ਮੋਹਾਲੀ: ਸ਼ਹਿਰ ਦੇ ਸੈਕਟਰ 71 ਵਿਖੇ ਸਥਿਤ ਆਈਵੀਵਾਈ ਹਸਪਤਾਲ ’ਚ ਵੀਰਵਾਰ ਨੂੰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਆਇਸੋਲੇਸ਼ਨ ਵਾਰਡ ’ਚ ਭਰਤੀ ਐਨਆਰਆਈ ਮਰੀਜ਼ ਦੀ ਅਚਾਨਕ ਮੌਤ ਹੋ ਗਈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਆਪਣੇ ਮਰੀਜ਼ ਦੀ ਮੌਤ ਦਾ ਸਦਮਾ ਸਹਿਣ ਨਹੀਂ ਕਰ ਪਾਏ ਤੇ ਉਨ੍ਹਾਂ ਹਸਪਤਾਲ ’ਚ ਜੰਮ ਕੇ ਬਵਾਲ ਕੀਤਾ।
ਇਸ ਘਟਨਾ ਸਬੰਧੀ ਦੱਸਦਿਆ ਕਾਨਪੁਰ ਦੇ ਸ਼ਾਮ ਨਗਰ ਦੀ ਰਹਿਣ ਵਾਲੀ ਨੀਲਮ ਵਾਜਪਾਈ ਨੇ ਆਈਵੀਵਾਈ ਹਸਪਤਾਲ ’ਤੇ ਅਣਗਹਿਲੀ ਦਾ ਇਲਜ਼ਾਮ ਲਗਾਇਆ। ਉਨ੍ਹਾਂ ਦੱਸਿਆ ਕਿ ਉਹ ਹੋਟਲ ਤਾਜ ’ਚ ਠਹਿਰੇ ਹੋਏ ਸਨ, ਇਸ ਦੌਰਾਨ ਉਨ੍ਹਾਂ ਦੇ ਪੁੱਤਰ ਦੀ ਅਚਾਨਕ ਤਬੀਅਤ ਖ਼ਰਾਬ ਹੋਈ ਤਾਂ ਉਸਨੂੰ ਮੋਹਾਲੀ ਦੇ ਆਈਵੀਵਾਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਦੇ ਪੁੱਤਰ ਨੂੰ ਆਈਸੋਲੇਸ਼ਨ ਵਾਰਡ ’ਚ ਭਰਤੀ ਕਰ ਲਿਆ ਤੇ ਸਟਾਫ਼ ਵਾਲਿਆਂ ਨੇ ਉਸਨੂੰ ਕੋਰੋਨਾ ਦੇ ਖ਼ਤਰੇ ਕਾਰਣ ਉਸਦੇ ਪੁੱਤਰ ਨਾਲ ਕਾਫ਼ੀ ਦਿਨ ਮਿਲਣ ਨਹੀਂ ਦਿੱਤਾ।
ਹਸਪਤਾਲ ਵੱਲੋਂ ਉਸਨੂੰ ਇਹ ਕਿਹਾ ਜਾਂਦਾ ਰਿਹਾ ਕਿ ਉਸਦਾ ਪੁੱਤਰ ਤੰਦਰੁਸਤ ਹੋ ਰਿਹਾ ਹੈ। ਪਰ ਵੀਰਵਾਰ ਨੂੰ ਉਨ੍ਹਾਂ ਨੂੰ ਫ਼ੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਅਚਾਨਕ ਤਬੀਅਤ ਬਿਗੜ ਗਈ ਹੈ, ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੂੰ ਸਟਾਫ਼ ਵੱਲੋਂ ਸ਼ਿਵਾਂਗ ਦੀ ਮੌਤ ਦੀ ਖ਼ਬਰ ਸੁਣਾ ਦਿੱਤੀ ਗਈ।
ਇਸ ਮੌਕੇ ਮ੍ਰਿਤਕ ਸ਼ਿਵਾਂਗ ਦੇ ਭਰਾ ਨੇ ਕਿਹਾ ਕਿ ਉਸਦੇ ਭਰਾ ਦਾ ਸਹੀ ਇਲਾਜ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਵਾਂਗ ਨਾ ਤਾਂ ਕੋਈ ਨਸ਼ਾ ਕਰਦਾ ਸੀ ਅਤੇ ਨਾ ਹੀ ਉਸਨੂੰ ਕੋਈ ਬੀਮਾਰੀ ਸੀ। ਇਸ ਮੌਕੇ ਪੀੜ੍ਹਤ ਪਰਿਵਾਰ ਵੱਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਅਤੇ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਵਾਲੀ ਸਟਾਫ਼ ਨਰਸ ਬਲਵਿੰਦਰ ਕੌਰ ਦੀ ਵੀ ਹੋਈ ਮੌਤ