ETV Bharat / city

ਟਰਾਂਸਪੋਰਟ ਮੰਤਰੀ ਕੁੱਝ ਵੀ ਕਹੇ, ਮਿੰਨੀ ਬੱਸ ਪਰਮਿਟ ਲੈਣ ਵਾਲੇ ਨੌਜਵਾਨਾਂ ਨੂੰ ਹੋਵੇਗਾ ਘਾਟਾ: ਅਵਤਾਰ ਹੈਨਰੀ - ਬੱਸ ਪਰਮਿਟ ਲੈਣ ਵਾਲੇ ਨੌਜਵਾਨਾਂ ਨੂੰ ਹੋਵੇਗਾ ਘਾਟਾ

ਸੂਬੇ ਵਿੱਚ ਟਰਾਂਸਪੋਰਟ ਮਾਫੀਆ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਤੱਕ ਟਰਾਂਸਪੋਰਟ ਮਾਫੀਆ ਖ਼ਤਮ ਕਰਨ ਵਿੱਚ ਨਾਕਾਮ ਰਹੀ ਹੈ। ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸਾਫ਼ ਕਹਿ ਦਿੱਤਾ ਸੀ ਕਿ ਉਨ੍ਹਾਂ ਕੋਲ ਕੋਈ ਚਿਰਾਗ ਨਹੀਂ ਜੋ ਟਰਾਂਸਪੋਰਟ ਮਾਫੀਆ ਖ਼ਤਮ ਕਰ ਸਕੇ। ਇਸੇ ਬਾਬਤ ਈਟੀਵੀ ਭਾਰਤ ਨੇ ਪੰਜਾਬ ਨਿੱਜੀ ਬੱਸ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ਨਾਲ ਖ਼ਾਸ ਗੱਲਬਾਤ ਕੀਤੀ।

ਫ਼ੋਟੋ
ਫ਼ੋਟੋ
author img

By

Published : Jan 12, 2021, 5:25 PM IST

ਚੰਡੀਗੜ੍ਹ: ਸੂਬੇ ਵਿੱਚ ਟਰਾਂਸਪੋਰਟ ਮਾਫੀਆ ਖ਼ਤਮ ਕਰਨ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਹੁਣ ਤੱਕ ਟਰਾਂਸਪੋਰਟ ਮਾਫੀਆ ਖ਼ਤਮ ਕਰਨ ਵਿੱਚ ਨਾਕਾਮ ਰਹੀ ਹੈ। ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਸਾਫ਼ ਕਹਿ ਦਿੱਤਾ ਸੀ ਕਿ ਉਨ੍ਹਾਂ ਕੋਲ ਕੋਈ ਚਿਰਾਗ ਨਹੀਂ ਜੋ ਟਰਾਂਸਪੋਰਟ ਮਾਫੀਆ ਖ਼ਤਮ ਕਰ ਸਕੇ। ਇਸੇ ਬਾਬਤ ਈਟੀਵੀ ਭਾਰਤ ਨੇ ਪੰਜਾਬ ਨਿੱਜੀ ਬੱਸ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ਨਾਲ ਖ਼ਾਸ ਗੱਲਬਾਤ ਕੀਤੀ। ਜਿਨ੍ਹਾਂ ਨੇ ਕੈਪਟਨ ਸਰਕਾਰ ਸਣੇ ਰਜ਼ੀਆ ਸੁਲਤਾਨਾ ਉੱਤੇ ਕਈ ਵੱਡੇ ਸਵਾਲ ਖੜ੍ਹੇ ਕੀਤੇ।

ਟਰਾਂਸਪੋਰਟ ਮੰਤਰੀ ਕੁੱਝ ਵੀ ਕਹੇ, ਮਿੰਨੀ ਬੱਸ ਪਰਮਿਟ ਲੈਣ ਵਾਲੇ ਨੌਜਵਾਨਾਂ ਨੂੰ ਹੋਵੇਗਾ ਘਾਟਾ: ਅਵਤਾਰ ਹੈਨਰੀ

ਸਵਾਲ: ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਕੋਲ ਕੋਈ ਵੀ ਚਿਰਾਗ ਨਹੀਂ ਜੋ ਟਰਾਂਸਪੋਰਟ ਮਾਫੀਆ ਖ਼ਤਮ ਕਰ ਸਕੇ, ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ ਹੋ ?

ਜਵਾਬ: ਸਾਬਕਾ ਮੰਤਰੀ ਨੇ ਜਵਾਬ ਦਿੰਦਿਆਂ ਕਿਹਾ ਕਿ 35 ਸਾਲ ਤੋਂ ਉਹ ਨਿੱਜੀ ਪ੍ਰਾਈਵੇਟ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਖ਼ੁਦ ਟਰਾਂਸਪੋਟਰ ਹਨ। ਸਰਕਾਰ ਨੇ ਬੱਸ ਸਟੈਂਡ ਉੱਤੇ ਟਾਈਮਿੰਗ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕੇ ਕਿਉਂਕਿ ਇੱਕ ਵੱਡੇ ਘਰਾਣਿਆਂ ਦੀ ਟਰਾਂਸਪੋਰਟ ਨੂੰ 10 ਤੋਂ 15 ਮਿੰਟ ਅਤੇ ਆਮ ਨਿੱਜੀ ਟਰਾਂਸਪੋਰਟਰ ਨੂੰ 3 ਮਿੰਟ ਸਵਾਰੀ ਚੁੱਕਣ ਲਈ ਮਿਲਦੇ ਹਨ ਜਦ ਕਿ ਟੈਕਸ ਹਰ ਕੋਈ ਬਰਾਬਰ ਭਰਦਾ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਤੋਂ ਮੋਗਾ ਰੂਟ ਉੱਤੇ ਸਮਾਂ ਇੱਕ ਕਰ ਦਿੱਤਾ ਸੀ ਜਿਸ ਨੂੰ ਲੈ ਕੇ ਮਾਮਲਾ ਵੱਡੇ ਘਰਾਣਿਆਂ ਦਾ ਟਰਾਂਸਪੋਰਟ ਕੋਰਟ ਵਿੱਚ ਚਲਾ ਗਿਆ ਜਿਨ੍ਹਾਂ ਨੂੰ ਸਟੇਅ ਮਿਲਣ ਤੋਂ ਬਾਅਦ ਛੋਟੇ ਟਰਾਂਸਪੋਰਟਰਾਂ ਨਾਲ ਹੁਣ ਤਕ ਧੱਕਾ ਹੋ ਰਿਹਾ ਹੈ ਅਤੇ 22 ਮਾਰਚ ਤੋਂ ਲੈ ਕੇ ਹੁਣ ਤੱਕ ਕੋਰੋਨਾ ਮਹਾਂਮਾਰੀ ਕਾਰਨ ਬੰਦ ਖੜੀਆਂ ਬੱਸਾਂ ਨੂੰ ਜੰਗ ਲੱਗ ਰਹੀ ਹੈ ਤਾਂ ਉੱਥੇ ਹੀ ਮਹਿੰਗਾ ਟਾਇਰ ਸਣੇ ਡਰਾਈਵਰਾਂ ਦਾ ਖ਼ਰਚਾ ਕੱਢਣਾ ਮੁਸ਼ਕਲ ਹੋ ਗਿਆ ਹੈ ਤੇ ਕੈਪਟਨ ਅਮਰਿੰਦਰ ਸਿੰਘ ਨਿੱਜੀ ਟਰਾਂਸਪੋਰਟਰਾਂ ਨੂੰ ਟੈਕਸ ਭਰਨ ਦੀ ਛੋਟ ਦੇਵੇ।

ਸਵਾਲ: ਤੁਸੀਂ ਖ਼ੁਦ ਕਾਂਗਰਸ ਸਰਕਾਰ ਵਿੱਚ ਮੰਤਰੀ ਰਹੇ ਹੋ ਤਾਂ ਮਾਫ਼ੀਆ ਕਦੋਂ ਖ਼ਤਮ ਹੋਵੇਗਾ ?

ਜਵਾਬ: ਜਵਾਬ ਦਿੰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਸਮੇਂ ਅਜਿਹਾ ਕੁਝ ਨਹੀਂ ਚੱਲਣ ਦਿੰਦੇ ਸਨ ਤੇ ਟਰਾਂਸਪੋਰਟ ਵਿਭਾਗ ਟਾਈਮ ਟੇਬਲ ਨੂੰ ਬਰਾਬਰ ਕਰਨ ਦੇ ਮਾਮਲੇ ਨੂੰ ਦੇਖੇ ਅਤੇ ਉਹ ਪ੍ਰਧਾਨ ਹੋਣ ਵਜੋਂ ਸਿਰਫ ਸੁਝਾਅ ਦੇ ਸਕਦੇ ਹਨ ਪਰ ਕੰਮ ਕਰਨਾ ਟਰਾਂਸਪੋਰਟ ਮੰਤਰੀ ਅਤੇ ਉਨ੍ਹਾਂ ਦੇ ਵਿਭਾਗ ਦਾ ਹੈ।

ਸਵਾਲ: ਤੁਹਾਡੇ ਵੱਲੋਂ ਦਿੱਤੇ ਸੁਝਾਅ ਕਿ ਮੰਨੇ ਗਏ ?

ਜਵਾਬ: ਸਾਬਕਾ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸੁਝਾਅ ਕਮੇਟੀ ਨੂੰ ਦੇਣ ਤੋਂ ਬਾਅਦ ਹੀ ਇੱਕ ਰੂਟ ਉੱਤੇ ਸਮਾਂ ਬਰਾਬਰ ਕੀਤਾ ਗਿਆ ਜਦਕਿ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਾਈਕੋਰਟ ਵਿੱਚ ਟਾਈਮ ਟੇਬਲ ਦੇ ਮਾਮਲੇ ਨੂੰ ਬਕੇਟ ਕਰਨਾ ਚਾਹੀਦਾ ਹੈ।

ਸਵਾਲ: ਐਡਵੋਕੇਟ ਜਨਰਲ ਅਤੁਲ ਨੰਦਾ ਦੀ ਕਾਰਗੁਜ਼ਾਰੀ ਤੋਂ ਤੁਸੀਂ ਸੰਤੁਸ਼ਟ ਹੋ ?

ਜਵਾਬ: ਅਤੁਲ ਨੰਦਾ ਦੀ ਕਾਰਗੁਜ਼ਾਰੀ ਉੱਤੇ ਕੋਈ ਵੀ ਟਿੱਪਣੀ ਨਾ ਕਰਦਿਆਂ ਅਵਤਾਰ ਹੈਨਰੀ ਨੇ ਕਿਹਾ ਕਿ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਖਣ ਪਰ ਰਜ਼ੀਆ ਸੁਲਤਾਨਾਂ ਉੱਤੇ ਨਿਸ਼ਾਨਾ ਸਾਧਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਵਿਭਾਗ ਹੈ ਉਹ ਖੁਦ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਇਸ ਮਾਮਲੇ ਵਿੱਚ ਜਲਦ ਕੋਈ ਫੈਸਲਾ ਸਰਕਾਰ ਦੇ ਪੱਖ ਵਿਚ ਲਿਆਉਣ ਲਈ ਕੰਮ ਕਰਨ ਤਾਂ ਜੋ ਸਾਰੇ ਟਰਾਂਸਪੋਰਟਰਾਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾ ਸਕੇ।

ਸਵਾਲ: ਟਰਾਂਸਪੋਰਟ ਵਿਭਾਗ ਮੁਨਾਫ਼ੇ ਵਿੱਚ ਕਿਵੇਂ ਆ ਸਕਦਾ ਹੈ ਤੁਹਾਡੇ ਵੱਲੋਂ ਸਰਕਾਰ ਨੂੰ ਕੋਈ ਸੁਝਾਅ ਦਿੱਤਾ ਗਿਆ ?

ਜਵਾਬ: ਸਾਬਕਾ ਮੰਤਰੀ ਨੇ ਬਿਨਾਂ ਨਾਂਅ ਲੈਂਦਿਆਂ ਕਿਹਾ ਕੀ ਸਿਰਫ਼ ਵੱਡੇ ਘਰਾਣੇ ਦੀ ਨਿੱਜੀ ਟਰਾਂਸਪੋਰਟ ਨੂੰ ਫਾਇਦਾ ਪਹੁੰਚ ਰਿਹਾ ਹੈ ਤੇ ਛੇ ਮਹੀਨਿਆਂ ਵਿੱਚ ਤਕਰੀਬਨ 12 ਰੁਪਏ ਡੀਜ਼ਲ ਦਾ ਰੇਟ ਵਧਿਆ ਹੈ ਅਤੇ ਹੁਣ ਹਰ ਘਰ ਵਿੱਚ ਹਰ ਵਿਅਕਤੀ ਕੋਲ ਆਪਣਾ ਵਹੀਕਲ ਹੈ ਜਿਸ ਕਾਰਨ ਬੱਸਾਂ ਵਿੱਚ ਮੁਸਾਫਰਾਂ ਦੀ ਗਿਣਤੀ 50 ਫ਼ੀਸਦੀ ਘਟੀ ਹੈ ਤੇ ਦੂਜੇ ਪਾਸੇ ਹੈਵੀ ਟੌਲ ਦੀ ਭਰਪਾਈ ਨਾਲ ਛੋਟੇ ਟਰਾਂਸਪੋਰਟਰਾਂ ਅਤੇ ਸਰਕਾਰੀ ਮਹਿਕਮੇ ਦਾ ਨੁਕਸਾਨ ਹੋ ਰਿਹਾ ਹੈ ਜਦਕਿ 15 ਮਿੰਟ ਵਾਲੇ ਟਰਾਂਸਪੋਟਰਾਂ ਨੂੰ ਹੀ ਫਾਇਦਾ ਪਹੁੰਚ ਰਿਹਾ ਅਤੇ ਪੰਜ ਸਾਲਾਂ ਦੌਰਾਨ ਕਿਸੇ ਵੀ ਨਿੱਜੀ ਬੱਸ ਟਰਾਂਸਪੋਰਟਰਾਂ ਵੱਲੋਂ ਨਵੀਂ ਬੱਸ ਨਹੀਂ ਪਾਈ ਗਈ ਜਦ ਕਿ ਵੱਡੇ ਸਿਆਸੀ ਘਰਾਣੇ ਦੀਆਂ ਨਵੀਂਆਂ ਬੱਸਾਂ ਲਗਾਤਾਰ ਵਧ ਰਹੀਆਂ ਹਨ।

ਸਵਾਲ: ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਂਅ ਉੱਤੇ ਮਿੰਨੀ ਬੱਸਾਂ ਦੇ ਪਰਮਿਟ ਦਿੱਤੇ ਜਾਣਗੇ ਕੀ ਇਹ ਨੌਜਵਾਨਾਂ ਲਈ ਫ਼ਾਇਦੇ ਦਾ ਸੌਦਾ ਹੋਵੇਗਾ ?

ਜਵਾਬ: ਅਵਤਾਰ ਹੈਨਰੀ ਨੇ ਆਪਣੀ ਹੀ ਸਰਕਾਰ ਉੱਤੇ ਸਵਾਲੀਆ ਖੜ੍ਹੇ ਕਰਦਿਆਂ ਕਿਹਾ ਕਿ ਜਦ ਵੱਡੇ ਰੂਟ ਉੱਤੇ ਚੱਲਣ ਵਾਲੇ ਨਿੱਜੀ ਟਰਾਂਸਪੋਰਟਰਾਂ ਦਾ ਰੋਜ਼ਗਾਰ ਖ਼ਤਮ ਹੋ ਗਿਆ ਤਾਂ ਮਿੰਨੀ ਬੱਸ ਰੂਟ ਦੇ ਪਰਮਿਟ ਲੈਣ ਵਾਲੇ ਨੌਜਵਾਨ ਘਾਟੇ ਵਿੱਚ ਜਾਣਗੇ ਕਿਉਂਕਿ ਢਾਈ ਹਜ਼ਾਰ ਪਰ ਕਿਲੋਮੀਟਰ ਰੂਟ ਦਾ ਪਰਮਿਟ ਕੋਈ ਵੀ ਨਹੀਂ ਲਵੇਗਾ। ਟਰਾਂਸਪੋਰਟ ਵਿਭਾਗ ਜੋ ਮਰਜ਼ੀ ਕਹੀ ਜਾਵੇ ਪਰ ਕਿਸੇ ਨੂੰ ਵੀ ਫਾਇਦਾ ਨਹੀਂ ਪਹੁੰਚੇਗਾ ਇਸ ਨਾਲੋਂ ਨੌਜਵਾਨ ਕੋਈ ਹੋਰ ਕੰਮ ਕਰਨ ਉਹ ਫ਼ਾਇਦੇ ਵਿੱਚ ਰਹਿਣਗੇ। ਪੁਰਾਣੇ ਲੋਕਾਂ ਦੇ ਕੰਮ ਚੱਲੀ ਜਾ ਰਹੇ ਹਨ ਪਰ ਟੈਕਸ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਕੋਈ ਨਹੀਂ ਭਰ ਸਕਦਾ ਕਿਉਂਕਿ ਮਹਾਂਮਾਰੀ ਕਾਰਨ 52 ਸੀਟਰ ਬੱਸ ਵਿੱਚ ਸਿਰਫ਼ 7-8 ਸਵਾਰੀਆਂ ਹੀ ਸਫ਼ਰ ਕਰ ਰਹੀਆਂ ਹਨ। ਡੀਜ਼ਲ ਸਣੇ ਤਨਖ਼ਾਹਾਂ ਲੇਬਰ ਸਣੇ ਟਾਇਰ ਸਰਵਿਸ ਇੰਨੀ ਮਹਿੰਗੀ ਹੋ ਚੁੱਕੀ ਹੈ ਕਿ ਅੱਜ ਦੇ ਸਮੇਂ ਵਿੱਚ ਟਰਾਂਸਪੋਰਟ ਦਾ ਕੰਮ ਕਰਨਾ ਔਖਾ ਹੋ ਚੁੱਕਿਆ।

ਸਵਾਲ: ਕਿੰਨੇ ਛੋਟੇ ਟਰਾਂਸਪੋਰਟਰ ਕੰਮ ਛੱਡ ਚੁੱਕੇ ਹਨ

ਜਵਾਬ: ਸਾਬਕਾ ਮੰਤਰੀ ਨੇ ਕਿਹਾ ਕਿ ਨਿੱਜੀ ਬੱਸ ਆਪਰੇਟਰ ਜ਼ਿਆਦਾਤਰ ਕੰਮ ਛੱਡ ਚੁੱਕੇ ਹਨ ਕਿਉਂਕਿ ਵੱਡੇ ਸਿਆਸੀ ਘਰਾਣੇ ਨੇ ਛੋਟੇ ਟਰਾਂਸਪੋਰਟਰ ਖ਼ਤਮ ਕਰ ਦਿੱਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.