ਚੰਡੀਗੜ੍ਹ: ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇ 'ਤੇ ਮੰਗਲਵਾਰ ਸਵੇਰੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਐਸਯੂਵੀ ਗੱਡੀ 'ਚੋਂ 26 ਕਿੱਲੋ ਸੋਨੇ ਦੀਆਂ ਤਿੰਨ ਇੱਟਾਂ ਸਮੇਤਚਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਇੰਨੀ ਵੱਡੀ ਮਾਤਰਾ 'ਚ ਸੋਨੇ ਦੀ ਇਹ ਖੇਪਦਿੱਲੀ ਤੋਂ ਹਮੀਰਪੁਰ (ਹਿਮਾਚਲ ਪ੍ਰਦੇਸ਼) ਲੈ ਜਾ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਫੜ੍ਹੇ ਗਏ ਸੋਨੇ ਦੀ ਕੀਮਤ 7.80 ਕਰੋੜ ਹੈ। ਪੁੱਛਗਿਛ ਦੌਰਾਨ ਮੁਲਜ਼ਮ ਸੋਨੇ ਨੂੰ ਲੈੈ ਕੇ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੇ। ਜਿਸ ਤੋਂ ਬਾਅਦ ਪੁਲਿਸ ਨੇ ਡੀਡੀਆਰ ਦਰਜ ਕਰ ਕੇ ਇਨਕਮ ਟੈਕਸ, ਜੀਐਸਟੀ ਤੇ ਕਸਟਮ ਵਿਭਾਗ ਨੂੰ ਇਸਦੀ ਸੂਚਨਾ ਦੇ ਦਿੱਤੀ ਹੈ।
ਮੰਗਲਵਾਰ ਸਵੇਰੇ 10.30 ਵਜੇ ਪੁਲਿਸ ਨੇ ਨਾਕੇਬੰਦੀ ਦੌਰਾਨ ਜਦੋਂ ਕਰਨਾਟਕ ਦੇ ਨੰਬਰ ਦੀ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਗੱਡੀ ਚੋਂ 26 ਕਿੱਲੋ ਸੋਨਾ ਬਰਾਮਦ ਕੀਤਾ। ਸੋਨੇ ਨੂੰ ਇੱਕ ਬੋਰੀ ਚ ਬੰਨ੍ਹ ਕੇ ਲੱਕੜ ਦੀ ਪੇਟੀ ਚ ਪੈਕ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਹੋਰ ਮੁਸਤੈਦ ਹੋ ਗਈ ਹੈ ਤੇ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।