ETV Bharat / city

ਨਵੀਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ : ਡੀ.ਐਸ ਪਟਵਾਲੀਆ

ਪੰਜਾਬ ਸਰਕਾਰ ਦੇ ਨਵੇਂ ਬਣੇ ਐਡਵੋਕੇਟ ਜਨਰਲ ਡੀ.ਐਸ ਪਟਵਾਲੀਆ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਮਿਲੀ ਹੈ, ਉਸ ਨੂੰ ਬਾਖੂਬੀ ਨਿਭਾਉਣਗੇ ਅਤੇ ਜਲਦ ਹੀ ਸਰਕਾਰ ਦੇ ਕੇਸਾਂ ਸਬੰਧੀ ਨਤੀਜੇ ਵੀ ਆਉਣਗੇ।

author img

By

Published : Nov 20, 2021, 5:36 PM IST

ਨਵੀਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ : ਡੀ.ਐਸ ਪਟਵਾਲੀਆ
ਨਵੀਂ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾਵੇਗਾ : ਡੀ.ਐਸ ਪਟਵਾਲੀਆ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਨਵੇਂ ਐਡਵੋਕੇਟ ਜਨਰਲ ਵਜੋਂ ਡੀ.ਐਸ ਪਟਵਾਲੀਆ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਜਦ ਕਿ ਇੰਨ੍ਹਾਂ ਤੋਂ ਪਹਿਲਾਂ ਏ.ਪੀ ਐਸ ਦਿਓਲ ਨੂੰ ਏ.ਜੀ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਬਾਅਦ 'ਚ ਅਸਤੀਫ਼ਾ ਦੇ ਦਿੱਤਾ ਸੀ।

ਇਸ ਵਿਚਾਲੇ ਪੰਜਾਬ ਦੇ ਨਵੇਂ ਬਣੇ ਐਡਵੋਕੇਟ ਜਨਰਲ ਦੀਪੇਂਦਰ ਸਿੰਘ ਪਟਵਾਲੀਆ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਿਭਾਇਆ ਜਾਵੇਗਾ। ਡੀ.ਐਸ.ਪਟਵਾਲੀਆ ਨੇ ਕਿਹਾ ਕਿ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ 'ਤੇ ਜਲਦੀ ਹੀ ਨਤੀਜੇ ਦੇਣਗੇ। ਉਨ੍ਹਾਂ ਕਿਹਾ ਕਿ ਅਦਾਲਤ 'ਚ ਜੋ ਵੀ ਰਣਨੀਤੀ ਰਹੇਗੀ ਉਸ ਨੂੰ ਸਾਰਿਆਂ ਦੇ ਸਾਹਮਣੇ ਨਹੀਂ ਦੱਸਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਏ.ਜੀ ਦਫ਼ਤਰ ਦੀ ਟੀਮ ਕਾਫ਼ੀ ਪ੍ਰਤਿਭਾਸ਼ਾਲੀ ਹੈ ਅਤੇ ਪੂਰੀ ਟੀਮ ਨਾਲ ਉਨ੍ਹਾਂ ਮੁਲਾਕਾਤ ਕੀਤੀ ਹੈ ਅਤੇ ਕੋਈ ਵੱਡਾ ਬਦਲਾਅ ਨਹੀਂ ਕਰਾਂਗੇ।

ਇਹ ਵੀ ਪੜ੍ਹੋ : ਕਿਸਾਨ ਆਗੂ ਪੰਧੇਰ ਨੇ 26 ਨੂੰ ਦਿੱਲੀ ਕੂਚ ਦਾ ਸੱਦਾ ਦਿੱਤਾ

ਦੱਸ ਦਈਏ ਕਿ ਪੰਜਾਬ ਸਰਕਾਰ ਦੇ ਨਵੇਂ ਬਣੇ ਐਡਵੋਕੇਟ ਜਨਰਲ ਡੀ.ਐਸ ਪਟਵਾਲੀਆ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਹਿਲੀ ਪਸੰਦ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਦੱਸ ਦਈਇੇ ਕਿ ਏ.ਪੀ ਐਸ ਦਿਓਲ ਦੇ ੲ.ਜੀ ਬਣਨ ਤੋਂ ਪਹਿਲਾਂ ਵੀ ਪਟਵਾਲੀਆ ਦਾ ਨਾਮ ਪੇਸ਼ ਕੀਤਾ ਗਿਆ ਸੀ, ਪਰ ਉਦੋਂ ਇਸ ਨਾਮ 'ਤੇ ਮੋਹਰ ਨਹੀਂ ਲੱਗ ਸਕੀ ਸੀ।

ਇਹ ਵੀ ਪੜ੍ਹੋ : ਕਰਤਾਰਪੁਰ ਸਾਹਿਬ ਪਹੁੰਚੇ ਸਿੱਧੂ ਨੇ ਇਮਰਾਨ ਖ਼ਾਨ ਨੂੰ ਸੱਦਿਆ 'ਵੱਡਾ ਭਰਾ', ਹੋ ਗਿਆ ਵਿਵਾਦ

ਏ.ਪੀ ਐਸ ਦਿਓਲ ਦਾ ਏ.ਜੀ ਬਣਨ 'ਤੇ ਨਵਜੋਤ ਸਿੱਧੂ ਪਹਿਲਾਂ ਤੋਂ ਹੀ ਮੁੱਖ ਮੰਤਈ ਚਰਨਜੀਤ ਚੰਨੀ ਦਾ ਵਿਰੋਧ ਕਰਦੇ ਰਹੇ ਸਨ। ਇਸ ਵਿਰੋਧ ਦੇ ਚੱਲਦਿਆਂ ਏ.ਪੀ ਐਸ ਦਿਓਲ ਵਲੋਂ ਅਸਤੀਫ਼ਾ ਦਿੱਤਾ ਗਿਆ ਸੀ, ਜੋ ਮਨਜੂਰ ਵੀ ਕਰ ਲਿਆ ਗਿਆ ਸੀ। ਜਿਸ 'ਚ ਕਿਹਾ ਜਾਂਦਾ ਸੀ ਕਿ ਨਵਜੋਤ ਸਿੱਧੂ ਆਪਣੀ ਗੱਲ ਮਨਵਾਉਣ 'ਚ ਸਫ਼ਲ ਹੋਏ ਹਨ। ਨਵਜੋਤ ਸਿੱਧੂ ਦਾ ਕਹਿਣਾ ਸੀ ਕਿ ਜਿਸ ਵਕੀਲ ਨੇ ਬੇਅਦਬੀ ਮਾਮਲੇ 'ਚ ਮੁਲਜ਼ਮ ਸੁਮੇਧ ਸਿੰਘ ਸੈਣੀ ਨੂੰ ਬਲੈਂਕੇਟ ਜਮਾਨਤ ਕਰਵਾਈ ਹੋਵੇ ਉਹ ਪੰਜਾਬ ਸਰਕਾਰ ਦੀ ਪੈਰ੍ਹਵੀ ਬੇਅਦਬੀ ਮਾਮਲਿਆਂ 'ਚ ਕਿਸਾ ਤਰ੍ਹਾਂ ਕਰ ਸਕਦਾ ਹੈ।

ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਵੱਡਾ ਭਾਈ ਕਹਿਣ ਦੇ ਵਿਵਾਦ 'ਤੇ ਭੜਕਿਆ ਸਿੱਧੂ, ਦਿੱਤਾ ਠੋਕਵਾਂ ਜਵਾਬ

ETV Bharat Logo

Copyright © 2024 Ushodaya Enterprises Pvt. Ltd., All Rights Reserved.