ETV Bharat / city

ਤੀਜੀ ਪੀੜੀ ਪੰਜਾਬ ਤੋਂ ਹੋ ਰਹੀ ਹੈ ਵੱਖ- ਪਰਗਟ ਸਿੰਘ - ਐਨਆਰਆਈ ਲੋਕਾਂ ਨੂੰ ਪੰਜਾਬ ਦੇ ਨਾਲ ਜੋੜਨ

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਐਨਆਰਆਈ ਲੋਕਾਂ ਦੇ ਲਈ ਐਨਆਰਈ ਵਿਭਾਗ ਬਣਾਇਆ ਗਿਆ ਹੈ ਜਿਸ ’ਚ ਟੀਮਾਂ ਬਣਾਈਆਂ ਗਈਆਂ ਹਨ। ਇਨ੍ਹਾਂ ਟੀਮਾਂ ਦੁਆਰਾ ਇਹ ਦੇਖਿਆ ਜਾ ਰਿਹਾ ਹੈ ਕਿ ਆਖਿਰ ਐਨਆਰਆਈ ਲੋਕਾਂ ਦੀ ਕਿ ਸਮੱਸਿਆ ਕੀ ਹਨ ਅਤੇ ਉਨ੍ਹਾਂ ਨੂੰ ਹੱਲ ਕਿਵੇਂ ਕੀਤਾ ਜਾਵੇਗਾ।

ਪਰਗਟ ਸਿੰਘ ਦੀ ਪ੍ਰੈਸ ਕਾਨਫਰੰਸ
ਪਰਗਟ ਸਿੰਘ ਦੀ ਪ੍ਰੈਸ ਕਾਨਫਰੰਸ
author img

By

Published : Dec 14, 2021, 1:47 PM IST

Updated : Dec 14, 2021, 2:17 PM IST

ਚੰਡੀਗੜ੍ਹ: ਕੈਬਨਿਟ ਮੰਤਰੀ ਪਰਗਟ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧ ਰਹੇ ਰੁਝਾਨ ਬਾਰੇ ਕਿਹਾ। ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਐਨਆਰਆਈ ਲੋਕਾਂ ਦੇ ਲਈ ਐਨਆਰਆਈ ਵਿਭਾਗ ਹੈ। ਟੀਮਾਂ ਲਗੀਆਂ ਹੋਈਆਂ ਹਨ ਟੀਮਾਂ ਇਸ ਵੱਲ ਧਿਆਨ ਦੇ ਰਹੀ ਹੈ ਕਿ ਆਖਿਰ ਇਨ੍ਹਾਂ ਦੀ ਕਿ ਸਮੱਸਿਆਵਾਂ ਹਨ ਅਤੇ ਉਨ੍ਹਾਂ ਦਾ ਹੱਲ ਕਿਵੇਂ ਕੀਤਾ ਜਾਵੇਗਾ।

'ਤੀਜੀ ਪੀੜੀ ਪੰਜਾਬ ਤੋਂ ਹੋ ਰਹੀ ਵੱਖ'

ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਤੀਜੀ ਪੀੜੀ ਪੰਜਾਬ ਤੋਂ ਵੱਖ ਹੋ ਰਹੀ ਹੈ। ਤੀਜੀ ਪੀੜੀ ਵੱਲੋਂ ਪੰਜਾਬ ਚ ਆਪਣੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ। ਕਿਉਕਿ ਉਨ੍ਹਾਂ ਨੂੰ ਸਿਸਟਮ ’ਚ ਕਈ ਖਾਮੀਆਂ ਨਜਰ ਆ ਰਹੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਐਨਆਰਆਈ ਲੋਕਾਂ ਨੂੰ ਪੰਜਾਬ ਦੇ ਨਾਲ ਜੋੜਨ ਦੀ ਲੋੜ ਹੈ। ਜਿਸਦੇ ਲਈ ਵਿਜ਼ਨ ਡਾਕੀਉਮੇਂਟ ਸਾਂਝਾ ਕੀਤਾ ਜਾ ਰਿਹਾ ਹੈ।

'ਆਨਲਾਈਨ ਪੋਰਟਲ ਅਤੇ ਐਪ ਬਣਾਇਆ ਜਾਵੇਗਾ'

ਉਨ੍ਹਾਂ ਅੱਗੇ ਕਿਹਾ ਕਿ ਟ੍ਰੇਵਲ ਨੂੰ ਲੈ ਕੇ ਸਬੰਧਿਤ ਥਾਣਿਆਂ, ਐਸਐਸਪੀ, ਡੀਜੀਪੀ, ਐਨਆਰਆਈ ਮੰਤਰਾਲੇ ਨੂੰ ਜਾਣਕਾਰੀ ਹੋਵੇ ਇਸ ਦੇ ਲਈ ਆਨਲਾਈਨ ਸਿਸਟਮ ਦੇ ਨਾਲ ਇਸ ਨੂੰ ਜੋੜਿਆ ਜਾਵੇਗਾ। ਜਿਸ ਨਾਲ ਉਨ੍ਹਾਂ ਦਾ ਹੌਂਸਲਾ ਵਧੇਗਾ। ਇਸ ਸਬੰਧੀ ਆਨਲਾਈਨ ਪੋਰਟਲ ਅਤੇ ਐਪ ਬਣਾਈ ਜਾਵੇਗੀ।

'ਸਕੂਲ ਅਤੇ ਯੂਨੀਵਰਸਿਟੀ ’ਚ ਤਿਆਰ ਕੀਤਾ ਜਾਵੇਗਾ ਕੋਰਸ'

ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਅਤੇ ਸੰਸਕ੍ਰਿਤ ਨੂੰ ਪ੍ਰਮੋਟ ਕੀਤਾ ਜਾਵੇਗਾ ਇਸ ਦੇ ਲਈ ਸਕੂਲ ਅਤੇ ਯੂਨੀਵਰਸਿਟੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਸਕੂਲਾਂ ਅਤੇ ਯੂਨੀਵਰਸਿਟੀ ਚ ਐਕਸਚੇਂਜ ਤਿਆਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਡੀਕਲ ਸੈਰ ਸਪਾਟਾ ਨੂੰ ਵੀ ਵਧਾਇਆ ਜਾਵੇਗਾ ਜਿਸ ਤੋਂ ਦੱਸਿਆ ਜਾਵੇਗਾ ਕਿ ਕਿਹੜੀ ਥਾਂ ’ਤੇ ਕਿਹੜਾ ਹਸਪਤਾਲ ਹੈ।

'ਐਨਆਰਆਈ ਕਮੀਸ਼ਨ ਚ ਬਣਾਇਆ ਜਾਵੇਗਾ ਵਿੱਤੀ ਵਿੰਗ'

ਐਨਆਰਆਈ ਲੋਕਾਂ ਦੀ ਸਹੂਲਤਾਂ ਨੂੰ ਧਿਆਨ ’ਚ ਰੱਖਦੇ ਹੋਏ ਪਰਗਟ ਸਿੰਘ ਨੇ ਕਿਹਾ ਕਿ ਐਨਆਰਆਈ ਕਮੀਸ਼ਨ ’ਚ ਫਾਈਨੇਸ਼ੀਅਲ ਅਤੇ ਕਮਰਸ਼ੀਅਲ ਵਿੰਗ ਬਣਾਇਆ ਜਾਵੇਗਾ। ਪ੍ਰਾਪਰਟੀ ਅਤੇ ਟੈਕਸ ਸਬੰਧੀ ਮਾਮਲਿਆਂ ਨੂੰ ਦੇਖਦੇ ਹੋਏ ਇਹ ਜਰੂਰੀ ਹੈ। ਕਿਉਂਕਿ ਐਨਆਰਆਈ ਦੇ ਕੋਲ ਸਮੇਂ ਘੱਟ ਹੁੰਦਾ ਹੈ ਜੋ ਕਿ ਭ੍ਰਿਸ਼ਟਾਚਾਰ ਜਨਮ ਦਿੰਦਾ ਹੈ ਇਸਲਈ ਵਨ ਵਿੰਡੋ ਤਿਆਰ ਕੀਤਾ ਜਾਵੇਗਾ। ਐਨਆਰਆਈ ਲੋਕਾਂ ਨੂੰ ਵੀਜ਼ੇ ਦੀ ਸਮੱਸਿਆ ਨਾ ਹੋਵੇ ਇਸ ਨੂੰ ਠੀਕ ਕੀਤਾ ਜਾਵੇਗਾ।

'ਪੰਜਾਬ ਚ ਬਣਾਏ ਜਾਣਗੇ ਸਟੇ ਹੋਮ'

ਕੈਬਨਿਟ ਮੰਤਰੀ ਨੇ ਕਿਹਾ ਕਿ ਐਨਆਰਆਈ ਲੋਕਾਂ ਨੂੰ ਪੁਲਿਸ ਨਾਲ ਸਬੰਧਿਤ ਅਤੇ ਆਰਥਿਕ ਤੌਰ ’ਤੇ ਸਮੱਸਿਆ ਹੈ। ਇਸ ਲਈ ਉਨ੍ਹਾਂ ਨੂੰ ਜੋੜਣ ਦੀ ਲੋੜ ਹੈ। ਪੰਜਾਬ ’ਚ ਵੀ ਸਟੇ ਹੋਮ ਬਣਾਏ ਜਾਣਗੇ ਜਿਵੇਂ ਕਈ ਦੇਸ਼ਾਂ ’ਚ ਬਣੇ ਹੋਏ ਹਨ ਇਸ ਨਾਲ ਐਨਆਰਆਈ ਦਾ ਆਤਮ ਵਿਸ਼ਵਾਸ਼ ਵਧੇਗਾ।

ਪ੍ਰੈਸ ਕਾਨਫਰੰਸ ਦੌਰਾਨ ਪਰਗਟ ਸਿੰਘ ਨੇ ਏਡੀਜੀਪੀ ਐਸ ਅਸਥਾਨਾ ਦੇ ਪੱਤਰ ’ਤੇ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਫਾਈਲ ਨਹੀਂ ਦੇਖੀ ਹੈ ਜਿਸ ਕਾਰਨ ਉਹ ਇਸ ’ਤੇ ਕੋਈ ਟਿੱਪਣੀ ਨਹੀਂ ਕਰਾਂਗੇ।

ਇਹ ਵੀ ਪੜੋ: ਨਵਜੋਤ ਸਿੱਧੂ ਦਾ ਠੇਕਾ ਮੁਲਾਜ਼ਮਾਂ ਵੱਲੋਂ ਵਿਰੋਧ

Last Updated : Dec 14, 2021, 2:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.