ETV Bharat / city

ਜਾਖੜ ਨੇ ਛੱਡੀ ਕਾਂਗਰਸ, ਮਿਲਿਆ ਬੀਜੇਪੀ ‘ਚ ਸ਼ਾਮਲ ਹੋਣ ਦਾ ਸੱਦਾ

author img

By

Published : May 14, 2022, 3:15 PM IST

Updated : May 14, 2022, 5:41 PM IST

ਸੋਸ਼ਲ ਮੀਡੀਆ ’ਤੇ ਲਾਇਵ ਹੋ ਕੇ ਸੁਨੀਲ ਜਾਖੜ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਇਸ ਦੌਰਾਨ ਕਈ ਕਾਂਗਰਸੀ ਆਗੂਆਂ ’ਤੇ ਨਿਸ਼ਾਨਾ ਵੀ ਸਾਧਿਆ। ਉੱਥੇ ਹੀ ਹੁਣ ਕਈ ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਨੂੰ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਤੋਂ ਭਾਜਪਾ ਚ ਸ਼ਾਮਲ ਹੋਏ ਫਤਿਹਜੰਗ ਬਾਜਵਾ ਨੇ ਜਾਖੜ ਨੂੰ ਬੀਜੇਪੀ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਜਾਖੜ ਨੇ ਛੱਡੀ ਕਾਂਗਰਸ
ਜਾਖੜ ਨੇ ਛੱਡੀ ਕਾਂਗਰਸ

ਚੰਡੀਗੜ੍ਹ: ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ’ਤੇ ਲਾਇਵ ਹੋ ਕੇ ਜਿੱਥੇ ਕਾਂਗਰਸ ਪਾਰਟੀ ਖਿਲਾਫ ਨਾਰਾਜਗੀ ਜਾਹਿਰ ਕੀਤੀ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਵੀ ਕਹਿ ਦਿੱਤਾ। ਇਸ ਤੋਂ ਬਾਅਦ ਸਿਆਸਤ ’ਚ ਭੂਚਾਲ ਆ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਨਾਲ ਹੀ ਸੁਨੀਲ ਜਾਖੜ ਦੀ ਹਿਮਾਇਤ ਵੀ ਕੀਤੀ ਜਾ ਰਹੀ ਹੈ।

ਜਾਖੜ ਨੂੰ ਬੀਜੇਪੀ ਚ ਸ਼ਾਮਲ ਹੋਣ ਦਾ ਸੱਦਾ: ਕਾਂਗਰਸ ਤੋਂ ਭਾਜਪਾ ਚ ਸ਼ਾਮਲ ਹੋਏ ਫਤਿਹਜੰਗ ਬਾਜਵਾ ਨੇ ਸੁਨੀਲ ਜਾਖੜ ਨੂੰ ਭਾਜਪਾ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਡੇ ਅਤੇ ਸੁਝਵਾਨ ਨੇਤਾਵਾਂ ਦੀ ਪਾਰਟੀ ਚ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੀ ਗਾਜ਼ ਨਵਜੋਤ ਸਿੰਘ ਸਿੱਧੂ ’ਤੇ ਡਿੱਗ ਸਕਦੀ ਹੈ। ਕਾਂਗਰਸ ਪਾਰਟੀ ਦੋ ਧਿਰਾਂ ਵਿਚਾਲੇ ਵੰਡੀ ਹੋਈ ਹੈ। ਪੰਜਾਬ ਕਾਂਗਰਸ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਸੰਭਾਲ ਨਹੀਂ ਪਾ ਰਹੇ ਹਨ।

ਜਾਖੜ ਨੇ ਛੱਡੀ ਕਾਂਗਰਸ

'ਸੁਨੀਲ ਜਾਖੜ ਨੇ ਹਮੇਸ਼ਾ ਸਾਫ ਸੁਥਰੀ ਰਾਜਨੀਤੀ ਕੀਤੀ': ਬੀਜੇਪੀ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਵਿਨਾਸ਼ ਵੱਲ ਨੂੰ ਜਾ ਰਹੀ ਹੈ। ਕਾਂਗਰਸ ਦੀ ਲੀਡਰਸ਼ਿਪ ਸਾਰਿਆਂ ਨੂੰ ਇੱਕ ਕਰਨ ’ਚ ਫੇਲ੍ਹ ਸਾਬਿਤ ਹੋਈ ਹੈ। ਸੁਨੀਲ ਜਾਖੜ ਨੇ ਬਹੁਤ ਸਾਫ ਸੁਥਰੀ ਰਾਜਨੀਤੀ ਕੀਤੀ ਹੈ। ਸੁਨੀਲ ਜਾਖੜ ਨੇ ਕਾਂਗਰਸ ਨੂੰ ਛੱਡ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕਾਂਗਰਸ ਵਿਨਾਸ਼ ਵਲ ਨੂੰ ਜਾ ਰਹੀ ਹੈ। ਸੁਨੀਲ ਜਾਖੜ ਦੇ ਬੀਜੇਪੀ ਚ ਸ਼ਾਮਲ ਹੋਣ ’ਤੇ ਉਨ੍ਹਾਂ ਕਿਹਾ ਕਿ ਅਜੇ ਇਸ ਸਬੰਧ ਚ ਕੋਈ ਗੱਲਬਾਤ ਨਹੀਂ ਹੈ। ਪਰ ਉਨ੍ਹਾਂ ਦਾ ਮਨਣਾ ਹੈ ਕਿ ਵਧੀਆ ਲੋਕ ਬੀਜੇਪੀ ਚ ਹੋਣੇ ਚਾਹੀਦੇ ਹਨ।

'ਭਾਰਤ ਜਲਦ ਹੋਵੇਗਾ ਕਾਂਗਰਸ ਮੁਕਤ': ਉੱਥੇ ਹੀ ਦੂਜੇ ਪਾਸੇ ਇੱਕ ਹੋਰ ਬੀਜੇਪੀ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਮੁਕਤ ਭਾਰਤ ਹੋ ਰਿਹਾ ਹੈ। ਜਿਨ੍ਹਾਂ ਨੇ ਕਾਂਗਰਸ ਦੀ ਸੇਵਾ ਕੀਤੀ ਹੈ ਕਿ ਉਹ ਉਸਨੂੰ ਛੱਡ ਕੇ ਜਾ ਰਹੇ ਹਨ। ਸੁਨੀਲ ਜਾਖੜ ਦਾ ਜਾਣਾ ਇਹ ਸਾਬਿਤ ਕਰਦਾ ਹੈ ਕਿ ਭਾਰਤ ਬਹੁਤ ਜਲਦ ਕਾਂਗਰਸ ਮੁਕਤ ਹੋ ਜਾਵੇਗਾ।

ਪ੍ਰਿਤਪਾਲ ਬਲੀਏਵਾਲ ਨੇ ਘੇਰੀ ਕਾਂਗਰਸ

ਪ੍ਰਿਤਪਾਲ ਬਲੀਏਵਾਲ ਨੇ ਘੇਰੀ ਕਾਂਗਰਸ: ਪ੍ਰਿਤਪਾਲ ਬਲੀਏਵਾਲ ਨੇ ਕਾਂਗਰਸ ਨੂੰ ਘੇਰਦੇ ਹੋਏ ਕਿਹਾ ਕਿ ਸੁਨੀਲ ਜਾਖੜ ਵੱਲੋਂ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਗਿਆ ਹੈ। ਜਿਸ ਬਾਰੇ ਸੋਚਣ ਦੀ ਲੋੜ ਹੈ ਜਦੋ ਇੰਨ੍ਹੀ ਵੱਡੇ ਆਗੂ ਪਾਰਟੀ ਨੂੰ ਛੱਡ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਸੁਨੀਲ ਜਾਖੜ ਤੋਂ ਜਾਣੀ ਜਾਂਦੀ ਸੀ ਪਰ ਹੁਣ ਉਹ ਹੀ ਪਾਰਟੀ ਨੂੰ ਛੱਡ ਗਏ ਹਨ। ਇਹ ਲਾਈਨ ਵਧਦੀ ਜਾ ਰਹੀ ਹੈ। ਇੱਕ ਨਵੇਂ ਕਾਂਗਰਸ ਦੇ ਵੱਲ ਨੂੰ ਇਹ ਲਾਈਨ ਵਧਦੀ ਹੋਈ ਦਿਖ ਰਹੀ ਹੈ।

ਇਹ ਵੀ ਪੜੋ: ਜਾਖੜ ਨੇ ਕਾਂਗਰਸ ਨੂੰ ਕੀਤਾ 'Good Bye'

Last Updated : May 14, 2022, 5:41 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.