ਚੰਡੀਗੜ੍ਹ: ਕਾਂਗਰਸ ਦੇ ਮਰਹੂਮ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਹਿਮਦ ਪਟੇਲ ਆਲ ਇੰਡਿਆ ਕਾਂਗਰਸ ਕਮੇਟੀ ਦੇ ਖਜ਼ਾਨਚੀ ਕਾਰਜ ਭਾਰ ਸਾਂਭ ਰਹੇ ਸੀ, ਪਰ ਪਟੇਲ ਦੇ ਦੇਹਾਂਤ ਮਗਰੋਂ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨਿਆ ਗਾਂਧੀ ਨੇ ਇਹ ਜ਼ਿਮੇਵਾਰੀ ਤੁਰੰਤ ਪ੍ਰਭਾਵ ਨਾਲ ਸੀਨੀਅਰ ਨੇਤਾ ਪਵਨ ਬਾਂਸਲ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਪਵਲ ਕੁਮਾਰ ਬਾਂਸਲ ਪਾਰਟੀ ਪ੍ਰਸ਼ਾਸਨ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਸਨ।
ਤੁਹਾਨੂੰ ਦੱਸ ਦਈਏ ਕਿ ਪਵਨ ਕੁਮਾਰ ਬਾਂਸਲ ਚੰਡੀਗੜ੍ਹ ਤੋਂ ਪੰਜ ਵਾਰ ਸੰਸਦ ਮੈਂਬਰ ਰਹੇ ਚੁੱਕੇ ਹਨ ਅਤੇ ਕਾਂਗਰਸ ਦੇ ਭਰੋਸ਼ੇਮੰਦ ਨੇਤਾਵਾਂ ਵਿੱਚੋਂ ਇੱਕ ਹਨ। ਬਾਂਸਲ ਦੀ ਨਿਯੁਕਤੀ ਨੂੰ ਲੈ ਕੇ ਚੰਡੀਗੜ੍ਹ ਵਿੱਚ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਹੈ।
ਪਵਨ ਬਾਂਸਲ ਆਲ ਇੰਡੀਆ ਕਾਂਗਰਸ ਦਫਤਰ ਦੇ ਪ੍ਰਸ਼ਾਸਕੀ ਵਿਭਾਗ ਦੇ ਇੰਚਾਰਜ ਵੀ ਹਨ। ਉਹ ਸਿਰਫ ਦੋ ਮਹੀਨੇ ਪਹਿਲਾਂ ਇਸ ਅਹੁਦੇ ਲਈ ਨਿਯੁਕਤ ਕੀਤਾ ਗਿਆ ਸੀ। ਪਰ ਪਾਰਟੀ ਖਜ਼ਾਨਚੀ ਦਾ ਵਾਧੂ ਚਾਰਜ ਮਿਲਣ ਨਾਲ ਪਵਨ ਬਾਂਸਲ ਦੇ ਮੋਢਿਆਂ ਦੀ ਜ਼ਿਮੇਵਾਰੀ ਹੋਰ ਵੱਧ ਗਈ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਮਰਹੂਮ ਨੇਤਾ ਅਹਿਮਦ ਪਟੇਲ ਨੂੰ ਸਾਲ 2018 ਵਿੱਚ ਕਾਂਗਰਸ ਪਾਰਟੀ ਦੇ ਖਜ਼ਾਨਚੀ ਨਿਯੁਕਤ ਕੀਤੇ ਗਏ ਸਨ। ਇਸ ਤੋਂ ਪਹਿਲਾਂ ਇਹ ਜ਼ਿਮੇਵਾਰੀ ਪਾਰਟੀ ਦੇ ਦਿੱਗਜ ਨੇਤਾ ਅਤੇ ਗਾਂਧੀ ਪਰਿਵਾਰ ਦੇ ਕਰੀਬੀ ਮੋਤੀ ਲਾਲ ਵੋਰਾ ਕੋਲ ਸੀ। ਮੋਤੀ ਲਾਲ ਵੋਰਾ ਨੇ ਲਗਭਗ ਦੋ ਦਹਾਕਿਆਂ ਤੋਂ ਖਜ਼ਾਨਚੀ ਵਜੋਂ ਇਹ ਜ਼ਿੰਮੇਵਾਰੀ ਨਿਭਾਈ।
ਅਹਿਮਦ ਪਟੇਲ ਦਾ ਹਾਲਹੀਂ ਵਿੱਚ 71 ਸਾਲ ਦੀ ਉਮਰ ਵਿੱਚ ਦਿੱਲ ਦਾ ਦੋਰਾ ਪੈਣ ਕਾਰਨ ਦੇਹਾਂਤ ਹੋ ਗਿਆ, ਜਿਸ ਬਾਅਦ ਪਾਰਟੀ ਨੇ ਪਵਨ ਕੁਮਾਰ ਬਾਂਸਲ ਨੂੰ ਸਹੀ ਉਮੀਦਵਾਰ ਸਮਝਦੇ ਹੋਏ ਖਜ਼ਾਨਚੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ।