ETV Bharat / city

PM ਤੇ ਸ਼ਾਹ ਦੀ ਡੇਰੇ ਤੇ ਸ੍ਰੀ ਅਕਾਲ ਤਖ਼ਤ ਨਾਲ ਨੇੜਤਾ ਨਾਲ ਬਦਲੀ ਚੋਣ ਮਾਹੌਲ ਦੀ ਫਿਜਾ

author img

By

Published : Feb 16, 2022, 1:37 PM IST

ਪੰਜਾਬ ਦੀ ਜਿਆਦਾਤਰ ਜਨਸੰਖਿਆ ’ਤੇ ਡੇਰਿਆਂ ਤੇ ਸਿੱਖਾਂ ਦੀ ਸਰਵ ਉੱਚ ਸੰਸਥਾ (Dera and sikhs supreme institution) ਦਾ ਮਜਬੂਤ ਪ੍ਰਭਾਵ ਹੈ। ਦੂਜੇ ਪਾਸੇ ਭਾਜਪਾ ਦੇ ਚੋਣ ਨਾਇਕ ਪੀਐਮ ਮੋਦੀ (PM Modi) ਤੇ ਚਾਣਕਿਆ ਮੰਨੇ ਜਾਂਦੇ ਦੂਜੇ ਵੱਡੇ ਆਗੂ ਅਮਿਤ ਸ਼ਾਹ (Amit Shah) ਨੇ ਵਿਧਾਨਸਭਾ ਚੋਣਾਂ (Assembly election) ਦੇ ਮਾਹੌਲ ਵਿੱਚ ਸਿੱਖ ਸੰਸਥਾ ਤੇ ਵੱਡੇ ਡੇਰੇ ਨਾਲ ਮੁਲਾਕਾਤ ਕਰਕੇ ਇਨ੍ਹਾਂ ਨਾਲ ਨੇੜਤਾ ਪ੍ਰਗਟਾਉਣ ਦਾ ਸੁਨੇਹਾ ਲੋਕਾਂ ਵਿੱਚ ਛੱਡਣ ਦੀ ਜੋਰਦਾਰ ਕੋਸ਼ਿਸ਼ ਕੀਤੀ ਹੈ।

ਮੋਦੀ ਤੇ ਸ਼ਾਹ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤ

ਚੰਡੀਗੜ੍ਹ: ਸਿੱਖ ਚਿਹਰਿਆਂ ਦੇ ਦਮ ’ਤੇ ਭਾਜਪਾ ਦਾ ਨਵਾਂ ਗਠਜੋੜ ਪੰਜਾਬ ਚੋਣਾਂ (Assembly election) ਦੇ ਚਾਰਕੋਣਾ ਮੁਕਾਬਲੇ ਵਿੱਚ ਮੁੱਖ ਧਿਰ ਵਜੋਂ ਵਿਚਰ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ(PM Modi) , ਅਮਿਤ ਸ਼ਾਹ (Amit Shah)ਤੇ ਹੋਰ ਵੱਡੇ ਆਗੂਆਂ ਨਾਲ ਪੰਜਾਬ ਚੋਣਾਂ ਵਿੱਚ ਪੂਰੀ ਤਾਕਤ ਲਗਾ ਦਿੱਤੀ ਹੈ।

ਜਿੱਥੇ ਪੀਐਮ ਮੋਦੀ ਤੇ ਗ੍ਰਹਿ ਮੰਤਰੀ ਵੱਡੀਆਂ ਰੈਲੀਆਂ ਕਰ ਰਹੇ ਹਨ, ਉਥੇ ਹੀ ਪੀਐਮ ਮੋਦੀ ਨੇ ਪੰਜਾਬ ਦੇ ਸਭ ਤੋਂ ਵੱਡੇ ਡੇਰੇ ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ ਤੇ ਨਾਲ ਹੀ ਅਮਿਤ ਸ਼ਾਹ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਸ੍ਰੀ ਅਕਾਲ ਤਖ਼ਤ (Dera and sikhs supreme institution) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਕੇ ਸਿੱਖਾਂ ਦੇ ਮਨਾਂ ਵਿੱਚ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਰਾਮ ਰਹੀਮ ਦੇ ਬਾਹਰ ਆਉਣ ਦੇ ਵਖਰੇ ਮਾਇਨੇ

ਚੋਣ ਮਹੌਲ ਵਿੱਚ ਤੀਜਾ ਵੱਡੀ ਹਿਲਜੁਲ ਡੇਰਾ ਸਿਰਸਾ ਮੁਖੀ ਰਾਮ ਰਹੀਮ ਦਾ 21 ਦਿਨਾਂ ਦੀ ਪੈਰੋਲ ’ਤੇ ਬਾਹਰ ਆਉਣਾ ਹੈ। ਇਸ ਨੂੰ ਜਿੱਥੇ ਵਿਰੋਧੀ ਧਿਰਾਂ ਭਾਜਪਾ ਦੀ ਹਰਿਆਣਾ ਸਰਕਾਰ ਵੱਲੋਂ ਚੋਣਾਂ ਵਿੱਚ ਡੇਰੇ ਦਾ ਲਾਹਾ ਲੈਣ ਦੇ ਦੋਸ਼ ਲਗਾਏ ਜਾ ਰਹੇ ਹਨ, ਉਥੇ ਭਾਜਪਾ ਆਗੂ ਇਸ ਨੂੰ ਰੁਟੀਨ ਪ੍ਰਕਿਰਿਆ ਦੱਸਦੀ ਹੈ। ਜਿਕਰਯੋਗ ਹੈ ਕਿ ਡੇਰਾ ਬਿਆਸ ਦਾ ਜਿੱਥੇ ਸਮੁੱਚੇ ਪੰਜਾਬ ਸਮੇਤ ਲਾਗਲੇ ਸੂਬਿਆਂ ਵਿੱਚ ਵੱਡਾ ਅਧਾਰ ਹੈ, ਉਥੇ ਡੇਰਾ ਸਿਰਸਾ ਦਾ ਮਾਲਵਾ ਵਿੱਚ ਮਜਬੂਤ ਅਧਾਰ ਹੈ ਤੇ ਰਾਜਸੀ ਪਾਰਟੀਆਂ ਲਈ ਇਹ ਵੱਡੇ ਵੋਟ ਬੈਂਕ ਹਨ। ਲਗਭਗ ਦੋ ਹਫਤੇ ਪਹਿਲਾਂ ਮਾਲਵਾ ਖੇਤਰ ਵਿੱਚ ਡੇਰਾ ਸਿਲਸਾ ਦੀ ਸ਼ਾਖਾ ਸਲਾਬਤਪੁਰਾ ਵਿਖੇ ਕਈ ਰਾਜਸੀ ਆਗੂ ਇੱਕ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਸੀ ਤਾਂ ਜੋ ਡੇਰਾ ਪ੍ਰੇਮੀਆਂ ਨੂੰ ਚੋਣਾਂ ਵਿੱਚ ਉਹ ਆਪਣੇ ਹੱਕ ਵਿੱਚ ਭੁਗਤਾ ਸਕਣ।

ਰਾਧਾ ਸੁਆਮੀ ਡੇਰਾ ਮੁਖੀ ਨਾਲ ਮੁਲਾਕਾਤ ਵੱਡਾ ਤੱਥ

ਡੇਰਾ ਸਿਰਸਾ ਤੇ ਡੇਰਾ ਬਿਆਸ ਦਾ ਰਾਜਨੀਤਕ ਵਿੰਗ ਹੈ ਪਰ ਅਜੇ ਇਨ੍ਹਾਂ ਵੱਲੋਂ ਕਿਸੇ ਦੇ ਹੱਕ ਵਿੱਚ ਫੈਸਲਾ ਨਹੀਂ ਲਿਆ ਗਿਆ ਹੈ। ਦੂਜੇ ਪਾਸੇ ਭਾਜਪਾ ਆਗੂਆਂ ਨੇ ਜਿਥੇ ਡੇਰਾ ਬਿਆਸ ਦੇ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਰਾਧਾ ਸੁਆਮੀਆਂ ਵਿੱਚ ਡੇਰੇ ਨਾਲ ਨੇੜਤਾ ਹੋਣ ਦਾ ਇਸ਼ਾਰਾ ਕੀਤਾ ਹੈ, ਉਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਅਮਿਤ ਸ਼ਾਹ ਦੀ ਮੁਲਾਕਾਤ ਦੇ ਵੱਡੇ ਮਾਇਨੇ ਕੱਢੇ ਜਾਣ ਲੱਗੇ ਹਨ। ਇਸ ਨਾਲ ਸਿੱਖਾਂ ਵਿੱਚ ਭਾਜਪਾ ਪ੍ਰਤੀ ਸੁਨੇਹਾ ਛੱਡਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਭਾਜਪਾ ਨੂੰ ਇਸ ਦਾ ਲਾਹਾ ਵੀ ਮਿਲ ਸਕਦਾ ਹੈ।

ਕੀ ਕਹਿੰਦੇ ਹਨ ਸਿਆਸੀ ਮਾਹਰ

ਸਾਰੇ ਹੀ ਖੱਟਦੇ ਹਨ ਲਾਹਾ, ਭਾਜਪਾ ਨੂੰ ਦੋਸ਼ ਦੇਣਾ ਗਲਤ

ਭਾਜਪਾ ਦੇ ਵੱਡੇ ਆਗੂ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਡੇਰਿਆਂ ਦਾ ਅਸਰ ਹੈ ਤੇ ਬਹੁਗਿਣਤੀ ਲੋਕ ਡੇਰਿਆਂ ਨਾਲ ਜੁੜੇ ਹਨ। ਪੀਐਮ ਮੋਦੀ ਦੀ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਦੇ ਰਾਜਸੀ ਮਾਇਨੇ ਕੱਢਣਾ ਗਲਤ ਹੈ, ਸਾਰੀਆਂ ਹੀ ਪਾਰਟੀਆਂ ਡੇਰਿਆਂ ਕੋਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੋਰ ਪਾਰਟੀਆਂ ਵਾਂਗ ਡੇਰਾ ਸਿਰਸਾ ਦੇ ਪ੍ਰੇਮੀਆਂ ਦੀ ਵੋਟਾਂ ਵੀ ਹਾਸਲ ਕਰੇਗੀ। ਅਮਿਤ ਸ਼ਾਹ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਬਾਰੇ ਗਰੇਵਾਲ ਨੇ ਕਿਹਾ ਕਿ ਇਹ ਮੁਲਾਕਾਤ ਸਿਸ਼ਟਾਚਾਰ ਦੀ ਮੁਲਾਕਾਤ ਸੀ ਤੇ ਗ੍ਰਹਿ ਮੰਤਰੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਭਾਈਚਾਰਕ ਸਾਂਝ ਬਣਾਉਣ ਲਈ ਉਪਰਾਲੇ ਕਰਨ ਲਈ ਬੇਨਤੀ ਕੀਤੀ ਹੈ ਤੇ ਇਸ ਨੂੰ ਰਾਜਸੀ ਮੁਲਾਕਾਤ ਵਜੋਂ ਨਹੀਂ ਵੇਖਿਆ ਜਾਣਾ ਚਾਹੀਦਾ।

ਕਾਂਗਰਸ ਦੀ ਡੇਰਿਆਂ ਨੂੰ ਅਪੀਲ

ਡੇਰਿਆਂ ਦੀਆਂ ਵੋਟਾਂ ਬਾਰੇ ਪੀਪੀਸੀਸੀ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬਾਲੀ ਨੇ ਕਿਹਾ ਕਿ ਧਾਰਮਿਕ ਵਿਚਾਰਾਂ ਵਾਲੇ ਤੇ ਡੇਰੇ ਚਲਾਉਣ ਵਾਲੇ ਉਨ੍ਹਾਂ ਸਿਆਸੀ ਧਿਰਾਂ ਨੂੰ ਮਦਦ ਕਰਦੇ ਹਨ, ਜਿਹੜੀਆਂ ਫਿਰਕਾਪ੍ਰਸਤੀ ਤੋਂ ਦੂਰ ਲੋਕਤੰਤਰੀ ਵਿਵਸਥਾ ਕਾਇਮ ਰੱਖਣ ਤੇ ਵਿਕਾਸ ਦੀ ਗੱਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਕੱਲੇ ਪੀਐਮ ਮੋਦੀ ਨੇ ਹੀ ਡੇਰਾ ਰਾਧਾ ਸੁਆਮੀ ਮੁਖੀ ਨਾਲ ਮੁਲਾਕਾਤ ਨਹੀਂ ਕੀਤੀ, ਸਗੋਂ ਸੀਐਮ ਚਰਨਜੀਤ ਸਿੰਘ ਚੰਨੀ ਵੀ ਦੋ ਵਾਰ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਹੈ ਕਿ ਕਾਂਗਰਸ ਦੇ ਹੋਰ ਆਗੂ ਵੀ ਡੇਰਾ ਰਾਧਾ ਸੁਆਮੀ ਮੁਖੀ ਨਾਲ ਮੁਲਾਕਾਤ ਕਰ ਸਕਦੇ ਹਨ। ਉਨ੍ਹਾਂ ਡੇਰਾ ਸਿਰਸਾ ਪ੍ਰੇਮੀਆਂ ਤੇ ਰਾਧਾ ਸੁਆਮੀਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਬਾਰੇ ਬਾਲੀ ਨੇ ਕਿਹਾ ਕਿ ਇਸ ਦਾ ਭਾਜਪਾ ਨੂੰ ਫਿਲਹਾਲ ਕੋਈ ਲਾਭ ਨਹੀਂ ਮਿਲੇਗਾ।

ਆਪ ਨਹੀਂ ਕਰਦੀ ਧਰਮ ਦੀ ਰਾਜਨੀਤੀ:ਗਰਗ

ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਹ ਧਰਮ ਦੀ ਰਾਜਨੀਤੀ ਨਹੀਂ ਕਰਦੀ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਧਰਮ ਦੀ ਰਾਜਨੀਤੀ ਵਿੱਚ ਨਹੀਂ ਪੈਂਦੀ, ਕਿਉਂਕਿ ਧਰਮ ਕਿਸੇ ਵੀ ਵਿਅਕਤੀ ਦਾ ਨਿਜੀ ਮਾਮਲਾ ਤੇ ਵਿਚਾਰਧਾਰਾ ਹੁੰਦੀ ਹੈ ਤੇ ਇਸ ਲਈ ਆਮ ਆਦਮੀ ਪਾਰਟੀ ਕਿਸੇ ਵਿਅਕਤੀ ਦੇ ਨਿਜੀ ਹਿੱਤਾਂ ਵਿੱਚ ਦਖ਼ਲ ਅੰਦਾਜੀ ਨਹੀਂ ਕਰਨਾ ਚਾਹੁੰਦੀ।

ਹਾਰੀ ਹੋਈ ਬਾਜੀ ਖੇਡ ਰਹੀ ਭਾਜਪਾ:ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਹੈ ਕਿ ਭਾਜਪਾ ਜੋ ਮਰਜੀ ਕਰ ਲਏ, ਇਸ ਨੂੰ ਕੋਈ ਲਾਭ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਨੂੰ ਚੋਣਾਂ ਨੇੜੇ ਆਉਣ ’ਤੇ ਡੇਰੇ ਯਾਦ ਆ ਗਏ ਹਨ ਪਰ ਭਾਜਪਾ ਇਸ ਚੋਣ ਵਿੱਚ ਕਿਤੇ ਵੀ ਨਹੀਂ ਖੜ੍ਹੇਗੀ ਤੇ ਉਹ ਹਾਰੀ ਹੋਈ ਬਾਜੀ ਖੇਡ ਰਹੀ ਹੈ।

ਇਹ ਵੀ ਪੜ੍ਹੋ:ਮੋਦੀ ਦਾ ਰਵਿਦਾਸ ਪ੍ਰੇਮ, ਸ਼ਬਦ ਕੀਰਤਨ 'ਚ ਵਜਾਏ ਛੈਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.