ETV Bharat / city

ਹੁਣ ਪਿੰਡਾਂ 'ਚ ਲੱਗਣਗੇ ਸਵੇਰੇ 9 ਤੋਂ ਸ਼ਾਮ 6 ਤੱਕ ਬਿਜਲੀ ਦੇ ਕੱਟ

ਪਾਵਰਕਾਮ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਚੱਲਦਿਆਂ ਦਿਨ ਵੇਲੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ, ਤਾਂ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰ ਸਕੇ।

ਹੁਣ ਪਿੰਡਾਂ 'ਚ ਲੱਗਣਗੇ ਸਵੇਰੇ 9 ਤੋਂ ਸ਼ਾਮ 6 ਤੱਕ ਬਿਜਲੀ ਦੇ ਕੱਟ
ਹੁਣ ਪਿੰਡਾਂ 'ਚ ਲੱਗਣਗੇ ਸਵੇਰੇ 9 ਤੋਂ ਸ਼ਾਮ 6 ਤੱਕ ਬਿਜਲੀ ਦੇ ਕੱਟ
author img

By

Published : Apr 6, 2022, 3:25 PM IST

ਚੰਡੀਗੜ੍ਹ: ਪੰਜਾਬ 'ਚ ਗਰਮੀ ਲਗਾਤਾਰ ਵਧ ਰਹੀ ਹੈ ਜਿਸ ਕਾਰਨ ਬਿਜਲੀ ਦੀ ਪੂਰਤੀ ਜਿਆਦਾ ਹੋ ਰਹੀ ਹੈ 'ਤੇ ਮੰਗ ਵਧ ਰਹੀ ਹੈ। ਪਾਵਰਕਾਮ ਬਿਜਲੀ ਦੇ ਅਣ ਐਲਾਨੇ ਬਿਜਲੀ ਦੇ ਕੱਟ ਲਗਾ ਕੇ ਪੰਜਾਬ 'ਚ ਹਲਾਤਾਂ ਨੂੰ ਕਾਬੂ ਕਰ ਰਹੇ ਹਨ।

ਇਸੇ ਤਰ੍ਹਾਂ ਪਾਵਰਕਾਮ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਚਲਦਿਆਂ ਦਿਨ ਵੇਲੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਕਿ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰ ਸਕੇ।

ਦੱਸ ਦੇਈਏ ਕਿ ਹਰ ਸਾਲ ਤਕਰੀਬਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਖੇਤਾਂ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਇਸ ਦਾ ਕਾਰਨ ਬਣਦੀਆਂ ਹਨ। ਜਿਸ ਕਾਰਨ ਇਹ ਪਾਵਰਕੌਮ ਨੇ ਇਹ ਫੈਸਲਾ ਲਿਆ ਹੈ।

ਇਸ ਦੇ ਨਾਲ ਹੀ ਪਾਵਰਕਾਮ ਨੇ ਕਿਹਾ ਹੈ ਕਿ ਕਿਸਾਨ ਹਾਈ ਟੈਂਸ਼ਨ ਲਾਈਨ ਹੇਠ ਕਣਕ ਦੇ ਬੰਡਲ ਨਾ ਲਗਾਉਣ, ਇਸ ਨਾਲ ਫ਼ਸਲ ਸੁਰੱਖਿਅਤ ਰਹੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਜਾਗਰੂਕਤਾ ਨਾਲ ਫ਼ਸਲ ਦੀ ਰਾਖੀ ਕਰ ਸਕਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਆਪਣੀ ਪੱਕੀ ਹੋਈ ਫ਼ਸਲ ਦੀ ਕਟਾਈ ਖੇਤ ਵਿੱਚੋਂ ਲੰਘਦੀ ਲਾਈਨ ਦੇ ਹੇਠਾਂ ਤੋਂ ਕਰਨ ਤਾਂ ਜੋ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਸੁਰੱਖਿਅਤ ਰਿਹਾ ਜਾ ਸਕੇ।

ਇਹ ਵੀ ਪੜ੍ਹੋ: ਚੰਡੀਗੜ੍ਹ ਨੂੰ ਲੈ ਕੇ ਹਰਿਆਣਾ ਵਿਧਾਨਸਭਾ ’ਚ ਮਤਾ ਪਾਸ, ਪੰਜਾਬ ਚ ਭਖੀ ਸਿਆਸਤ

ETV Bharat Logo

Copyright © 2024 Ushodaya Enterprises Pvt. Ltd., All Rights Reserved.