ਚੰਡੀਗੜ੍ਹ: ਇੰਟਰਸਿਟੀ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ ਜੋ ਲੌਕਡਾਊਨ ਦੇ ਕਾਰਨ ਫਸੇ ਹੋਏ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਨਾਲ ਲੱਗਦੇ ਸੂਬਿਆਂ ਦੇ ਪ੍ਰਵਾਸੀ ਲੋਕਾਂ ਨੂੰ ਬੱਸਾਂ ਰਾਹੀਂ ਸੂਬੇ ਲਈ ਰਵਾਨਾ ਕਰ ਦਿੱਤਾ ਹੈ।
ਯੂਪੀ ਬਿਹਾਰ ਤੋਂ ਆਏ ਮਜ਼ਦੂਰਾਂ ਲਈ ਟ੍ਰੇਨ ਰਵਾਨਾ
ਯੂ ਪੀ ਅਤੇ ਬਿਹਾਰ ਦੇ ਲੋਕਾਂ ਵਾਸਤੇ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ, ਐਤਵਾਰ ਇੱਕ ਟਰੇਨ ਗੋਂਡਾ ਲਈ ਰਵਾਨਾ ਕੀਤੀ ਗਈ ਸੀ ਅਤੇ ਸੋਮਵਾਰ ਦੁਪਹਿਰ ਤਿੰਨ ਵਜੇ ਇੱਕ ਟਰੇਨ ਬਿਹਾਰ ਵਾਸਤੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਸੀ। ਇਨ੍ਹਾਂ ਟਰੇਨਾਂ 'ਚ ਸਫ਼ਰ ਕਰ ਰਹੇ ਯਾਤਰੀਆਂ ਦੀ ਸੋਸ਼ਲ ਦੂਰੀ ਨੂੰ ਬਰਕਰਾਰ ਰੱਖਣ ਲਈ ਰੇਲ ਵਿਭਾਗ ਵੱਲੋਂ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਤਿੰਨ ਯਾਤਰੀਆਂ ਵਾਲੀ ਸੀਟ 'ਤੇ 2 ਯਾਤਰੀ ਅਤੇ ਸਿੰਗਲ ਵਾਲੀ ਸੀਟ 'ਤੇ ਇੱਕ-ਇੱਕ ਯਾਤਰੀਆਂ ਨੂੰ ਬਿਠਾਇਆ ਗਿਆ। ਇਸ ਦੇ ਨਾਲ ਹੀ ਯਾਤਰੀਆਂ ਨੂੰ ਬਠਾਉਣ ਤੋਂ ਪਹਿਲਾਂ ਰੇਲ ਵਿਭਾਗ ਵੱਲੋਂ ਪੂਰੀ ਟਰੇਨ ਨੂੰ ਸੈਨੇਟਾਈਜ਼ ਕੀਤਾ ਗਿਆ ਸੀ। ਬਿਹਾਰ ਜਾ ਰਹੇ ਯਾਤਰੀਆਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਖਾਣ-ਪੀਣ ਦਾ ਸਮਾਨ ਵੀ ਦਿੱਤਾ ਗਿਆ।
ਇਹ ਵੀ ਪੜ੍ਹੋ:ਭੁੱਖ ਨਾਲ ਲੜ੍ਹਨ ਵਾਲੇ ਗ਼ਰੀਬ ਲੋਕ ਵੀ ਫਰੰਟ ਲਾਈਨ ਯੋਧੇ: ਬਲਵਿੰਦਰ ਬੈਂਸ