ਚੰਡੀਗੜ੍ਹ: ਵੀਰਵਾਰ ਦੁਪਹਿਰ ਸਮੇਂ ਸੈਕਟਰ 16-17 ਦੀਆਂ ਲਾਈਟਾਂ 'ਤੇ ਇੱਕ ਬਲੈਰੋ ਗੱਡੀ (HR03W3869) ਵਿੱਚ ਅਚਾਨਕ ਅੱਗ ਲੱਗ ਗਈ। ਇਹ ਗੱਡੀ ਹਰਿਆਣਾ ਦੇ ਜਨ ਸੰਪਰਕ ਵਿਭਾਗ ਦੀ ਸੀ। ਜਾਣਕਾਰੀ ਅਨੁਸਾਰ ਗੱਡੀ ਵਿੱਚ ਦੋ ਵਿਅਕਤੀ ਸਵਾਰ ਸਨ।
ਜਾਣਕਾਰੀ ਅਨੁਸਾਰ ਇਹ ਕਾਰ ਸੈਕਟਰ 17-18 ਦੇ ਡਿਵਾਈਡਿੰਗ ਰੋਡ 'ਤੇ ਜਾ ਰਹੀ ਸੀ ਤਾਂ ਗੱਡੀ ਵਿੱਚੋਂ ਧੂੰਆਂ ਨਿਕਲਣ ਲਗਿਆ, ਜਿਸ ਪਿੱਛੋਂ ਚਾਲਕ ਨੇ ਕਾਰ ਰੋਕ ਦਿੱਤੀ। ਜਦੋਂ ਕਾਰ ਚਾਲਕ ਨੇ ਧੂੰਆਂ ਕਿੱਥੋਂ ਨਿਕਲ ਰਿਹਾ ਹੈ, ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਵੇਖਦਿਆਂ ਹੀ ਗੱਡੀ ਅੱਗ ਦੀਆਂ ਲਪਟਾਂ ਵਿੱਚ ਆ ਗਈ। ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੇ ਤੁਰੰਤ ਬਾਹਰ ਨਿਕਲ ਕੇ ਜਾਨ ਬਚਾਈ। ਗੱਡੀ ਪੂਰੀ ਤਰ੍ਹਾਂ ਸੜ ਗਈ। ਆਸ ਪਾਸ ਦੇ ਲੋਕਾਂ ਨੇ ਤੁਰੰਤ ਸੂਚਨਾ ਫ਼ਾਇਰ ਬ੍ਰਿਗੇਡ ਨੂੰ ਦਿੱਤੀ, ਜਿਸ 'ਤੇ ਦੋ ਗੱਡੀਆਂ ਮੌਕੇ 'ਤੇ ਪੁੱਜੀਆਂ ਅਤੇ ਅੱਗ 'ਤੇ ਕਾਬੂ ਪਾਇਆ ਪਰੰਤੂ ਉਦੋਂ ਤੱਕ ਗੱਡੀ ਸੜ ਕੇ ਰਾਖ ਹੋ ਚੁੱਕੀ ਸੀ। ਹਾਲਾਂਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।