ETV Bharat / city

ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ,ਦੋ ਸਾਥੀਆਂ ਸਮੇਤ ਗ੍ਰਿਫ਼ਤਾਰ - ਮੋਗਾ ਜ਼ਿਲ੍ਹਾ ਪੁਲਿਸ

ਮੋਗਾ ਜ਼ਿਲ੍ਹਾ ਪੁਲਿਸ ਵੱਲੋਂ ਸ਼ਿਕਾਇਤਕਰਤਾ ਤਰਲੋਚਨ ਸਿੰਘ ਵਾਸੀ ਪਿੰਡ ਬੰਬੀਹਾ ਭਾਈ ਅਤੇ ਉਸ ਦੇ ਦੋ ਸਾਥੀਆਂ, ਜਿਨਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਬਰਗਾੜੀ ,ਫਰੀਦਕੋਟ ਅਤੇ ਸੁਖਵੰਤ ਸਿੰਘ ਉਰਫ ਫੌਜੀ ਵਾਸੀ ਪਿੰਡ ਚੀਦਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰਕੇ ਗੋਲੀ ਕਾਂਡ ਦੀ ਗੁੱਥੀ ਨੂੰ ਦੋ ਦਿਨਾਂ ਦੇ ਅੰਦਰ ਸੁਲਝਾ ਲਿਆ ਹੈ। ਪੁਲੀਸ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਛੰਨੀਆਂ ਦੇ ਰਹਿਣ ਵਾਲੇ ਜਗਮੀਤ ਸਿੰਘ ਉਰਫ ਜਗਮੀਤਾ ਖਿਲਾਫ ਵੀ ਕੇਸ ਦਰਜ ਕੀਤਾ ਹੈ।

ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ
ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ
author img

By

Published : Jun 22, 2022, 9:58 PM IST

ਚੰਡੀਗੜ/ਮੋਗਾ: ਬੰਬੀਹਾ ਭਾਈ ਪਿੰਡ ਦੇ ਰਹਿਣ ਵਾਲੇ ਵਿਅਕਤੀ ਵੱਲੋਂ ਸੋਮਵਾਰ ਸਵੇਰੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀ ਚਲਾਉਣ ਦੀ ਰਿਪੋਰਟ ਕੀਤੀ ਗਈ ਗੋਲੀਬਾਰੀ ਦੀ ਘਟਨਾ ਅਸਲ ਵਿੱਚ ਉਕਤ ਵਿਅਕਤੀ ਵੱਲੋਂ ਅਸਲਾ ਲਾਇਸੈਂਸ ਲੈਣ ਲਈ ਰਚੀ ਗਈ ਝੂਠੀ ਕਹਾਣੀ ਸਾਬਤ ਹੋਈ।

ਮੋਗਾ ਜ਼ਿਲ੍ਹਾ ਪੁਲਿਸ ਵੱਲੋਂ ਸ਼ਿਕਾਇਤਕਰਤਾ ਤਰਲੋਚਨ ਸਿੰਘ ਵਾਸੀ ਪਿੰਡ ਬੰਬੀਹਾ ਭਾਈ ਅਤੇ ਉਸ ਦੇ ਦੋ ਸਾਥੀਆਂ, ਜਿਨਾਂ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਬਰਗਾੜੀ ,ਫਰੀਦਕੋਟ ਅਤੇ ਸੁਖਵੰਤ ਸਿੰਘ ਉਰਫ ਫੌਜੀ ਵਾਸੀ ਪਿੰਡ ਚੀਦਾ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰਕੇ ਗੋਲੀ ਕਾਂਡ ਦੀ ਗੁੱਥੀ ਨੂੰ ਦੋ ਦਿਨਾਂ ਦੇ ਅੰਦਰ ਸੁਲਝਾ ਲਿਆ ਹੈ। ਪੁਲੀਸ ਨੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਛੰਨੀਆਂ ਦੇ ਰਹਿਣ ਵਾਲੇ ਜਗਮੀਤ ਸਿੰਘ ਉਰਫ ਜਗਮੀਤਾ ਖਿਲਾਫ ਵੀ ਕੇਸ ਦਰਜ ਕੀਤਾ ਹੈ।

ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ
ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ

ਪੁਲੀਸ ਨੇ ਮੁਲਜ਼ਮਾਂ ਕੋਲੋਂ ਇੱਕ .315 ਬੋਰ ਦਾ ਦੇਸੀ ਕੱਟਾ ਦੇ ਨਾਲ ਦੋ ਜਿੰਦਾ ਕਾਰਤੂਸ, ਇੱਕ .32 ਬੋਰ ਦਾ ਰਿਵਾਲਵਰ ਸਮੇਤ ਸੱਤ ਜਿੰਦਾ ਕਾਰਤੂਸ, ਚਾਰ ਮੋਬਾਈਲ ਫੋਨ ਅਤੇ ਇੱਕ ਪੈਨ ਡਰਾਈਵ ਬਰਾਮਦ ਕੀਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਤਰਲੋਚਨ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਕੁਝ ਦਿਨ ਪਹਿਲਾਂ ਉਸ ਨੂੰ ਵਟਸਐਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਧਮਕੀ ਦਿੱਤੀ ਗਈ ਸੀ ਅਤੇ ਸੋਮਵਾਰ ਦੀ ਸਵੇਰ ਸਵੇਰੇ 4 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਘਰ ‘ਤੇ ਗੋਲੀਆਂ ਵੀ ਚਲਾਈਆਂ ਗਈਆਂ ਸਨ।

ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ
ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ

ਇੰਸਪੈਕਟਰ ਜਨਰਲ ਆਫ ਪੁਲਿਸ ਫਰੀਦਕੋਟ ਪੀ.ਕੇ ਯਾਦਵ ਨੇ ਦੱਸਿਆ ਕਿ ਥਾਣਾ ਸਮਾਲਸਰ ਵਿਖੇ ਆਈਪੀਸੀ ਦੀਆਂ ਧਾਰਾਵਾਂ 336, 506 ਅਤੇ 34 ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਤਹਿਤ ਐਫ.ਆਈ.ਆਰ. ਨੰਬਰ 65 ਮਿਤੀ 20.06.2022 ਦਰਜ ਕੀਤੀ ਗਈ ਹੈ।

ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ ਜਦੋਂ ਸੀ.ਸੀ.ਟੀ.ਵੀ. ਦੀ ਫੁਟੇਜ ਖੰਘਾਲੀ ਗਈ ਤਾਂ ਘਟਨਾ ਸਬੰਧੀ ਸ਼ੱਕ ਪੈਦਾ ਹੋਇਆ, ਜਿਸ ਕਾਰਨ ਮੁੱਦਈ ਤਰਲੋਚਨ ਸਿੰਘ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਸ ਨੇ ਬਾਅਦ ਵਿੱਚ ਤਰਲੋਚਨ ਨੇ ਖੁਲਾਸਾ ਕੀਤਾ ਕਿ ਉਸਨੂੰ ਕੁਝ ਦਿਨ ਪਹਿਲਾਂ ਇੱਕ ਵਟਸਐਪ ਕਾਲ ਰਾਹੀਂ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਧਮਕੀ ਮਿਲੀ ਸੀ ਅਤੇ ਉਸਨੇ ਆਪਣੇ ਨਾਮ ‘ਤੇ ਅਸਲਾ ਲਾਇਸੈਂਸ ਲਈ ਅਰਜੀ ਦਿੱਤੀ ਸੀ ਜੋ ਕਿ ਕਲੀਅਰ ਨਹੀਂ ਹੋਈ ਸੀ।

ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ
ਅਸਲੇ ਦਾ ਲਾਇਸੈਂਸ ਲੈਣ ਲਈ ਰਚੀ ਝੂਠੀ ਕਹਾਣੀ

ਉਨਾਂ ਕਿਹਾ ਕਿ ਬਾਅਦ ਵਿੱਚ ਤਰਲੋਚਨ ਨੇ ਅਸਲਾ ਲਾਇਸੈਂਸ ਲੈਣ ਲਈ ਇੱਕ ਕਹਾਣੀ ਰਚ ਕੇ ਖੁਦ ਹੀ ਆਪਣੇ ਘਰ ’ਤੇ ਗੋਲੀਆਂ ਚਲਾਉਣ ਲਈ ਹਥਿਆਰ ਖਰੀਦੇ ਅਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਕਾਰਨ ਜਾਣ ਬੁੱਝ ਕੇ ਮੀਡੀਆ ਵਿੱਚ ਗੋਲਡੀ ਬਰਾੜ ਦਾ ਨਾਂ ਲਿਆ।

ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਮੋਗਾ ਗੁਲਨੀਤ ਸਿੰਘ ਖੁਰਾਣਾ ਨੇ ਅੱਗੇ ਦੱਸਿਆ ਕਿ ਤਰਲੋਚਨ ਨੇ ਆਪਣੇ ਦੋਸਤ ਕੁਲਵਿੰਦਰ ਸਿੰਘ ਉਰਫ ਕਿੰਦਾ ਵਾਸੀ ਪਿੰਡ ਬਰਗਾੜੀ ਕੋਲੋਂ ਇੱਕ ਲਾਇਸੈਂਸੀ 32 ਬੋਰ ਦਾ ਰਿਵਾਲਵਰ ਅਤੇ ਪਿੰਡ ਚੀਦਾ ਦੇ ਸੁਖਵੰਤ ਸਿੰਘ ਉਰਫ ਫੌਜੀ ਕੋਲੋਂ 315 ਬੋਰ ਦਾ ਦੇਸੀ ਪਿਸਤੌਲ ਲਿਆ ਸੀ। ਜ਼ਿਕਰਯੋਗ ਹੈ ਕਿ ਸੁਖਵੰਤ ਸਿੰਘ ਉਰਫ ਫੌਜੀ ਇਹ ਹਥਿਆਰ ਜਗਮੀਤ ਸਿੰਘ ਉਰਫ ਜਗਮੀਤਾ ਤੋਂ ਲੈ ਕੇ ਆਇਆ ਸੀ। ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ: ਚੋਰ ਗਿਰੋਹ ਦੇ ਪੰਜ ਮੈਂਬਰ ਕਾਬੂ, ਪੁਲਿਸ ਦੀ ਵਰਦੀ ਪਾ ਕਰਦੇ ਸੀ ਵਾਰਦਾਤ

ETV Bharat Logo

Copyright © 2025 Ushodaya Enterprises Pvt. Ltd., All Rights Reserved.