ETV Bharat / city

ਅੱਡੇ ਦੀ ਥਾਂ ਰਾਹ ਵਿੱਚ ਖੜ੍ਹਦੀਆਂ ਨੇ ਸੀਟੀਯੂ ਦੀਆਂ ਬੱਸਾਂ, ਯਾਤਰੀ ਪਰੇਸ਼ਾਨ

ਸੀਟੀਯੂ ਦੀਆਂ ਬੱਸਾਂ ਸੈਕਟਰ 17 ਦੇ ਪਰੇਡ ਗਰਾਊਂਡ ਦੇ ਸਾਹਮਣੇ ਖੜ੍ਹਨ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਅੱਡੇ ਦੀ ਥਾਂ ਰਾਹ ਵਿੱਚ ਖੜ੍ਹਦੀਆਂ ਨੇ ਸੀਟੀਯੂ ਦੀਆਂ ਬੱਸਾਂ, ਯਾਤਰੀ ਪ੍ਰੇਸ਼ਾਨ

author img

By

Published : Jul 19, 2020, 7:27 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸੀਟੀਯੂ ਬੱਸਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਹੁਣ ਅਨਲੌਕ ਹੋਣ 'ਤੇ ਮੁੜ ਤੋਂ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਪਹਿਲਾਂ ਇਹ ਬੱਸਾਂ ਸੈਕਟਰ 43 ਦੇ ਬੱਸ ਅੱਡੇ ਤੋਂ ਮਿਲਦੀਆਂ ਸਨ ਪਰ ਹੁਣ ਇਹ ਬੱਸਾਂ ਸੈਕਟਰ 17 ਦੇ ਪਰੇਡ ਗਰਾਊਂਡ ਦੇ ਸਾਹਮਣੇ ਖੜ੍ਹਦੀਆਂ ਹਨ। ਇਸ ਕਾਰਨ ਸੜਕ 'ਤੇ ਜਾਮ ਲੱਗਿਆ ਰਹਿੰਦਾ ਹੈ ਤੇ ਯਾਤਰੀਆਂ ਨੂੰ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਵੇਖੋ ਵੀਡੀਓ

ਉਥੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਹਿਲਾਂ ਨਾਲੋਂ ਕਿਰਾਇਆ ਵਧਾ ਦਿੱਤਾ ਗਿਆ ਹੈ ਅਤੇ ਹੁਣ ਇੱਕ ਥਾਂ ਤੋਂ ਸਾਰੇ ਰੂਟ ਦੀਆਂ ਬੱਸਾਂ ਵੀ ਨਹੀਂ ਮਿਲਦੀਆਂ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਬੱਸਾਂ ਦੇ ਰਾਹ ਵਿੱਚ ਖੜੇ ਹੋਣ ਕਾਰਨ ਜਾਮ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਮੁਸ਼ਕਿਲਾਂ ਆਉਂਦੀਆਂ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ: ਕੋਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਦੀ ਹੋਈ ਅਦਲਾ-ਬਦਲੀ

ਦੱਸ ਦਈਏ ਕਿ ਸੈਕਟਰ 17 ਦੇ ਬੱਸ ਅੱਡੇ ਨੂੰ ਸਬਜ਼ੀ ਮੰਡੀ ਵਿੱਚ ਤਬਦੀਲ ਕੀਤਾ ਕਰ ਦਿੱਤਾ ਗਿਆ ਹੈ। ਇਸੇ ਕਾਰਨ ਬੱਸਾਂ ਨੂੰ ਅੱਡੇ ਦੇ ਬਾਹਰ ਖੜ੍ਹਨਾ ਪੈਂਦਾ ਹੈ। ਹੁਣ ਵੇਖਣਾ ਹੋਵੇਗਾ ਕਿ ਕਦੋਂ ਸਬਜ਼ੀ ਮੰਡੀ ਦੀ ਥਾਂ ਮੁੜ ਤੋਂ ਸੈਕਟਰ 17 ਵਿੱਚ ਬੱਸ ਅੱਡਾ ਚਾਲੂ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.