ਚੰਡੀਗੜ੍ਹ:ਪਿਛਲੇ ਕਈ ਸਾਲਾਂ ਤੋਂ ਧਰਤੀ ਉਤੇ ਕਈ ਪਰਿਵਰਤਨ ਆ ਰਹੇ ਹਨ।ਤਾਪਮਾਨ ਵੱਧ ਰਿਹਾ ਹੈ ਜਿਸ ਗਲੈਸ਼ੀਅਰ (Glacier) ਪਿਘਲ ਰਹੇ ਹਨ।ਵਿਗਿਆਨੀ ਨੇ ਇਸ ਬਾਰੇ ਪਹਿਲਾਂ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਸਾਲਾਂ ਵਿਚ ਵਿਨਾਸ਼ਕਾਰੀ ਹੜ ਆਉਣ ਦੀ ਸੰਭਾਵਨਾ ਹੈ ਜਿਸ ਨਾਲ ਧਰਤੀ ਉਤੇ ਬਹੁਤ ਨੁਕਸਾਨ ਹੋਵੇਗਾ।
ਨਾਸਾ ਨੇ ਆਪਣੇ ਇਕ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਮੌਸਮ ਵਿਚ ਬਦਲਾਅ ਆਉਣ ਦਾ ਕਾਰਨ ਚੰਦਰਮਾ ਹੈ।ਨਾਸਾ ਨੇ ਆਪਣੀ ਇਕ ਰਿਪੋਰਟ ਵਿਚ ਸਪੱਸ਼ਟ ਕੀਤਾ ਹੈ ਕਿ 2030 ਵਿਚ ਜਲਵਾਯੂ ਪਰਿਵਰਤਨ (Climate change) ਨਾਲ ਸਮੁੰਦਰ (sea) ਵਿਚ ਪਾਣੀ ਦਾ ਪੱਧਰ ਵੱਧ ਜਾਵੇਗਾ ਜਿਸ ਨਾਲ ਵਿਨਾਸ਼ਕਾਰੀ ਹੜ੍ਹ ਆਉਣ ਦੀ ਸੰਭਾਵਨਾ ਹੈ।
ਨਾਸਾ ਦੀ ਇਹ ਰਿਪਟੋਰ ਕਲਾਈਮੇਟ ਚੇਂਜ ਉਤੇ ਆਧਾਰਿਤ ਜਰਨਲ ਨੇਚਰ ਵਿਚ 21 ਜੂਨ ਨੂੰ ਪ੍ਰਕਾਸ਼ਿਤ ਹੋਈ ਹੈ।ਇਸ ਰਿਪੋਰਟ ਵਿਚ ਲਿਖਿਆ ਹੈ ਕਿ ਪਾਣੀ ਦਾ ਪੱਧਰ ਵੱਧਣ ਨਾਲ ਹੜ ਆਉਣ ਕਾਰਨ ਧਰਤੀ ਉਤੇ ਵਿਨਾਸ਼ ਹੋ ਸਕਦਾ ਹੈ।ਨਾਸਾ ਦਾ ਕਹਿਣਾ ਹੈ ਕਿ ਰੋਜ਼ਾਨਾ ਸਮੁੰਦਰਾਂ ਦੀਆਂ ਲਹਿਰਾਂ ਦੀ ਉਚਾਈ 2 ਫੁੱਟ ਤੱਕ ਵੱਧ ਰਹੀ ਹੈ।ਨਾਸਾ ਦਾ ਕਹਿਣਾ ਹੈ ਕਿ ਪੂਰੇ ਸਾਲ ਵਿਚ ਨਿਯਮਿਤ ਤੌਰ ਇਹ ਸਥਿਤੀ ਨਹੀਂ ਰਹੇਗੀ।
ਇਹ ਵੀ ਪੜੋ:ਪੰਜਾਬ ਯੂਨੀਵਰਸਿਟੀ 'ਚ ਯੂਥ ਅਕਾਲੀ ਦਲ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ