ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਭੋਗ ਪਾਇਆ ਗਿਆ ਹੈ। ਦੱਸ ਦਈਏ ਕਿ ਮਾਨਸਾ ਦੀ ਅਨਾਜ ਮੰਡੀ ਵਿਖੇ ਲੋਕਾਂ ਦਾ ਵੱਡਾ ਇੱਕਠ ਦੇਖਣ ਨੂੰ ਮਿਲਿਆ। ਮੂਸੇਵਾਲਾ ਦੇ ਅੰਤਿਮ ਅਰਦਾਸ ਮੌਕੇ ਪਹੁੰਚ ਹਰ ਸਖ਼ਸ ਦੀ ਅੱਖ ਨਮ ਹੋਈ। ਇਸੇ ਦੌਰਾਨ ਭੋਗ ਵਿੱਚ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਤੇ ਸੰਗੀਤ ਜਗਤ ਦੇ ਲੋਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ।
ਹਜ਼ਾਰਾਂ ਸਾਲਾਂ ਵਿੱਚ ਨਾ ਪੂਰਾ ਹੋਣ ਵਾਲਾ ਪਿਆ ਘਾਟਾ: ਇਸ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਹਲਕਾ ਰਾਮਪੁਰਾ ਫੂਲ ਤੋਂ ਵਿਧਾਇਕ ਬਲਕਾਰ ਸਿੱਧੂ ਨੇ ਮੀਡੀਆ ਨਾਲ ਰੂਬਰੂ ਹੁੰਦਿਆ ਕਿਹਾ ਕਿ ਮੈਂ ਕਲਾਕਾਰ ਮੇਰਾ ਭਰਾ ਸੀ, ਉਸ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਨੇ ਸਾਨੂੰ ਸੋਗ ਸੰਦੇਸ਼ ਦੇ ਕੇ ਭੇਜਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡੇ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਨਾਲ ਆਏ ਹਨ। ਉਸ ਨੇ ਕਿਹਾ ਕਿ ਦੁਨੀਆਂ ਰੋ ਰਹੀ ਹੈ, ਇਹ ਫਰੀਸਤਾ ਸੀ ਇੱਕ, ਇਸ ਤਰ੍ਹਾਂ ਦੇ ਲੋਕ ਅਰਬਾਂ ਲੋਕਾਂ 'ਚ ਲੱਖਾਂ ਮਿਲਾਂ 'ਤੇ ਹਜ਼ਾਰਾਂ ਸਾਲਾਂ ਬਾਅਜ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਮਾਂ ਨੇ ਪੁੱਤ ਜੰਮਿਆ ਅਤੇ ਇੱਕ ਬਾਪ ਨੇ ਪੁੱਤ ਨੂੰ ਪਾਲਿਆਂ, ਪਰ ਇਸ ਮੌਕੇ ਲੱਖਾਂ ਮਾਵਾਂ ਰੋ ਰਹੀਆਂ ਹਨ, ਲੱਖਾਂ ਭੈਣਾਂ ਅਤੇ ਲੱਖਾਂ ਭਰਾ ਰੋ ਰਹੇ ਹਨ।
ਇਸੇ ਦੌਰਾਨ ਬਲਕਾਰ ਸਿੱਧੂ ਨੇ ਇਹ ਵੀ ਕਿਹਾ ਕਿ ਮੈਂ 25 ਸਾਲ ਹੋ ਗਏ ਮੈਂ ਬਹੁਤ ਇਕੱਠਾਂ ਦੇ ਵਿੱਚ ਗਾਇਆ ਪਰ ਚੌਂਕ ਤੋਂ ਲੈ ਕੇ ਮਾਨਸਾ 'ਚ ਇੱਥੇ ਤੱਕ ਡੇਢ ਦੋ ਘੰਟੇ ਦੇ ਵਿੱਚ ਅਸੀਂ ਇੱਥੇ ਪਹੁੰਚੇ ਨਾਲੇ ਸਾਡੇ ਨਾਲ ਇੱਕ ਗੱਡੀ ਵੀ ਲੱਗੀ ਹੋਈ ਸੀ ਅੱਗੇ, ਪਰ ਇਹ ਜਿਹੜ੍ਹਾ ਇਕੱਠ ਹੈ, ਇਹ ਮਹਾਨ ਗਵੱਈਆ, ਮਹਾਨ ਇਨਸਾਨ, ਬਹੁਤ ਵੱਡਾ ਲਿਖਾਰੀ ਜੋ ਪੰਜਾਬੀਆਂ ਦੋ ਹੱਥੋਂ ਖੁਸ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਪੰਜਾਬ ਮਾਂ ਬੋਲੀ ਵਿਦੇਸ਼ਾਂ ਵਿੱਚ ਗੋਰਿਆਂ ਨੂੰ ਸੁਣਨ ਲਗਾ ਦਿੱਤੀ, ਸੋ ਇਹ ਜੋ ਘਾਟਾ ਪਿਆ ਹੈ ਇਹ ਕਦੇ ਹਜ਼ਾਰਾਂ ਸਾਲਾਂ ਵਿੱਚ ਵੀ ਪੂਰਾ ਨਹੀਂ ਹੋਣਾ।
ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਦਿੱਤੀ ਜਾਵੇ ਸਜਾ: ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਭੋਗ ਦੌਰਾਨ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਪਰਿਵਾਰ ਨੇ ਕਲਿਅਰ ਕੱਟ ਇੱਹ ਸੰਦੇਸ ਦਿੱਤਾ ਹੈ ਕਿ ਜੇਕਰ ਕੋਈ ਵੀ ਸੰਘਰਸ਼ ਕਰਨਾ ਹੋਵੇਗਾ ਤਾਂ ਉਸ ਦਾ ਪਰਿਵਾਰ ਵੱਲੋਂ ਸੁਨੇਹਾ ਤਾਂ ਉਦੋਂ ਹੀ ਅਸੀਂ ਕੋਈ ਸਟੈਪ ਚੁੱਕਾਂਗੇ, ਪਰਿਵਾਰ ਦੋ ਸੁਨੇਹੇ ਤੋਂ ਬਿਨ੍ਹਾਂ ਕੁਝ ਵੀ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਮੈਂ ਸਰਕਾਰ ਅੱਗੇ ਬੇਨਤੀ ਕਰਾਂਗਾਂ ਕਿ ਅੱਜ ਪੂਰੀ ਦੁਨੀਆਂ ਦੇ ਵਿੱਚੋਂ ਲੋਕ ਆਏ, ਇੰਨ੍ਹਾਂ ਭਾਰੀ ਇਕੱਠ ਅੱਜ ਤੱਕ ਕਿਸੇ ਦੀ ਵੀ ਅੰਤਿਮ ਅਰਦਾਸ ਵਿੱਚ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਬਹੁਤ ਵੱਡੇ-ਵੱਡੇ ਸਿਆਸਤ ਦਾਨ ਗਏ, ਮੁੱਖ ਮੰਤਰੀ ਗਏ ਹੋਰ ਵੱਡੇ-ਵੱਡੇ ਲੱਕ ਗਏ ਪਰ ਇਸ ਤਰ੍ਹਾਂ ਦਾ ਜੋ ਪਿਆਰ ਸੀ ਉਹ ਕਦੇ ਨਹੀਂ ਦੇਖਣ ਨੂੰ ਮਿਲਿਆ, ਸਿੱਧੂ ਮੂਸੇਵਾਲਾ ਦੇ ਵਿਛੜ੍ਹੀ ਰੂਪ ਦੇ ਪਰਿਵਾਰ ਨਾਲ ਹਮਦਰਦੀ ਅਤੇ ਉਸ ਰੂਹ ਨੂੰ ਲੋਕ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਕਿਹਾ ਕਿ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਇਹ ਨੌਬਤ ਨਾ ਆਵੇ ਪਰਿਵਾਰ ਨੂੰ ਉਨ੍ਹਾਂ ਦੇ ਪਿਤਾ ਨੂੰ ਨੌਬਤ ਨਾ ਆਏ ਕਿ ਉਨ੍ਹਾਂ ਨੂੰ ਸੜਕ ਤੇ ਬੈਠ ਕੇ ਸੰਘਰਸ਼ ਕਰਨਾ ਪਵੇ। ਸਰਕਾਰ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਦੋਸ਼ੀਆਂ ਨੂੰ ਫੜ ਕੇ ਸਜਾ ਦਿੱਤੀ ਜਾਵੇ।
ਇਹ ਵੀ ਪੜ੍ਹੋ: "ਜਿੰਨੀ ਹਿੰਮਤ ਨਾਲ ਪੁੱਤ ਦਾ ਸਸਕਾਰ ਕੀਤਾ, ਉੰਨੀ ਹਿੰਮਤ ਨਾਲ ਸਿੱਧੂ ਨੂੰ ਲੋਕਾਂ ਨਾਲ ਜੋੜ ਕੇ ਰੱਖਾਂਗਾ"