ਮੁਹਾਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਹਾਲੀ ਵਿੱਚ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ PM Modi inaugurates Homi Bhabha Cancer Hospital ਕੀਤਾ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਰਾਜਪਾਲ ਬੀ.ਐੱਲ. ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਰਹੇ।
-
Prime Minister Narendra Modi inaugurates Homi Bhabha Cancer Hospital and Research Centre in Punjab's Mohali district pic.twitter.com/lT0XH6KBP2
— ANI (@ANI) August 24, 2022 " class="align-text-top noRightClick twitterSection" data="
">Prime Minister Narendra Modi inaugurates Homi Bhabha Cancer Hospital and Research Centre in Punjab's Mohali district pic.twitter.com/lT0XH6KBP2
— ANI (@ANI) August 24, 2022Prime Minister Narendra Modi inaugurates Homi Bhabha Cancer Hospital and Research Centre in Punjab's Mohali district pic.twitter.com/lT0XH6KBP2
— ANI (@ANI) August 24, 2022
'ਪੰਜਾਬ ਦੇ ਨੇੜੇ ਦੇ ਸੂਬਿਆਂ ਨੂੰ ਵੀ ਮਿਲੇਗਾ ਲਾਭ': ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੰਜਾਬ ਆਜ਼ਾਦੀ ਘੁਲਾਟੀਆਂ, ਕ੍ਰਾਂਤੀਕਾਰੀਆਂ ਅਤੇ ਦੇਸ਼ ਭਗਤੀ ਨਾਲ ਭਰੀ ਪਰੰਪਰਾ ਦੀ ਧਰਤੀ ਹੈ। ਅੱਜ ਦਾ ਪ੍ਰੋਗਰਾਮ ਦੇਸ਼ ਦੀਆਂ ਸਿਹਤ ਸਹੂਲਤਾਂ ਵਿੱਚ ਸੁਧਾਰ ਦਾ ਪ੍ਰਤੀਬਿੰਬ ਹੈ। ਪੰਜਾਬ ਅਤੇ ਹਰਿਆਣਾ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਇਸ ਹਸਪਤਾਲ ਦਾ ਲਾਭ ਮਿਲੇਗਾ।
'ਪੀੜਤ ਮਰੀਜ਼ਾਂ ਨੂੰ ਮਿਲੇਗੀ ਵੱਡੀ ਸਹੂਲਤ': ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਦੂਰ-ਦੁਰਾਡੇ ਇਲਾਕਿਆਂ ਤੋਂ ਲੋਕ ਕੈਂਸਰ ਸਮੇਤ ਹੋਰ ਗੰਭੀਰ ਬੀਮਾਰੀਆਂ ਦੇ ਇਲਾਜ ਲਈ ਚੰਡੀਗੜ੍ਹ ਪੀਜੀਆਈ ਵਿੱਚ ਆਉਂਦੇ ਹਨ। ਪੀਜੀਆਈ ਵਿੱਚ ਭੀੜ ਹੋਣ ਕਾਰਨ ਮਰੀਜ਼ ਅਤੇ ਪਰਿਵਾਰ ਵਾਲਿਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਿਮਾਚਲ ਦੇ ਵਿਲਾਸਪੁਰ ਵਿੱਚ ਏਮਜ਼ ਦੀ ਸਥਾਪਨਾ ਕੀਤੀ ਗਈ ਹੈ। ਇੱਥੇ ਕੈਂਸਰ ਦੇ ਇਲਾਜ ਦੀ ਵੱਡੀ ਸਹੂਲਤ ਹੈ।
-
[LIVE] PM @NarendraModi inaugurating the World Class Homi Bhabha Cancer Hospital and Cancer Research Centre, New Chandigarh in the presence of Governor Banwarilal Purohit and CM @BhagwantMann.
— Government of Punjab (@PunjabGovtIndia) August 24, 2022 " class="align-text-top noRightClick twitterSection" data="
https://t.co/2w3F6WehHv
">[LIVE] PM @NarendraModi inaugurating the World Class Homi Bhabha Cancer Hospital and Cancer Research Centre, New Chandigarh in the presence of Governor Banwarilal Purohit and CM @BhagwantMann.
— Government of Punjab (@PunjabGovtIndia) August 24, 2022
https://t.co/2w3F6WehHv[LIVE] PM @NarendraModi inaugurating the World Class Homi Bhabha Cancer Hospital and Cancer Research Centre, New Chandigarh in the presence of Governor Banwarilal Purohit and CM @BhagwantMann.
— Government of Punjab (@PunjabGovtIndia) August 24, 2022
https://t.co/2w3F6WehHv
ਪਿਛਲੇ 8 ਸਾਲਾਂ ’ਚ ਸਿਹਤ ਖੇਤਰ ਵਿੱਚ ਹੋਏ ਕਈ ਵੱਡੇ ਕੰਮ: ਪੀਐੱਮ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਸਿਹਤ ਸੰਭਾਲ ਹੈ। ਪੀਐਮ ਮੋਦੀ ਨੇ ਕਿਹਾ ਕਿ ਜੋ ਵੀ ਕੰਮ ਸਿਹਤ ਖੇਤਰ ਵਿੱਚ ਪਿਛਲੇ 8 ਸਾਲਾਂ ਵਿੱਚ ਹੋਇਆ ਹੈ ਓਨਾ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਇਆ ਹੈ।
ਸੁਰੱਖਿਆ ਕੁਤਾਹੀ ’ਤੇ ਸੀਐੱਮ ਮਾਨ ਨੇ ਜਤਾਇਆ ਦੁੱਖ: ਹਸਪਤਾਲ ਦੇ ਉਦਘਾਟਨ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐੱਮ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਸੁਰੱਖਿਆ ਕੁਤਾਹੀ ਦਾ ਮੁੱਦਾ ਚੁੱਕਦਿਆਂ ਭਗਵੰਤ ਮਾਨ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਵਾਪਸ ਪਰਤਣਾ ਪਿਆ। ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਪੂਰਾ ਪ੍ਰਬੰਧ ਕਰਨਾ ਸਾਡਾ ਫਰਜ਼ ਹੈ। ਪੰਜਾਬ ਹਮੇਸ਼ਾ ਹੀ ਆਪਣੀ ਪ੍ਰਾਹੁਣਚਾਰੀ ਲਈ ਜਾਣਿਆ ਜਾਂਦਾ ਹੈ।
ਸੀਐਮ ਮਾਨ ਨੇ ਮੰਗੀ ਪੀਐੱਮ ਮੋਦੀ ਤੋਂ ਮਦਦ: ਇਸ ਦੌਰਾਨ ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਸਿਹਤ ਦੇ ਪੱਧਰ 'ਤੇ ਇਸ ਸਮੇਂ ਬਹੁਤ ਲੋੜ ਹੈ। ਸਿਹਤ ਅਤੇ ਸਿੱਖਿਆ ਸਾਡੀ ਤਰਜੀਹ ਹੈ। ਸਾਡੇ ਬੱਚਿਆਂ ਨੇ ਆਈਲੈਟਸ ਨੂੰ ਡਿਗਰੀ ਸਮਝ ਲਿਆ ਹੈ। ਅਸੀਂ ਉਨ੍ਹਾਂ ਨੂੰ ਇੱਥੇ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਵਿੱਚ ਉਨ੍ਹਾਂ ਦੀ ਮਦਦ ਦੀ ਵੀ ਲੋੜ ਹੈ।
2 ਕਿਲੋਮੀਟਰ ਤੱਕ ਇਲਾਕਾ ਸੀਲ: ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਦੇ ਮੱਦੇਨਜ਼ਰ ਹਸਪਤਾਲ ਦੇ ਆਲੇ-ਦੁਆਲੇ ਦੇ 2 ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਲਾਕੇ ਵਿੱਚ ਧਾਰਾ 144 ਨੂੰ ਨੋ ਫਲਾਈ ਜ਼ੋਨ ਐਲਾਨਿਆ ਗਿਆ ਹੈ। ਕਿਸੇ ਵੀ ਬਾਹਰੀ ਵਿਅਕਤੀ ਨੂੰ ਵੈਧ ਪਾਸ ਤੋਂ ਬਿਨਾਂ ਹਸਪਤਾਲ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
300 ਦੇ ਕਰੀਬ ਮਰੀਜ਼ਾਂ ਦਾ ਹੋ ਚੁੱਕਾ ਹੈ ਇਲਾਜ: ਜਾਣਕਾਰੀ ਅਨੁਸਾਰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵਿੱਚ ਹੁਣ ਤੱਕ 300 ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਖੋਜ ਕੇਂਦਰ ਦੀ ਸਮਰੱਥਾ 300 ਬਿਸਤਰਿਆਂ ਦੀ ਹੈ। ਜੋ ਕਿ ਫਿਲਹਾਲ ਅੰਸ਼ਕ ਤੌਰ 'ਤੇ ਕੰਮ ਕਰ ਰਿਹਾ ਹੈ। ਇਸ ਹਸਪਤਾਲ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਅਨੱਸਥੀਸੀਆ ਅਤੇ ਪੈਲੀਏਟਿਵ ਕੇਅਰ ਲਈ ਓਪੀਡੀਜ਼ ਸ਼ੁਰੂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਦਾ ਪਤਾ ਲਗਾਉਣ ਲਈ ਜਿਨ੍ਹਾਂ ਟੈਸਟਾਂ ਦੀ ਲੋੜ ਹੁੰਦੀ ਹੈ, ਉਹ ਸਾਰੀਆਂ ਆਧੁਨਿਕ ਸਹੂਲਤਾਂ ਇੱਥੇ ਉਪਲਬਧ ਹਨ।
6 ਮਹੀਨਿਆਂ 'ਚ ਮੁਕੰਮਲ ਹੋਵੇਗਾ ਹਸਪਤਾਲ: ਦੱਸ ਦਈਏ ਕਿ ਇਸ ਹਸਪਤਾਲ ਦਾ ਕੁਝ ਹਿੱਸਾ ਹੁਣ ਬਣ ਰਿਹਾ ਹੈ, ਜਿਸ ਦੇ ਅਗਲੇ 6 ਮਹੀਨਿਆਂ 'ਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਜਿਸ ਤੋਂ ਬਾਅਦ ਹਸਪਤਾਲ ਦੇ ਸਾਰੇ 300 ਬੈੱਡ ਮਰੀਜ਼ਾਂ ਲਈ ਉਪਲਬਧ ਹੋਣਗੇ। ਇਸ ਹਸਪਤਾਲ ਵਿੱਚ ਪੰਜਾਬ ਹੀ ਨਹੀਂ ਸਗੋਂ ਗੁਆਂਢੀ ਰਾਜਾਂ ਤੋਂ ਵੀ ਕੈਂਸਰ ਦੇ ਮਰੀਜ਼ ਆਪਣਾ ਇਲਾਜ ਕਰਵਾ ਸਕਣਗੇ।
ਇਹ ਵੀ ਪੜੋ: ਨਸ਼ਿਆ ਖਿਲਾਫ ਇੱਕਜੁੱਟ ਹੋਏ ਪਿੰਡਵਾਸੀ, ਨਸ਼ੇੜੀ ਨਾਲ ਇੰਝ ਨਜਿੱਠਣਗੇ ਲੋਕ