ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਦੇ ਸਿਹਤ ਮਹਿਕਮੇ ਦੀ ਰਾਹ ਨਹੀਂ ਸੁਖਾਲੀ ਨਹੀਂ ਲੱਗ ਰਹੀ ਹੈ। ਦੱਸ ਦਈਏ, ਵਿਦੇਸ਼ ਤੋਂ ਪੰਜਾਬ ਪਰਤਣ ਵਾਲੇ 335 ਮੁਸਾਫ਼ਰ ਹੁਣ ਤੱਕ ਲਾਪਤਾ ਹਨ। ਇਸ ਸਬੰਧੀ ਪੰਜਾਬ ਸਰਕਾਰ ਨੇ ਰਿਪੋਰਟ ਬਣਾ ਕੇ ਕੇਂਦਰ ਸਰਕਾਰ ਨੂੰ ਐਡਵਾਈਜ਼ਰੀ ਭੇਜ ਦਿੱਤੀ ਹੈ।
ਦੱਸ ਦਈਏ, ਪੁਲਿਸ ਤੇ ਸਿਹਤ ਵਿਭਾਗ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਛਾਪੇਮਾਰੀ ਕੀਤੀ ਜਾਂਦੀ ਹੈ ਤੇ 14 ਦਿਨ ਲਈ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਜਾਂਦਾ ਹੈ। ਇਸ ਤਹਿਤ ਹੀ ਪਹਿਲਾਂ ਹੀ 11 ਮਾਰਚ ਨੂੰ ਇਹ ਗਿਣਤੀ 278 ਸੀ ਪਰ 13 ਤਰੀਕ ਨੂੰ ਇਹ 335 ਤੱਕ ਪਹੁੰਚ ਗਈ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦਾ ਕਹਿਰ ਦੇਸ਼-ਵਿਦੇਸ਼ਾਂ ਤੱਕ ਪਹੁੰਚ ਗਿਆ ਹੈ ਤੇ ਕਈ ਲੋਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਏ ਹਨ। ਇਸ ਦੇ ਨਾਲ ਹੀ ਭਾਰਤ ਵਿੱਚ ਵਾਇਰਸ ਦੀ ਲਾਗ ਕਰਕੇ 2 ਮੌਤਾਂ ਵੀ ਚੁੱਕੀਆਂ ਹਨ। ਉੱਥੇ ਹੀ ਇਸ ਦੇ ਬਚਾਅ ਲਈ ਭਾਰਤ ਵਿੱਚ ਕਈ ਵਿਦਿਅਕ ਅਦਾਰੇ, ਸਕੂਲ, ਕਾਲਜ, ਸਿਨੇਮਾਘਰ, ਥਿਏਟਰ ਤੇ ਜਨਤਕ ਥਾਵਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।