂਰੀ ਦੇ ਵਿੱਚ ਉਨ੍ਹਾਂ ਨੇ ਵੀ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ।ਘੁਮਿਆਰ ਮੁਕੇਸ਼ ਤੇ ਰਾਹੁਲ ਨੇ ਦੱਸਿਆ ਕਿ ਪਹਿਲਾਂ ਲੋਕੀ ਵੱਡੀ ਗਿਣਤੀ ਦੇ ਵਿੱਚ ਮਿੱਟੀ ਦੇ ਬਰਤਨ ਖਰੀਦਦੇ ਸਨ ਤੇ ਉਨ੍ਹਾਂ ਦਾ ਕੰਮ ਚੰਗਾ ਚੱਲ ਰਿਹਾ ਸੀ ਹੁਣ ਲੌਕਡਾਊਨ ਦੇ ਕਾਰਨ ਬਾਜ਼ਾਰ ਬੰਦ ਹਨ ਜਿਸ ਕਰਕੇ ਉਨ੍ਹਾਂ ਘਰ ਦਾ ਗੁਜਾਰਾ ਕਰਨਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀ ਮਿੱਟੀ ਬਰਤਨ ਬਣਾਉਣ ਦੇ ਲਈ ਆਉਂਦੀ ਹੈ ਉਹ ਵੀ ਲੌਕਡਾਊਨ ਕਰਕੇ ਨਹੀਂ ਪਹੁੰਚ ਰਹੀ ਹੈ ਅਤੇ ਜਿਹੜੀ ਕਮਾਈ ਉਨ੍ਹਾਂ ਨੇ ਕੀਤੀ ਸੀ ਉਨ੍ਹਾਂ ਨੇ ਇਸ ਸਾਲ ਬਰਤਨ ਬਣਾਉਣ ਵਿੱਚ ਲਾ ਦਿੱਤੀ ਹੈ ਆਉਣ ਵਾਲੇ ਦਿਨਾਂ ਵਿੱਚ ਮੀਂਹ ਦਾ ਦੌਰ ਸ਼ੁਰੂ ਹੋਣ ਵਾਲਾ ਹੈ ਤੇ ਬਰਤਨਾਂ ਨੂੰ ਸੰਭਾਲਣਾ ਹੋਰ ਮੁਸ਼ਕਿਲ ਹੋ ਜਾਵੇਗਾ ।
ਇਹ ਵੀ ਪੜੋ:ਪੰਜਾਬ ਦੇ ਹਸਪਤਾਲ ਨੂੰ ਖਰਾਬ ਵੈਂਟੀਲੇਟਰ ਭੇਜਣ ਦੀਆਂ ਖਬਰਾਂ ਗਲਤ-ਕੇਂਦਰ