ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਵੱਲੋਂ ਬੁਲਾਏ ਗਏ ਵਿਸ਼ੇਸ਼ ਇਜਲਾਸ (Special session) ਨੂੰ 11 ਨਵੰਬਰ ਤਕ ਮੁਲਤਵੀ ਕਰ ਦਿੱਤੀ ਗਿਆ ਹੈ। ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਹੁਣ ਇਜਲਾਸ ਦੇ ਦੂਜੇ ਦਿਨ ਵਿਸ਼ੇਸ਼ ਮਤੇ ਪਾਸ ਕੀਤੇ ਜਾਣਗੇ।
ਇਹ ਵੀ ਪੜੋ: ਪੰਜਾਬ ਸਰਕਾਰ ਨੇ ਸੱਦਿਆ ਇਜਲਾਸ, ਸਾਂਸਦ ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ !
7 ਸ਼ਖ਼ਸੀਅਤਾਂ ਨੂੰ ਦਿੱਤੀ ਸ਼ਰਧਾਂਜਲੀ
- ਸਰਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਮੰਤਰੀ
- ਸਰਕਾਰ ਰਵਿੰਦਰ ਸਿੰਘ ਸੰਧੂ, ਸਾਬਕਾ ਸੰਸਦੀ ਸਕੱਤਕ
- ਸ਼ਹੀਦ ਜਸਵਿੰਦਰ ਸਿੰਘ, ਨਾਇਬ ਸੂਬੇਦਾਰ
- ਸ਼ਹੀਦ ਮਨਜੀਤ ਸਿੰਘ, ਸਿਪਾਹੀ
- ਸ਼੍ਰੀ ਬਲਵਿੰਦਰ ਸਿੰਘ ਨਕਈ, ਚੇਅਰਮੈਨ, ਇਫਕੋ (ਆਈ.ਐਫ਼.ਐਫ਼.ਸੀ.ਓ)
- ਸ਼੍ਰੀ ਨਿਰੰਜਣ ਸਿੰਘ, ਸੁਤੰਤਰਤਾ ਸੰਗਰਾਮੀ
- ਸ਼੍ਰੀ ਅਵਿਨਾਸ਼ ਚੰਦਰ, ਸੁਤੰਤਰਤਾ ਸੰਗਰਾਮੀ
ਬੀ.ਐਸ.ਐਫ ਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਸੱਦਿਆ ਸੀ ਵਿਸ਼ੇਸ਼ ਇਜਲਾਸ
ਦੱਸ ਦਈਏ ਕਿ ਅੰਤਰ-ਰਾਸ਼ਟਰੀ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦਾ ਅਧਿਕਾਰ ਖੇਤਰ 15 ਤੋਂ ਵਧਾਕੇ 50 ਕਿਲੋਮੀਟਰ ਕੀਤੇ ਜਾਣ ਦੇ ਕੇਂਦਰੀ ਫੈਸਲੇ ਖਿਲਾਫ ਅਤੇ ਤਿੰਨੋਂ ਕੇਂਦਰੀ ਕਾਲੇ ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਇਜਲਾਸ (Special session) ਬੁਲਾਇਆ ਗਿਆ ਹੈ। ਦੱਸ ਦਈਏ ਕਿ ਇਹ 15ਵੀਂ ਵਿਧਾਨ ਸਭਾ ਦਾ 16ਵਾਂ ਵਿਸ਼ੇਸ਼ ਇਜਲਾਸ (Special session) ਹੈ।
ਇਹ ਵੀ ਪੜੋ: ਆਪ ਵਿਧਾਇਕ ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੀਤੀ ਬੇਨਤੀ
ਸੁਣੋ ਕਾਂਗਰਸੀ ਵਿਧਾਇਕ ਕੀ ਬੋਲੇ
ਕਾਂਗਰਸ ਵਿਧਾਇਕ ਫਤਿਹਜੰਗ ਬਾਜਵਾ ਨੇ ਕਿਹਾ ਕਿ ਵਿਰੋਧੀ ਦਾ ਕੰਮ ਸਵਾਲ ਚੁੱਕਣਾ ਹੁੰਦਾ ਹੈ, ਉਹਨਾਂ ਨੇ ਕਿਹਾ ਕਿ ਇਜਲਾਸ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਹੋਵੇਗੀ ਤੇ ਮਤੇ ਪਾਸ ਕੀਤੇ ਜਾਣਗੇ। ਉਥੇ ਹੀ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਜੇਕਰ ਮੁੱਦੇ ਜਿਆਦਾ ਹੋਏ ਤਾਂ ਇਜਲਾਸ ਹੋਰ ਵਧ ਸਕਦਾ ਹੈ। ਇਸ ਦੇ ਨਾਲ ਵਿਧਾਇਕ ਗੁਰਪ੍ਰੀਤ ਸਿੰਘ ਨੂੰ ਜਦੋਂ ਮਨੀਸ਼ ਤਿਵਾੜੀ ਵੱਲੋਂ ਸਰਕਾਰ ’ਤੇ ਚੁੱਕੇ ਗਏ ਸਵਾਲ ਬਾਰੇ ਪੁੱਛਿਆ ਤਾਂ ਉਹ ਜਵਾਬ ਤੋਂ ਭੱਜਦੇ ਨਜ਼ਰ ਆਏ।
ਵਿਰੋਧੀਆਂ ਨੇ ਚੁੱਕੇ ਸਵਾਲ
ਦੱਸ ਦਈਏ ਕਿ ਵਿਸ਼ੇਸ਼ ਇਜਲਾਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਵਿਧਾਨ ਸਭਾ ਦੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਇਜਲਾਸ ਨੂੰ ਵਧਾਉਣ ਦੀ ਮੰਗ ਕੀਤੀ।
ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਸੈਸ਼ਨ ਵਿੱਚ 2 ਸੀਟਿੰਗਾਂ ਹੁੰਦੀਆਂ ਸਨ ਹੁਣ ਇੱਕ ਸੀਟਿੰਗ ਕਰ ਦਿੱਤੀ ਹੈ ਜੋ ਕਿ ਗਲਤ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ’ਤੇ ਭਾਰ ਪਵੇਗਾ ਕਿਉਂਕਿ ਸੈਸ਼ਨ ਬੁਲਉਣ ’ਤੇ ਇੱਕ ਦਿਨ ਦਾ ਖ਼ਰਚ 70 ਲੱਖ ਆਉਂਦਾ ਹੈ, ਉਹਨਾਂ ਨੇ ਕਿਹਾ ਕਿ ਜੇਕਰ ਇਹ 2 ਦਿਨ ਹੋਇਆ ਤਾਂ ਕਰੀਬ 1.5 ਕਰੋੜ ਦਾ ਭਾਰ ਲੋਕਾਂ ’ਤੇ ਪਵੇਗਾ। ਹਰਪਾਲ ਚੀਮਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸੈਸ਼ਨ ਵਿੱਚ ਪੰਜਾਬ ਦੇ ਹੱਕ ਦੀ ਗੱਲ ਹੋਵੇ, ਪਰ ਇਹ ਕਿਸੇ ਢੰਗ ਨਾਲ ਹੋਣੀ ਚਾਹੀਦੀ ਹੈ। ਉਥੇ ਹੀ ਅਮਨ ਅਰੋੜਾ ਨੇ ਵੀ ਸਰਕਾਰ ’ਤੇ ਵੱਡੇ ਸਵਾਲ ਕੀਤੇ ਤੇ ਸੈਸ਼ਨ ਵਧਾਉਣ ਦੀ ਮੰਗ ਕੀਤੀ।
ਪਰਮਿੰਦਰ ਢੀਂਡਸਾ ਦਾ ਬਿਆਨ
ਉਥੇ ਹੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਇਹ ਇਜਲਾਸ ਸਰਕਾਰ ਇੱਕ ਡਰਾਮਾ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਵਿੱਚ ਕਿਸੇ ਵੀ ਵਿਧਾਇਕ ਨੂੰ ਆਵਾਜ਼ ਚੁੱਕਣ ਦਾ ਸਮਾਂ ਨਹੀਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਇਸ ਵਿੱਚ ਪੰਜਾਬ ਦੇ ਨਹੀਂ ਸਿਰਫ਼ ਸਰਕਾਰ ਦੇ ਮੁੱਦੇ ਹੱਲ ਹੋਣਗੇ। ਉਹਨਾਂ ਨੇ ਕਿਹਾ ਕਿ ਇਹ ਵਿਧਾਨਸਭਾ ਦਾ ਨਹੀਂ ਸਗੋਂ ਸਰਕਾਰ ਦਾ ਸੈਸ਼ਨ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੇ ਰੇਟ ਘੱਟ ਕਰਨਾ ਸਰਕਾਰ ਦੀ ਮਜ਼ਬੂਰੀ ਸੀ, ਇਸ ਲਈ ਉਹਨਾਂ ਨੂੰ ਇਹ ਘੱਟ ਕਰਨਾ ਪਿਆ ਹੈ।