ਚੰਡੀਗੜ੍ਹ: ਕੋਰੋਨਾ ਨੂੰ ਲੈ ਕੇ ਦੁਨੀਆ ਭਰ ਵਿੱਚ ਖੋਜਾਂ ਚੱਲ ਰਹੀਆਂ ਹਨ। ਜਿਵੇਂ ਕਿ ਖੋਜ ਅੱਗੇ ਵੱਧ ਰਹੀ ਹੈ ਉਸੇ ਤਰ੍ਹਾਂ ਇਸ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ। ਲੋਕਾਂ ਦੇ ਵੱਖ-ਵੱਖ ਬਲਡ ਗਰੁੱਪ ਉੱਤੇ ਕੋਰੋਨਾ ਦੇ ਪ੍ਰਭਾਵ ਨੂੰ ਲੈ ਕੇ ਹਾਲ ਹੀ ਵਿੱਚ ਇਕ ਰਿਸਰਚ ਕੀਤੀ ਗਈ ਹੈ। ਜਿਸ ਵਿੱਚ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ ਹਨ। ਇਸ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਿਹੜੇ ਬਲੱਡ ਗਰੁੱਪਾਂ ਦੇ ਲੋਕਾਂ ਉੱਤੇ ਕੋਰੋਨਾ ਦਾ ਵਧੇਰਾ ਪ੍ਰਭਾਵ ਹੁੰਦਾ ਹੈ ਕਿਹੜੇ ਬਲੱਡ ਗਰੁੱਪ ਦੇ ਲੋਕਾਂ ਉੱਤੇ ਕੋਰੋਨਾ ਦਾ ਅਸਰ ਘੱਟ ਹੁੰਦਾ ਹੈ।
ਇਸ ਬਾਰੇ ਚਿਕਿਤਸਕ ਡਾ. ਹਰਦੀਪ ਖਰਬੰਦਾ ਨਾਲ ਗੱਲਬਾਤ ਕੀਤੀ। ਡਾ. ਹਰਦੀਪ ਖਰਬੰਦਾ ਨੇ ਦੱਸਿਆ ਕਿ ਨਵੀਂ ਖੋਜ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਲੋਕ ਜਿਨ੍ਹਾਂ ਦੇ ਖੂਨ ਦੀ ਕਿਸਮ ਏਬੀ ਜਾਂ ਬੀ ਹੈ। ਉਨ੍ਹਾਂ ਨੂੰ ਕੋਰੋਨਾ ਸੰਕਰਮਣ ਦੇ ਵੱਧ ਜੋਖ਼ਮ ਹੁੰਦਾ ਹੈ ਕਿਉਂਕਿ ਇਨ੍ਹਾਂ ਦੋਵੇਂ ਬਲੱਡ ਸਮੂਹਾਂ ਵਾਲੇ ਲੋਕਾਂ ਵਿੱਚ ਰੋਗ ਪ੍ਰਤੀਰੋਧਕ ਸਮਰਥਾ ਦੂਜੇ ਖੂਨ ਦੇ ਸਮੂਹਾਂ ਨਾਲੋਂ ਘੱਟ ਹੁੰਦੀ ਹੈ।
ਇਸ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਲੋਕਾਂ ਦਾ ਬਲੱਡ ਗਰੁੱਪ ਓ ਹੈ ਉਨ੍ਹਾਂ ਲੋਕਾਂ ਨੂੰ ਹੋਰ ਖੂਨ ਦੇ ਸਮੂਹਾਂ ਦੇ ਲੋਕਾਂ ਨਾਲੋਂ ਕੋਰੋਨਾ ਦਾ ਖਤਰਾ ਥੋੜ੍ਹਾ ਘੱਟ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਨ੍ਹਾਂ ਲੋਕਾਂ ਨੂੰ ਕੋਰੋਨਾ ਨਹੀਂ ਹੋਵੇਗਾ ਜਾਂ ਇਨ੍ਹਾਂ ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਲੈਣ ਦੀ ਜ਼ਰੂਰਤ ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਦੂਜਿਆਂ ਵਾਂਗ ਸਾਰੀਆਂ ਸਾਵਧਾਨੀਆਂ ਵੀ ਵਰਤਣੀਆਂ ਪੈਣਗੀਆਂ।
ਜਿੱਥੋਂ ਤੱਕ ਏਬੀ ਅਤੇ ਬੀ ਬਲੱਡ ਗਰੁੱਪ ਦੇ ਲੋਕਾਂ ਦੀ ਗੱਲ ਹੈ, ਤਾਂ ਇਨ੍ਹਾਂ ਲੋਕਾਂ ਨੂੰ ਸੰਕਰਮਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਸ ਲਈ, ਉਨ੍ਹਾਂ ਨੂੰ ਵਧੇਰੇ ਸਾਵਧਾਨੀ ਵਰਤਣੀ ਪਵੇਗੀ। ਜਿਵੇਂ ਬਜ਼ੁਰਗਾਂ ਨੂੰ ਜਿਆਦਾ ਸਾਵਧਾਨ ਰਹਿਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਉਸੇ ਤਰ੍ਹਾਂ ਇਨ੍ਹਾਂ ਦੋ ਬਲਡ ਗਰੁਪਾਂ ਵਾਲੇ ਲੋਕਾਂ ਨੂੰ ਵੀ ਜਿਆਦਾ ਸਾਵਧਾਨ ਰਹਿਣ ਦੀ ਲੋੜ ਹੈ।
ਡਾ. ਖਰਬੰਦਾ ਨੇ ਕਿਹਾ ਕਿ ਬਲਡ ਗਰੁੱਪ ਦੇ ਰਾਹੀਂ ਸਾਡੀ ਪ੍ਰਤੀਰੋਧਕ ਸ਼ਕਤੀ ਦਾ ਵੀ ਪਤਾ ਚਲਦਾ ਹੈ ਜੋ ਸਾਡੇ ਸਰੀਰ ਦੀ ਅੰਦਰੂਨੀ ਇਮਯੂਨਿਟੀ ਹੁੰਦੀ ਹੈ ਇਸ ਇਮਯੂਨਿਟੀ ਨੂੰ ਅਸੀਂ ਵਧਾ ਨਹੀਂ ਸਕਦੇ।
ਪਰ ਸਰੀਰ ਦੀ ਆਮ ਪ੍ਰਤੀਰੋਧੀ ਸਮਰਥਾ ਨੂੰ ਅਸੀਂ ਆਪਣੇ ਭੋਜਣ, ਯੋਗਾ ਅਤੇ ਕਸਰਤ ਰਾਹੀਂ ਵਧਾ ਸਕਦੇ ਹਾਂ ਜੋ ਕਿ ਸਾਨੂੰ ਕੋਰੋਨਾ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਇਤਾ ਕਰੇਗਾ। ਇਸ ਲਈ, ਇਹ ਦੋਨੋ ਖੂਨ ਦੇ ਸਮੂਹਾਂ ਵਾਲੇ ਲੋਕਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਨਾਲ ਹੀ ਆਪਣੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੀ ਵੀ।