ETV Bharat / city

94 ਸਾਲ ਦੀ ਉਮਰ ਦੇ ਬਾਬਾ ਬਾਦਲ ਤੋਂ ਲੈ ਚੜ੍ਹਦੀ ਉਮਰੇ ਨੌਜਵਾਨ ਅਜਮਾ ਰਹੇ ਨੇ ਕਿਸਮਤ - 10ਵੀਂ ਵਾਰ ਕਿਸਮਤ ਅਜਮਾ ਰਹੇ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab assembly election 2022) ਕਈ ਪੱਖਾਂ ਨਾਲੋਂ ਵਿਲੱਖਣ ਹੈ। ਜਿਥੇ ਪਹਿਲੀ ਵਾਰ ਅਨੇਕ ਸੀਟਾਂ ’ਤੇ ਚਾਰਕੋਣਾ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ, ਉਥੇ 94 ਸਾਲ ਦੀ ਉਮਰ ਵਿੱਚ ਪ੍ਰਕਾਸ਼ ਸਿੰਘ ਬਾਦਲ (Parkash singh badal at 94) 10ਵੀਂ ਵਾਰ ਕਿਸਮਤ ਅਜਮਾ ਰਹੇ ਹਨ ਤੇ ਚੜ੍ਹਦੀ ਉਮਰੇ ਹੀ 8 ਨੌਜਵਾਨਾਂ ਨੂੰ ਵੀ ਵਿਧਾਇਕ ਬਣਨ ਦੀ ਖੁਮਾਰੀ ਚੜ੍ਹੀ ਨਜਰ ਆ ਰਹੀ ਹੈ।

94 ਦੀ ਉਮਰ ਵਿੱਚ ਬਾਦਲ
94 ਦੀ ਉਮਰ ਵਿੱਚ ਬਾਦਲ
author img

By

Published : Feb 18, 2022, 4:19 PM IST

ਚੰਡੀਗੜ੍ਹ: ਪੰਜ ਵਾਰ ਦੇ ਮੁੱਖ ਮੰਤਰੀ (five time chief minister) ਦੇਸ਼ ਦੇ ਸਭ ਨਾਲੋਂ ਵੱਧ ਉਮਰ ਵਾਲੇ ਆਗੂ ਪ੍ਰਕਾਸ਼ ਸਿੰਘ 94 ਸਾਲਾਂ ਦੀ ਉਮਰ ਵਿੱਚ ਲੰਬੀ ਤੋਂ ਚੋਣ ਲੜ ਰਹੇ ਹਨ। ਉਹ ਚੋਣ ਹੀ ਨਹੀਂ ਲੜ ਰਹੇ, ਸਗੋਂ ਪਿੰਡ-ਪਿੰਡ ਜਾ ਕੇ ਚੋਣ ਮੀਟਿੰਗਾਂ ਵੀ ਕਰ ਰਹੇ ਹਨ। ਦੂਜੇ ਪਾਸੇ 8 ਅਜਿਹੇ ਨੌਜਵਾਨ ਵੀ ਹਨ, ਜਿਨ੍ਹਾਂ ਨੂੰ ਚੋਣ ਲੜਨ ਦੀ ਉਮਰ ਛੋਹੰਦਿਆਂ ਹੀ ਵਿਧਾਇਕ ਬਣਨ ਦੀ ਖੁਮਾਰੀ ਚੜ੍ਹ ਗਈ ਤੇ ਚੋਣ ਮੈਦਾਨ ਵਿੱਚ ਨਿਤਰ ਗਏ। ਪੰਜਾਬ ਵਿੱਚ 8 ਉਮੀਦਵਾਰ 25 ਸਾਲ ਦੇ ਹਨ, ਜਿਹੜੇ ਪਹਿਲੀ ਵਾਰ ਕਿਸਮਤ ਅਜਮਾ ਰਹੇ ਹਨ।

353 ਨੌਜਵਾਨ ਹਨ ਮੈਦਾਨ ਵਿੱਚ

ਜਿਥੇ ਘੱਟ ਉਮਰ ਦੇ 8 ਨੌਜਵਾਨ ਉਮੀਦਵਾਰ 25 ਸਾਲ ਦੀ ਉਮਰ ਵਿੱਚ ਹੀ ਚੋਣ ਮੈਦਾਨ ਵਿੱਚ ਡਟ ਗਏ ਹਨ ਤੇ ਆਪਣਾ ਰਾਜਸੀ ਕੈਰੀਅਰ ਬਣਾਉਣ ਵਿੱਚ ਰੁੱਝ ਗਏ ਹਨ, ਉਥੇ 25 ਤੋਂ ਲੈ ਕੇ 40 ਸਾਲ ਤੱਕ ਦੇ ਕੁਲ 353 ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਹਨ। ਪਾਰਟੀਆਂ ਨੇ ਵੀ ਟਿਕਟਾਂ ਵਿੱਚ ਇਸੇ ਉਮਰ ਵਰਗ ਨੂੰ ਵੱਡੀ ਤਰਜੀਹ ਦਿੱਤੀ ਹੈ। ਪਾਰਟੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ 25 ਤੋਂ 40 ਸਾਲ ਉਮਰ ਵਰਗ ਵਿੱਚ ਭਾਜਪਾ ਨੇ 7, ਪੰਜਾਬ ਲੋਕ ਕਾਂਗਰਸ ਨੇ 4, ਕਾਂਗਰਸ ਨੇ 14, ਸ਼੍ਰੋਮਣੀ ਅਕਾਲੀ ਦਲ ਨੇ 5, ਬਹੁਜਨ ਸਮਾਜ ਪਾਰਟੀ ਨੇ 2, ਆਮ ਆਦਮੀ ਪਾਰਟੀ ਨੇ ਸਾਰਿਆਂ ਨਾਲੋਂ ਵੱਧ 29 ਤੇ ਹੋਰਨਾਂ ਪਾਰਟੀਆਂ ਨੇ 130 ਨੂੰ ਉਮੀਦਵਾਰ ਬਣਾਇਆ ਹੈ, ਜਦੋਂਕਿ ਇਸੇ ਉਮਰ ਵਰਗ ਤੋਂ 162 ਹੋਰ ਆਜਾਦ ਤੌਰ ’ਤੇ ਕਿਸਮਤ ਅਜਮਾ ਰਹੇ ਹਨ।

94 ਦੀ ਉਮਰ ਵਿੱਚ ਬਾਦਲ
94 ਦੀ ਉਮਰ ਵਿੱਚ ਬਾਦਲ

60 ਸਾਲ ਤੋਂ ਵੱਧ ’ਤੇ ਜਿਤਾਇਆ ਭਰੋਸਾ

ਪਾਰਟੀਆਂ ਨੇ ਰਵਾਇਤੀ ਵੋਟਰਾਂ ਨੂੰ ਰਿਝਾਉਣ ਲਈ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੀ ਮੌਕਾ ਦਿੱਤਾ ਹੈ। ਇਸ ਉਮਰ ਵਗਰ ਦੇ 261 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 57 ਆਜਾਦ ਤੌਰ ’ਤੇ ਚੋਣ ਲੜ ਰਹੇ ਹਨ, ਜਦੋਂਕਿ 68 ਨੂੰ ਦੂਜੀਆਂ ਪਾਰਟੀਆਂ ਨੇ ਉਮੀਦਵਾਰ ਬਣਾਇਆ ਹੈ। ਪਾਰਟੀਆਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਸਾਰਿਆਂ ਨਾਲੋਂ ਵੱਧ ਇਸੇ ਉਮਰ ਵਰਗ ਦੇ ਆਗੂਆਂ ਨੂੰ ਤਰਜੀਹ ਦਿੱਤੀ ਹੈ। ਪਾਰਟੀ ਨੇ 40 ਉਮੀਦਵਾਰ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਟਿਕਟ ਦਿੱਤੀ, ਜਦੋਂਕਿ ਇਸੇ ਉਮਰ ਵਗਰ ਤੋਂ 39 ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਹਨ। ਆ ਮ ਆਦਮੀ ਪਾਰਟੀ ਨੇ ਇਸ ਉਮਰ ਵਗਰ ਦੇ 24 ਵਿਅਕਤੀਆਂ ’ਤੇ ਭਰੋਸਾ ਜਿਤਾਇਆ ਹੈ ਤੇ ਭਾਜਪਾ ਨੇ 22 ਨੂੰ ਟਿਕਟ ਦਿੱਤੀ ਹੈ, ਜਦੋਂਕਿ ਪੰਜਾਬ ਲੋਕ ਕਾਂਗਰਸ ਨੇ 60 ਸਾਲ ਤੋਂ ਵੱਧ ਉਮਰ ਦੇ 6 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ ਤੇ ਬਸਪਾ ਨੇ 5 ਨੂੰ ਟਿਕਟ ਦਿੱਤੀ ਹੈ।

ਇਹ ਵੀ ਪੜ੍ਹੋ: ਪੀਐਮ ਨਿਵਾਸ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਸਿੱਖ ਆਗੂਆਂ ਨਾਲ ਮੁਲਾਕਾਤ

ETV Bharat Logo

Copyright © 2025 Ushodaya Enterprises Pvt. Ltd., All Rights Reserved.