ਚੰਡੀਗੜ੍ਹ: ਦੇਸ਼ ਭਰ ਵਿੱਚ 60 ਤੋਂ ਵੱਧ ਥਾਵਾਂ ਉੱਤੇ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾਰੀ ਰਹੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਛਾਪੇਮਾਰੀ ਗੈਂਗਸਟਰਾਂ ਦੀ ਅੱਤਵਾਦੀਆਂ ਨਾਲ ਕੁਨੇਕਸ਼ਨ ਦੇ ਚੱਲਦੇ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਪੰਜਾਬ ਵਿੱਚ ਵੀ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਘਰ NIA ਦਾ ਛਾਪਾ: ਅਬੋਹਰ ’ਚ ਗਾਇਕ ਸਿੱਧੂ ਮੂਸੇ ਵਾਲਾ ਕਤਲ ਕਾਂਡ ਤੋਂ ਬਾਅਦ ਸੁਰਖੀਆਂ ਵਿੱਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰ ਸਵੇਰੇ ਕੌਮੀ ਜਾਂਚ ਏਜੰਸੀ ਦਿੱਲੀ ਦੀ ਟੀਮ ਨੇ ਛਾਪਾ ਮਾਰਿਆ। ਜਾਂਚ ਏਜੰਸੀ ਦੇ ਅਧਿਕਾਰੀਆਂ ਵੱਲੋਂ ਬਿਸ਼ਨੋਈ ਦੇ ਭਰਾ ਅਤੇ ਭਤੀਜੇ ਤੋਂ ਉਸ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੱਕੀ ਪਟਿਆਲ ਦੇ ਘਰ ਛਾਪੇਮਾਰੀ ਗੈਂਗਸਟਰ ਰੋਸ਼ਨ ਹੁੰਦਲ ਦੇ ਘਰ ਐਨਆਈਏ ਦਾ ਛਾਪਾ: ਜ਼ਿਲ੍ਹੇ ਤਰਨਤਾਰਨ ਵਿਖੇ ਐਨਆਈਏ ਦੀ ਟੀਮ ਪਹੁੰਚ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਦੀ ਟੀਮ ਵੱਲੋਂ ਤਰਨਤਾਰਨ ਦੇ ਪਿੰਡ ਕਲੇਰ ਵਿਖੇ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰ ਰੋਸ਼ਨ ਹੁੰਦਲ ਦੇ ਘਰ ਐਨਆਈਏ ਦੀ ਟੀਮ ਪਹੁੰਚੀ ਹੈ। ਦੱਸ ਦਈਏ ਕਿ ਗੈਂਗਸਟਰ ਰੋਸ਼ਨ ਹੁੰਦਲ ’ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। ਗੈਂਗਸਟਰ ਰੋਸ਼ਨ ਹੁੰਦਲ ਜੱਗੂ ਗਰੁੱਪ ਦਾ ਮੈਂਬਰ ਹੈ।
ਫਿਰੋਜ਼ਪੁਰ ਵਿਖੇ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਫਿਰੋਜ਼ਪੁਰ ਪਹੁੰਚੀ ਐਨਆਈਏ ਦੀ ਟੀਮ: ਫਿਰੋਜਪੁਰ ਵਿਖੇ ਐਨਆਈਏ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਗੈਂਗਸਟਰ ਵਿਨੇ ਦਿਉੜਾ ਅਤੇ ਭੋਲਾ ਸ਼ੂਟਰ ਦੇ ਘਰ ਛਾਪੇਮਾਰੀ: ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਦੀ ਟੀਮ ਵੱਲੋਂ ਫਰੀਦਕੋਟ ਜਿਲ੍ਹੇ ਦੇ ਕੋਟਕਪੂਰਾ ਵਿਚ ਵੀ ਗੈਂਗਸਟਰਾਂ ਦੇ ਟਿਕਾਣਿਆ ’ਤੇ ਛਾਪੇਮਾਰੀ ਕੀਤੀ ਗਈ। ਐਨਆਈਏ ਦੀ ਟੀਮ ਵੱਲੋਂ ਲੋਕਲ ਪੁਲਿਸ ਦੀ ਮਦਦ ਨਾਲ ਗੈਂਗਸਟਰ ਵਿਨੇ ਦਿਉੜਾ ਅਤੇ ਭੋਲਾ ਸ਼ੂਟਰ ਦੇ ਘਰਾਂ ਦੇ ਨਾਲ ਨਾਲ ਇਕ ਬੰਦ ਪਈ ਫੈਕਟਰੀ ਵਿਚ ਰੇਡ ਕੀਤੀ ਗਈ। ਭੋਲਾ ਸ਼ੂਟਰ ਦੀ ਕੁਝ ਸਮਾਂ ਪਹਿਲਾਂ ਫਿਰੋਜ਼ਪੁਰ ਜੇਲ੍ਹ ਵਿਚ ਮੌਤ ਹੋ ਗਈ ਸੀ ਜੋ ਲਾਰੈਂਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਸੀ। ਮੰਨਿਆ ਜਾ ਰਿਹਾ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕੇਂਦਰੀ ਏਜੰਸੀ ਦਾ ਗੈਂਗਸਟਰਾਂ ਖਿਲਾਫ ਇਹ ਵੱਡਾ ਐਕਸ਼ਨ ਹੈ।
NIA ਵਲੋਂ ਕੋਟਕਪੂਰਾ ਵਿਚ ਗੈਂਗਸਟਰਾਂ ਦੇ ਟਿਕਾਣਿਆਂ ਤੇ ਰੇਡ ਐਨਆਈਏ ਵੱਲੋਂ ਮੋਗਾ ਵਿਖੇ ਛਾਪੇਮਾਰੀ: ਮੋਗਾ ਦੇ ਪਿੰਡ ਦੁਨੇਕੇ ਵਿੱਚ ਐਨਆਈਏ ਵੱਲੋਂ ਸੁਖਪ੍ਰੀਤ ਸੁੱਖਾ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਐਨਆਈਏ ਵੱਲੋਂ ਮੋਗਾ ਦੇ ਵੱਖ ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ। ਸੂਤਰਾਂ ਦੇ ਹਵਾਲੇ ਦੱਸਿਆ ਜਾ ਰਿਹਾ ਹੈ ਕਿ ਪਿਛਲੀ ਦਿਨੀਂ ਐਨਕਾਊਂਟਰ ਵਿਚ ਮਾਰੇ ਗਏ ਮਨਪ੍ਰੀਤ ਸਿੰਘ ਉਰਫ ਮੰਨੂ ਕੁੱਸਾ ਅਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਪਿੰਡ ਵਿੱਚ ਐਨਆਈਏ ਪਹੁੰਚੀ ਹੈ।
NIA ਵੱਲੋਂ ਗੈਂਗਸਟਰਾਂ ਖਿਲਾਫ ਵੱਡਾ ਐਕਸ਼ਨ ਲੱਕੀ ਪਟਿਆਲ ਦੇ ਘਰ ਛਾਪੇਮਾਰੀ: ਚੰਡੀਗੜ੍ਹ ਦੇ ਖੁੱਡਾ ਲੋਹਾਰਾ ਇਲਾਕੇ ਵਿੱਚ ਐਨਆਈਏ ਦੀ ਟੀਮ ਵੱਲੋਂ ਲੱਕੀ ਪਟਿਆਲ ਦੇ ਘਰ ਛਾਪੇਮਾਰੀ ਕਰ ਨਿਕਲ ਚੁੱਕੀ ਹੈ। ਐਨਆਈਏ ਨੇ ਲੱਕੀ ਪਟਿਆਲ ਦੇ ਘਰ ਤੋਂ ਕਈ ਦਸਤਾਵੇਜ਼, ਪ੍ਰਿੰਟਰ ਅਤੇ ਇੱਕ ਬੈੱਗ ਜ਼ਬਤ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਐਨਆਈਏ ਵੱਲੋਂ ਕਰੀਬ 5 ਘੰਟੇ ਇਹ ਛਾਪੇਮਾਰੀ ਚੱਲੀ ਹੈ।
ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ: ਖੰਨਾ ਦੇ ਦੋਰਾਹਾ ਦੇ ਨੇੜੇ ਦੇ ਪਿੰਡ ਰਾਜਗੜ੍ਹ ਵਿੱਚ ਗੈਂਗਸਟਰ ਰਵੀ ਰਾਜਗੜ੍ਹ ਦੇ ਘਰ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਗਈ। ਖੰਨਾ ਦੇ ਇੱਕ ਹੋਟਲ ਤੋਂ ਐਨਆਈਏ ਦੀ ਇਨਪੁੱਟ ’ਤੇ 2 ਵਿਅਕਤੀਆਂ ਦੇ ਫੜੇ ਜਾਣ ਦੀ ਸੂਚਨਾ ਮਿਲੀ ਸੀ। ਦੋਵੇਂ ਫੜੇ ਗਏ ਵਿਅਕਤੀ ਅੰਮ੍ਰਿਤਸਰ ਦੇ ਦੱਸੇ ਜਾ ਰਹੇ ਹਨ। ਖੰਨਾ ਪੁਲਿਸ ਦੇ 3 ਡੀਐਸਪੀ, 4 ਐਸਐਚਓ ਸਣੇ 50 ਪੁਲਿਸ ਅਧਿਕਾਰੀ ਜਾਂਚ ਚ ਜੁੱਟੇ ਹੋਏ ਹਨ। ਪੁਲਿਸ ਵੱਲੋਂ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ। ਹੁਣ ਤੱਕ ਇਸਦੀ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ।
ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਘਰ NIA ਦਾ ਛਾਪਾ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰਿਕ ਮੈਂਬਰਾਂ ਕੋਲੋਂ ਪੁੱਛਗਿੱਛ: ਗੁਰਦਾਸਪੁਰ ਵਿੱਚ ਐਨਆਈਏ ਦੀ ਟੀਮ ਵੱਲੋਂ ਪਿੰਡ ਭਗਵਾਨਪੁਰ ਪਹੁੰਚ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ਛਾਪੇਮਾਰੀ ਕੀਤੀ ਗਈ। ਜੱਗੂ ਦਾ ਪਿੰਡ ਭਗਵਾਨਪੁਰ ਜਿਲੇ ਗੁਰਦਾਸਪੁਰ ਦੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦਾ ਹੈ। ਇਸ ਛਾਪੇਮਾਰੀ ਦੌਰਾਨ ਮੀਡੀਆ ਨੂੰ ਅੱਗੇ ਜਾਣ ਤੋਂ ਰੋਕਿਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਐੱਨਆਈਏ ਦੀ ਟੀਮ ਵੱਲੋਂ ਜੱਗੂ ਭਗਵਾਨਪੁਰੀਆ ਦੇ ਪਰਿਵਾਰਿਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਗੈਂਗਸਟਰ ਗੋਲਡੀ ਬਰਾੜ ਦੇ ਘਰ ਛਾਪੇਮਾਰੀ ਗੈਂਗਸਟਰ ਗੋਲਡੀ ਬਰਾੜ ਦੇ ਘਰ ਛਾਪੇਮਾਰੀ: ਦੱਸ ਦਈਏ ਕਿ ਐਨਆਈਏ ਦੀ ਟੀਮ ਵੱਲੋਂ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਘਰ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਫਾਜ਼ਿਲਕਾ ਵਿੱਚ ਵੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰ, ਭਗਵਾਨਪੁਰ ਪਿੰਡ ਵਿੱਚ ਜੱਗੂ ਭਗਵਾਨਪੁਰੀਆ ਦੇ ਘਰ ਅਤੇ ਅੰਮ੍ਰਿਤਸਰ ਵਿੱਚ ਗੈਂਗਸਟਰ ਸ਼ੁਭਮ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਨ੍ਹਾਂ ਤੋਂ ਇਲਾਵਾ ਕੋਟਕਪੁਰਾ ਫਰੀਦਕੋਟ ਅਤੇ ਰਾਜਪੁਰਾ ਵਿੱਚ ਵੀ ਗੈਂਗਸਟਰਾਂ ਦੇ ਕਈ ਠਿਕਾਣਿਆਂ ਉੱਤੇ ਐਨਆਈਏ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਫਰੀਦਕੋਟ ਦੇ ਕਸਬਾ ਕੋਟਕਪੂਰਾ ਵਿੱਚ ਵੀ ਐਨਆਈਏ ਦੀ ਟੀਮ ਵੱਲੋਂ ਸਵੇਰੇ 6 ਵਜੇ ਤੋਂ ਇੱਕ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਟੀਮ ਨੂੰ ਕਿਹੜੇ ਸੁਰਾਗ ਮਿਲੇ ਹਨ। ਫਿਲਹਾਲ ਛਾਪੇਮਾਰੀ ਜਾਰੀ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਵਿੱਚ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਸ਼ੁਭਮ ਦੇ ਘਰ ਛਾਪੇਮਾਰੀ ਕੀਤੀ ਗਈ ਹੈ। ਹਾਲਾਂਕਿ ਸ਼ੁਭਮ ਦਾ ਪਰਿਵਾਰ ਅੰਮ੍ਰਿਤਸਰ ਨਹੀਂ ਰਹਿ ਰਿਹਾ ਹੈ। ਫਿਰ ਵੀ ਉਸ ਦੇ ਘਰ ਐਨਆਈਏ ਦੀ ਟੀਮ ਵੱਲੋਂ ਦਬਿਸ਼ ਦਿੱਲੀ ਗਈ। ਇਨ੍ਹਾਂ ਤੋਂ ਇਲਾਵਾ ਫਰੀਦਕੋਟ, ਰਾਜਪੁਰਾ, ਖੰਨਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਯਮੁਨਾਨਗਰ ਵਿਖੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੰਦੀਪ ਕੇਕੜੇ ਦਾ ਭਰਾ ਵੀ ਗ੍ਰਿਫ਼ਤਾਰ