ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਲੰਮੇ ਆਪਸੀ ਕਾਟੋ ਕਲੇਸ਼ ਤੋਂ ਬਾਅਦ ਪੰਜਾਬ ਨੂੰ ਚਰਨਜੀਤ ਚੰਨੀ ਦੇ ਰੂਪ ਵਿੱਚ ਨਵਾਂ ਮੁੱਖ ਮੰਤਰੀ ਵੀ ਮਿਲ ਗਿਆ। ਉਸ ਤੋਂ ਬਾਅਦ ਨਵੀਂ ਕੈਬਨਿਟ ਦੀ ਚੋਣ ਵੀ ਹੋ ਗਈ। ਸਾਰੇ ਕੈਬਨਿਟ ਮੰਤਰੀਆਂ ਨੂੰ ਅਹੁਦੇ ਵੀ ਦੇ ਦਿੱਤੇ ਗਏ।
ਇਸ ਲੜੀ ਤਹਿਤ ਹੁਣ ਪੰਜਾਬ ਦੇ ਵਜ਼ੀਰਾਂ ਨੂੰ ਇੰਚਾਰਜ ਵਜੋਂ ਜ਼ਿਲ੍ਹੇ ਅਲਾਟ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਲਿਸਟ 'ਚ ਦੋਵਾਂ ਡਿਪਟੀ ਸੀ ਐਮਜ਼ ਸਮੇਤ ਕੁੱਲ 16 ਮੰਤਰੀਆਂ ਦਾ ਨਾਂਅ ਹੈ, ਪਰ ਇਸ ਲਿਸਟ 'ਚ ਰਜ਼ੀਆ ਸੁਲਤਾਨਾ ਦਾ ਨਾਂਅ ਨਹੀਂ ਹੈ।
ਜ਼ਿਕਰਯੋਗ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ ਨਵਜੋਤ ਸਿੱਧੂ ਦੇ ਹੱਕ 'ਚ ਅਸਤੀਫਾ ਦਿੱਤਾ ਹੋਇਆ ਹੈ, ਪਰ ਅਜੇ ਤੱਕ ਰਜ਼ੀਆ ਸੁਲਤਾਨਾ ਦਾ ਅਸਤੀਫਾ ਮਨਜ਼ੂਰ ਨਹੀਂ ਹੋਇਆ ਹੈ।
ਚੰਨੀ ਦੀ ਨਵੀਂ ਟੀਮ ਬਣਦੇ ਹੀ ਇਹ ਲੱਗਣ ਲੱਗਾ ਕਿ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਹੋ ਗਿਆ ਹੈ ਪਰ ਇੱਕ ਵਾਰ ਫਿਰ ਤੋਂ ਸਿੱਧੂ ਦੇ ਅਸਤੀਫੇ ਨੇ ਕਾਂਗਰਸ ਦੀਆਂ ਜੜਾ ਭੂਚਾਲ ਵਾਂਗ ਹਿਲਾ ਦਿੱਤੀਆਂ। ਸਿੱਧੂ ਦੇ ਅਸਤੀਫੇ ਤੋਂ ਬਾਅਦ ਕਈ ਹੋਰ ਅੰਦਰੂਨੀ ਮਾਸਲੇ ਜਨਤਾ ਦੇ ਸਾਹਮਣੇ ਆਏ, ਜਿਨ੍ਹਾਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ।
ਇਹ ਵੀ ਪੜ੍ਹੋ:ਉਪ ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਡੀਜੀਪੀ ਨੇ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਇਹ ਨਵੇਂ ਆਦੇਸ਼
ਫਿਲਹਾਲ ਦੇਖਣਾ ਹੋਵੇਗਾ ਕਿ ਸਿੱਧੂ ਦੀਆਂ ਨਰਾਜ਼ਗੀਆਂ ਉੱਤੇ ਖਰੀ ਉਤਰੇਗੀ ਕਾਂਗਰਸ ਜਾਂ ਫਿਰ ਸਿੱਧੂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।