ETV Bharat / city

ਵਿਧਾਇਕਾਂ ਦੀਆਂ ਪੈਨਸ਼ਨਾਂ ’ਤੇ ਸੀਐੱਮ ਮਾਨ ਦੇ ਫੈਸਲੇ ’ਤੇ ਵਿਰੋਧੀਆਂ ਦੀ ਵੱਖ-ਵੱਖ ਪ੍ਰਤੀਕਰਮ - ਸਿਆਸੀ ਆਗੂਆਂ ਵੱਲੋਂ ਪ੍ਰਤੀਕ੍ਰਿਰਿਆ

ਸੀਐੱਮ ਭਗਵੰਤ ਮਾਨ ਦੇ ਫੈਸਲੇ ਇੱਕ ਵਿਧਾਇਕ ਇੱਕ ਪੈਨਸ਼ਨ ’ਤੇ ਸਿਆਸੀ ਆਗੂਆਂ ਵੱਲੋਂ ਪ੍ਰਤੀਕ੍ਰਿਰਿਆ ਦਿੱਤੀ ਜਾ ਰਹੀ ਹੈ। ਸਿਆਸੀ ਆਗੂਆਂ ਵੱਲੋਂ ਸੀਐੱਮ ਮਾਨ ਦੇ ਫੈਸਲੇ ਦਾ ਸਮਰਥਨ ਕੀਤਾ ਜਾ ਰਿਹਾ ਹੈ।

ਵਿਧਾਇਕ ਇੱਕ ਪੈਨਸ਼ਨ ’ਤੇ ਸਿਆਸੀ ਆਗੂਆਂ ਵੱਲੋਂ ਪ੍ਰਤੀਕ੍ਰਿਰਿਆ

author img

By

Published : Mar 25, 2022, 3:40 PM IST

Updated : Mar 25, 2022, 4:10 PM IST

ਚੰਡੀਗੜ੍ਹ: ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਵਿਧਾਇਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨਾਂ ’ਤੇ ਅਹਿਮ ਫੈਸਲਾ ਲੈਂਦਿਆ ਵੱਡਾ ਐਲਾਨ ਕੀਤਾ ਗਿਆ ਹੈ। ਸੀਐੱਮ ਮਾਨ ਦੇ ਫੈਸਲੇ ਮੁਤਾਬਿਕ ਵਿਧਾਇਕ ਚਾਹੇ ਜਿਨ੍ਹੀ ਵਾਰ ਜਿੱਤ ਕੇ ਵਿਧਾਇਕ ਬਣੇ ਹੋਣ ਪਰ ਉਨ੍ਹਾਂ ਨੂੰ ਸਿਰਫ ਇੱਕ ਵਾਰ ਦੀ ਹੀ ਪੈਨਸ਼ਨ (Only one pension for Punjab MLAs) ਮਿਲੇਗੀ।

ਇਸ ਫੈਸਲੇ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀ ਪ੍ਰਤੀਕ੍ਰਿਰਿਆ ਵੀ ਸਾਹਮਣੇ ਆਉਣ ਲੱਗੀ ਹੈ। ਪੰਜਾਬ ਕਾਂਗਰਸ ਦੇ ਉੱਪ ਪ੍ਰਧਾਨ ਅਤੇ ਪਾਰਟੀ ਬੁਲਾਰਾ ਜੀਐਸ ਬਾਲੀ ਨੇ ਸੀਐਮ ਭਗਵੰਤ ਮਾਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਐੱਮ ਭਗਵੰਤ ਮਾਨ ਸੂਬੇ ਦਾ ਖਜਾਨਾ ਵਧਾਉਣਾ ਚਾਹੁੰਦੇ ਹਨ ਅਤੇ ਉਸ ਦੇ ਲਈ ਉਹ ਜੋ ਵੀ ਕਦਮ ਚੁੱਕਣਗੇ ਅਤੇ ਜੋ ਲੋਕਾਂ ਅਤੇ ਸੂਬੇ ਦੇ ਹਿੱਤ ਚ ਹੋਵੇਗਾ ਉਸਦਾ ਉਹ ਹਮੇਸ਼ਾ ਸਮਰਥਨ ਕਰਨਗੇ।

ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਤੱਕ ਇੱਕ ਪੈਨਸ਼ਨ ਦੇਣ ਦੀ ਗੱਲ ਹੈ ਕਿ ਇਹ ਫੈਸਲਾ ਸਰਕਾਰ ਦਾ ਸਹੀ ਹੈ ਪਰ ਜਦੋ ਕੋਈ ਫੈਸਲਾ ਸੂਬੇ ਦੇ ਹਿੱਤ ਚ ਨਹੀਂ ਹੋਵੇਗਾ ਉਹ ਉਸਦਾ ਵਿਰੋਧ ਕਰਨਗੇ।

ਉੱਥੇ ਹੀ ਦੂਜੇ ਪਾਸੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਸਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਾਬਕਾ ਅਧਿਕਾਰੀ ਜਾਂ ਕਰਮਚਾਰੀ ਰਾਜਨੀਤੀ ਚ ਆਏ ਹਨ ਉਨ੍ਹਾ ਨੂੰ ਵੀ ਇੱਕ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ। ਜਾਂ ਸਰਕਾਰ ਵਾਲੀ ਜਾਂ ਸਾਬਕਾ ਵਿਧਾਇਕ ਵਾਲੀ। ਕਿਉਂਕਿ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੀ ਪੈਨਸ਼ਨ ਵੀ ਮਿਲਦੀ ਹੈ ਅਤੇ ਜਿਸ ਅਹੁਦੇ ਤੋਂ ਰਿਟਾਇਰ ਹੋਏ ਹੁੰਦੇ ਹਨ ਉਸਦੀ ਵੀ ਪੈਨਸ਼ਨ ਲੈਂਦੇ ਹਨ।

  • I welcome the “One MLA-One Pension” decision of @BhagwantMann Govt .
    This will reduce the burden on Punjab’s finances. As the main opposition we will continue to play a constructive and responsible role.Punjab comes first to us. pic.twitter.com/LmIBvI7cx5

    — Pargat Singh (@PargatSOfficial) March 25, 2022 " class="align-text-top noRightClick twitterSection" data=" ">

ਇਨ੍ਹਾਂ ਤੋਂ ਇਲਾਵਾ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਹ ਸੀਐੱਮ ਭਗਵੰਤ ਮਾਨ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਇਸ ਨਾਲ ਪੰਜਾਬ ਦੇ ਵਿੱਤ ’ਤੇ ਪੈਂਦਾ ਭਾਰ ਘੱਟੇਗਾ। ਵਿਰੋਧੀ ਧਿਰ ਵੱਜੋਂ ਉਨ੍ਹਾਂ ਵੱਲੋਂ ਉਸਾਰੂ ਅਤੇ ਜ਼ਿੰਮੇਵਾਰ ਭੂਮਿਕਾ ਨਿਭਾਉਂਦੇ ਰਹਿਣਗੇ। ਪੰਜਾਬ ਸਾਡੇ ਲਈ ਸਭ ਤੋਂ ਪਹਿਲਾਂ ਆਉਂਦਾ ਹੈ।

ਜਿੱਥੇ ਕਈ ਵਿਧਾਇਕਾਂ ਅਤੇ ਸਿਆਸੀ ਆਗੂਆਂ ਵੱਲੋਂ ਸੀਐੱਮ ਭਗਵੰਤ ਮਾਨ ਦੇ ਫੈਸਲੇ ਦਾ ਸਵਾਗਤ ਕੀਤਾ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਭਗਵੰਤ ਮਾਨ ਦੇ ਫੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਕਿਸ ਤਰ੍ਹਾਂ ਚਾਹ ਪਿਲਾਉਣਗੇ ਅਤੇ ਕਿਵੇਂ ਬੱਚਿਆ ਨੂੰ ਪਾਲਣਗੇ। ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਇਸ ਫੈਸਲੇ ਤੋਂ ਸਹਿਮਤ ਨਹੀਂ ਹਨ ਜੇਕਰ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਉਨ੍ਹਾਂ ਵੱਲੋਂ ਵਿਰੋਧ ਕੀਤਾ ਜਾਵੇਗਾ।

ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਅੱਗੇ ਕਿਹਾ ਕਿ ਹਿਮਾਚਲ, ਰਾਜਸਥਾਨ, ਉਤਰਪ੍ਰਦੇਸ਼ ਅਤੇ ਤੇਲੰਗਾਨਾ ਚ ਪੰਜਾਬ ਦੇ ਵਿਧਾਇਕ ਤੋਂ ਜਿਆਦਾ ਸੈਲਰੀ ਹੈ। ਦਿੱਲੀ ਦੇ ਵਿਧਾਇਕ ਵੀ ਪੰਜਾਬ ਨਾਲੋਂ ਜਿਆਦਾ ਤਨਖਾਹਾਂ ਲੈ ਰਹੇ ਹਨ।

ਇਹ ਵੀ ਪੜੋ: ਸੀਐੱਮ ਮਾਨ ਵੱਲੋਂ ਵਿਧਾਇਕਾਂ ਦੀ ਪੈਨਸ਼ਨ ’ਤੇ ਵੱਡਾ ਫੈਸਲਾ, ਇੱਕ ਵਾਰ ਦੀ ਹੀ ਮਿਲੇਗੀ ਪੈਨਸ਼ਨ

Last Updated : Mar 25, 2022, 4:10 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.