ਚੰਡੀਗੜ੍ਹ: ਸੂਤਰਾਂ ਅਨੁਸਾਰ ਨਵਜੋਤ ਸਿੱਧੂ ਨੂੰ ਸਰਕਾਰ ਦੁਆਰਾ ਵਿਜੀਲੈਂਸ ਰਾਹੀਂ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਜਾਪਦਾ ਇਉਂ ਹੈ ਕਿ ਸਿੱਧੂ ਹੋਰ ਹਮਲਾਵਰ ਹੋ ਗਏ ਹਨ। ਐਤਵਾਰ ਉਨ੍ਹਾਂ ਆਪਣੇ 'ਜਿੱਤੇਗਾ ਪੰਜਾਬ' ਯੂ ਟਿਊਬ ਅਕਾਊਂਟ ਰਾਹੀਂ ਬੇਅਦਬੀ ਦੇ ਸਾਰੇ ਪਹਿਲੂਆਂ ਨੂੰ ਜਨਤਕ ਕੀਤਾ। ਇਸ ਦੌਰਾਨ ਨਵਜੋਤ ਸਿੱਧੂ ਨੇ ਵੀਡੀਓ ਜਾਰੀ ਕਰ ਕਿਹਾ ਕਿ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਾਦਲਾਂ ਖ਼ਿਲਾਫ਼ ਬਹੁਤ ਸਾਰੇ ਗੰਭੀਰ ਪ੍ਰਤੱਖ ਪ੍ਰਮਾਣ ਮੌਜੂਦ ਹਨ
ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ 2015 ਦੀ ਰਾਤ ਨੂੰ ਕੋਟਕਪੂਰਾ ਚੌਂਕ 'ਚ ਹੋਈ ਕਾਰਵਾਈ ਤਤਕਾਲੀਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ। ਇਹ ਸੀ.ਸੀ.ਟੀ.ਵੀ ਫੁਟੇਜ ਬਾਦਲ ਸਰਕਾਰ ਦੌਰਾਨ ਜਸਟਿਸ (ਰਿਟਾ.) ਜ਼ੋਰਾ ਸਿੰਘ ਕਮਿਸ਼ਨ ਤੋਂ ਛੁਪਾਏ ਗਏ ਸਨ। ਬਾਅਦ 'ਚ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਇਹ ਲੱਭ ਕੇ ਲਿਆਂਦੇ ਸਨ I ਮੇਰੇ ਵੱਲੋਂ ਜਨਤਕ ਕੀਤੇ ਗਏ ਇਹ ਫੁਟੇਜ ਸਾਫ਼ ਦਿਖਾਉਂਦੇ ਹਨ ਕਿ ਪੁਲਿਸ ਬਾਦਲਾਂ ਦੇ ਹੁਕਮਾਂ 'ਤੇ ਅਮਲ ਕਰ ਰਹੀ ਸੀ। ਤੁਸੀਂ ਦੋਸ਼ੀ ਹੋ ਪਰ ਬਚਾਏ ਜਾ ਰਹੇ ਓਂ।
ਉਨ੍ਹਾਂ ਕਿਹਾ ਕਿ "ਸਤੰਬਰ 2018 ਵਿੱਚ ਮੈਂ ਡਾਕਟਰਾਂ, ਸਾਬਕਾ ਡੀ.ਜੀ.ਪੀ. ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਬਿਆਨ ਜਨਤਕ ਕੀਤੇ ਸਨ, ਜੋ ਸਾਬਤ ਕਰਦੇ ਹਨ ਕਿ 14-15 ਅਕਤੂਬਰ 2015 ਦੀ ਰਾਤ ਨੂੰ ਕੋਟਕਪੂਰਾ ਚੌਂਕ 'ਚ ਹੋਈ ਕਾਰਵਾਈ ਤਤਕਾਲੀਨ ਮੁੱਖ ਮੰਤਰੀ ਦੀ ਸਹਿਮਤੀ ਨਾਲ ਹੋਈ ਸੀ।"
ਇਹ ਸੀ.ਸੀ.ਟੀ.ਵੀ ਫੁਟੇਜ ਬਾਦਲ ਸਰਕਾਰ ਦੌਰਾਨ ਜਸਟਿਸ (ਰਿਟਾ.) ਜ਼ੋਰਾ ਸਿੰਘ ਕਮਿਸ਼ਨ ਤੋਂ ਛੁਪਾਏ ਗਏ ਸਨ। ਬਾਅਦ 'ਚ ਜਸਟਿਸ (ਰਿਟਾ.) ਰਣਜੀਤ ਸਿੰਘ ਜਾਂਚ ਕਮਿਸ਼ਨ ਨੇ ਇਹ ਲੱਭ ਕੇ ਲਿਆਂਦੇ ਸਨ। ਉਨ੍ਹਾਂ ਵੱਲੋਂ ਜਨਤਕ ਕੀਤੇ ਗਏ ਇਹ ਫੁਟੇਜ ਸਾਫ਼ ਦਿਖਾਉਂਦੇ ਹਨ ਕਿ ਪੁਲਿਸ ਬਾਦਲਾਂ ਦੇ ਹੁਕਮਾਂ 'ਤੇ ਅਮਲ ਕਰ ਰਹੀ ਸੀ।
ਇਸ ਵੀਡੀਓ ਦੇ ਅੰਤ ’ਚ ਸਿੱਧੂ ਨੇ ਕੋਟਕਪੁਰਾ ਗੋਲੀ ਕਾਂਡ ਲਈ ਸਾਫ਼ ਸਾਫ਼ ਬਾਦਲ ਪਰਿਵਾਰ ਨੂੰ ਦੋਸ਼ੀ ਠਹਿਰਾਇਆ।
ਇਹ ਵੀ ਪੜ੍ਹੋ: ਲੁਧਿਆਣਾ:ਉਦਘਾਟਨ ਦੌਰਾਨ ਬੈਂਸ ਤੇ ਅਕਾਲੀ ਵਰਕਰ ਭਿੜੇ, ਪੱਗਾਂ ਲੱਥੀਆਂ