ETV Bharat / city

ਹੁਣ ਵੀਡੀਓ ਕਾਲਿੰਗ ਰਾਹੀਂ ਪਾਸਪੋਰਟ ਦਸਤਾਵੇਜ਼ਾਂ ਦੀ ਹੋਵੇਗੀ ਵੈਰੀਫਿਕੇਸ਼ਨ

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪਾਸਪੋਰਟ ਦਫ਼ਤਰ ਨੇ ਦਸਤਾਵੇਜ਼ਾਂ ਦੀ ਪੜਤਾਲ ਸਬੰਧੀ ਨਵਾਂ ਫੈਸਲਾ ਲਿਆ ਹੈ। ਹੁਣ ਪਾਸਪੋਰਟ ਬਣਾਉਣ ਲਈ ਦਸਤਾਵੇਜ਼ਾਂ ਦੀ ਵੀਡੀਓ ਕਾਲਿੰਗ ਰਾਹੀਂ ਪੜਤਾਲ ਕੀਤੀ ਜਾਵੇਗੀ।

passport office starts public dealing via video call
ਹੁਣ ਵੀਡੀਓ ਕਾਲਿੰਗ ਰਾਹੀਂ ਪਾਸਪੋਰਟ ਦਸਤਾਵੇਜ਼ਾਂ ਦੀ ਹੋਵੇਗੀ ਵੈਰੀਫਿਕੇਸ਼ਨ
author img

By

Published : Jul 10, 2020, 7:39 PM IST

ਚੰਡੀਗੜ੍ਹ: ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਵੀਡੀਓ ਕਾਲਿੰਗ ਰਾਹੀਂ ਪਾਸਪੋਰਟ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾਵੇਗੀ। ਕਿਸੇ ਵੀ ਵਿਅਕਤੀ ਨੂੰ ਰਿਜਨਲ ਪਾਸਪੋਰਟ ਦਫ਼ਤਰ ਆਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਜਨਲ ਪਾਸਪੋਰਟ ਅਫ਼ਸਰ ਸਿਵਾਸ ਕਵਿਰਾਜ ਨੇ ਦੱਸਿਆ ਕਿ ਬਿਨੈਕਾਰਾਂ ਦੇ ਵੱਲੋਂ ਮੁਲਾਕਾਤ ਲਈ ਜੋ ਸਮਾਂ ਲਿਆ ਗਿਆ ਹੈ ਉਸੇ ਸਮੇਂ 'ਤੇ ਉਨ੍ਹਾਂ ਨੂੰ ਵੀਡੀਓ ਕਾਲ ਕੀਤੀ ਜਾਵੇਗੀ, ਜੋ ਕਿ ਵਟਸਐਪ 'ਤੇ ਹੋਵੇਗੀ।

ਵੇਖੋ ਵੀਡੀਓ

ਸਿਵਾਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਦਸਤਾਵੇਜ਼ਾਂ ਵਿੱਚ ਕੋਈ ਦਿੱਕਤ ਹੁੰਦੀ ਹੈ ਜਾਂ ਦਸਤਾਵੇਜ਼ ਘੱਟ ਹੁੰਦੇ ਹਨ, ਉਨ੍ਹਾਂ ਨੂੰ ਦਫ਼ਤਰ ਆ ਕੇ ਹੀ ਪਾਸਪੋਰਟ ਬਣਵਾਉਣਾ ਪੈਂਦਾ ਹੈ।

ਇਸ ਦੇ ਨਾਲ ਹੀ ਸਿਵਾਸ ਨੇ ਇਹ ਵੀ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਾਮਲੇ ਚੰਡੀਗੜ੍ਹ ਵਿੱਚ ਲਗਾਤਾਰ ਵਧਦੇ ਜਾ ਰਹੇ ਹਨ ਅਤੇ ਰੋਜ਼ਾਨਾ ਪਾਸਪੋਰਟ ਦਫ਼ਤਰ ਦੇ ਵਿੱਚ 300 ਤੋਂ ਵੱਧ ਲੋਕ ਆਉਂਦੇ ਸਨ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ: 'ਕੀ ਮਜੀਠੀਆ ਦੀ ਚੁੱਪ ਦੇ ਰਹੀ ਹੈ ਢੀਂਡਸਾ ਪਾਰਟੀ ਦਾ ਸਾਥ ?'

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਈਬਰ ਕ੍ਰਾਈਮ ਕਰਨ ਵਾਲੇ ਬਹੁਤ ਲੋਕਾਂ ਵੱਲੋਂ ਇੰਟਰਨੈੱਟ 'ਤੇ ਫੇਕ ਸਾਈਟਾਂ ਬਣਾਈਆਂ ਹੋਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਧਿਕਾਰਕ ਸਾਈਟ 'ਤੇ ਜਾ ਕੇ ਹੀ ਪਾਸਪੋਰਟ ਅਪਲਾਈ ਕਰਨ ਤਾਂ ਜੋ ਸਾਈਬਰ ਕ੍ਰਾਈਮ ਤੋਂ ਬਚਿਆ ਜਾ ਸਕੇ।

ਦੱਸ ਦਈਏ ਕਿ ਪਾਸਪੋਰਟ ਸਬੰਧੀ ਕਿਸੇ ਵੀ ਦਸਤਾਵੇਜ਼ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਸੈਕਟਰ 34 ਵਿਖੇ ਆਪਣੇ ਪਾਸਪੋਰਟ ਦਫ਼ਤਰ ਦੇ ਵਿੱਚ ਆਉਂਦੇ ਸਨ। ਹੁਣ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਵੇਖਦੇ ਹੋਏ ਦਫ਼ਤਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.