ਚੰਡੀਗੜ੍ਹ :ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਏਸ਼ੀਅਨ ਸਾਈਕਿਲੰਗ ਕਨਫੈਡਰੇਸ਼ਨ ਦਾ ਉਪ-ਪ੍ਰਧਾਨ ਚੁਣਿਆ ਗਿਆ ਹੈ।
ਉਨ੍ਹਾਂ ਨੂੰ ਭਾਰਤ ਤੇ ਏਸ਼ੀਆ 'ਚ ਸਾਈਕਲਿੰਗ ਦੀ ਖੇਡ ਨੂੰ ਉਤਸ਼ਾਹਿਤ ਕੀਤੇ ਜਾਣ 'ਤੇ ਦੁਬਈ 'ਚ ਹੋਈ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੀ ਬੈਠਕ ਦੌਰਾਨ ਯੂ.ਸੀ.ਆਈ. ਦੇ ਪ੍ਰਧਾਨ ਡੇਵਿਡ ਲੈਪਰਟੀਐਂਟ ਅਤੇ ਏ.ਸੀ.ਸੀ. ਦੇ ਪ੍ਰਧਾਨ ਓਸਾਮਾ ਅਲ ਸਫ਼ਰ ਵੱਲੋਂ 'ਏ.ਸੀ.ਸੀ. ਮੈਰਿਟ ਐਵਾਰਡ' ਨਾਲ ਸਨਮਾਨਿਤ ਵੀ ਕੀਤਾ ਗਿਆ।