ETV Bharat / city

ਕਿਸਾਨਾਂ ਨੂੰ ਸਤੰਬਰ ਤੱਕ ਗੰਨੇ ਦੀ ਅਦਾਇਗੀ ਦਾ ਭਰੋਸਾ - Meeting

ਗੰਨੇ ਦੀਆਂ ਘੱਟ ਕੀਮਤਾਂ ਤੇ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨ ਆਗੂਆਂ ਦੀ ਪੰਜਾਬ ਕੈਬਨਿਟ ਦੇ ਮੰਤਰੀਆਂ ਨਾਲ ਬੈਠਕ ਖ਼ਤਮ ਹੋ ਚੁੱਕੀ ਹੈ। ਬੈਠਕ ਵਿੱਚ ਦੋਵਾਂ ਧਿਰਾਂ ਵਿਚਾਲੇ ਨਹੀਂ ਕੁਝ ਖਾਸ ਸਹਿਮਤੀ ਨਹੀਂ ਬਣ ਪਾਈ, ਪਰ ਹਾਲੇ ਇਸ ਮਾਮਲੇ ‘ਤੇ ਆਖਰੀ ਸਹਿਮਤੀ ਬਣਨਾ ਬਾਕੀ ਹੈ।

ਕਿਸਾਨ ਆਗੂਆਂ ਤੇ ਕੈਬਨਿਟ ਮੰਤਰੀਆਂ ਵਿਚਾਲੇ ਬੈਠਕ ਖ਼ਤਮ
author img

By

Published : Aug 22, 2021, 3:33 PM IST

Updated : Aug 22, 2021, 4:14 PM IST

ਚੰਡੀਗੜ੍ਹ: ਗੰਨੇ ਦੀਆਂ ਘੱਟ ਕੀਮਤਾਂ ਤੇ ਬਕਾਇਆ ਰਾਸ਼ੀ ਨੂੰ ਲੈਕੇ ਕਿਸਾਨ ਆਗੂਆਂ ਦੀ ਪੰਜਾਬ ਕੈਬਨਿਟ ਦੇ ਮੰਤਰੀਆਂ ਨਾਲ ਬੈਠਕ ਖ਼ਤਮ ਹੋ ਚੁੱਕੀ ਹੈ। ਬੈਠਕ ਵਿੱਚ ਦੋਵਾਂ ਧਿਰਾਂ ਵਿਚਾਲੇ ਨਹੀਂ ਕੁਝ ਖਾਸ ਸਹਿਮਤੀ ਨਹੀਂ ਬਣ ਪਾਈ, ਪਰ ਹਾਲੇ ਇਸ ਮਾਮਲੇ ‘ਤੇ ਆਖਰੀ ਸਹਿਮਤੀ ਬਣਨਾ ਬਾਕੀ ਹੈ।

ਕਿਸਾਨਾਂ ਨੂੰ ਸਤੰਬਰ ਤੱਕ ਗੰਨੇ ਦੀ ਅਦਾਇਗੀ ਦਾ ਭਰੋਸਾ

ਕਿਸਾਨਾਂ ਨਾਲ ਹੋਈ ਇਸ ਮੀਟਿੰਗ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ, ਸੁੰਦਰ ਸ਼ਾਮ ਅਰੋੜਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਸ਼ਾਮਲ ਸਨ। ਇਸ ਬੈਠਕ 'ਚ ਸਰਕਾਰ ਵਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਸਤੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ।ਸਰਕਾਰ ਨੇ ਭਰੋਸਾ ਦਿੱਤਾ ਹੈ ਕਿ 15 ਦਿਨਾਂ 'ਚ ਪ੍ਰਾਈਵੇਟ ਮਿਲਾਂ ਦਾ 145 ਕਰੋੜ ਅਤੇ ਸਰਕਾਰ ਦਾ 55 ਕਰੋੜ ਦਾ ਬਕਾਇਆ 1 ਸਤੰਬਰ ਤੱਕ ਦੇ ਦਿੱਤਾ ਜਾਵੇਗਾ।

ਇਸ ਦੇ ਨਾਲ ਹੀ ਕਿਸਾਨਾਂ ਵਲੋਂ ਇਹ ਮੰਗ ਵੀ ਰੱਖੀ ਗਈ ਸੀ ਕਿ ਗੰਨੇ ਦੀ ਘੱਟੋ ਘੱਟ ਕੀਮਤ 400 ਰੁਪਏ ਪਰਤੀ ਕੁਇੰਟਲ ਕੀਤੀ ਜਾਵੇ, ਜਿਸ 'ਤੇ ਸਰਕਾਰ ਵਿਚਕਾਰ ਸਹਿਮਤੀ ਨਹੀਂ ਬਣ ਪਾਈ। ਇਸ ਨੂੰ ਲੈਕੇ 23 ਅਗਸਤ ਨੂੰ ਕਿਸਾਨਾਂ ਵਲੋਂ ਜਲੰਧਰ 'ਚ ਖੇਤੀ ਮਾਹਿਰਾਂ ਨਾਲ ਮੀਟਿੰਗ ਕਰਕੇ ਆਪਣੀ ਗੱਲ ਰੱਖੀ ਜਾਵੇਗੀ।

ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ, ਉਨ੍ਹਾਂ ਵਲੋਂ ਆਪਣਾ ਧਰਨਾ ਇਸ ਤਰ੍ਹਾਂ ਹੀ ਜਾਰੀ ਰੱਖਿਆ ਜਾਵੇਗਾ।

ਇਸ ਸਬੰਧੀ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਕਿ ਕਿਸਾਨਾਂ ਵਲੋਂ ਗੰਨੇ ਦੀ ਘੱਟੋਂ-ਘੱਟ ਕੀਮਤ ਨੂੰ ਲੈਕੇ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਕਿ ਇਸ 'ਚ ਦੇਖਿਆ ਜਾਵੇਗਾ ਕਿ ਵਪਾਰੀ ਅਤੇ ਕਿਸਾਨ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ। ਰੰਧਾਵਾ ਦਾ ਕਹਿਣਾ ਕਿ ਜਲਦ ਹੀ ਕਿਸਾਨਾਂ ਦੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁਲਾਕਾਤ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਰੰਧਾਵਾ ਨੇ ਮੰਨਿਆ ਕਿ ਗੰਨੇ ਦੀਆਂ ਕੀਮਤਾਂ ਨੂੰ ਲੈਕੇ ਕੀਤੀ ਮੀਟਿੰਗ 'ਚ ਕਿਸਾਨਾਂ ਨੂੰ ਸ਼ਾਮਲ ਨਾ ਕਰਨਾ ਗਲਤੀ ਹੈ, ਜਿਸ ਨੂੰ ਸਹੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਗੰਨਾ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ

Last Updated : Aug 22, 2021, 4:14 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.