ਚੰਡੀਗੜ੍ਹ: ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਕੀਤੇ ਗਏ ਮੀਡੀਆ ਬੁਲੇਟਿਨ ਮੁਤਾਬਕ ਹੁਣ ਤੱਕ ਕੋਰੋਨਾ ਵਾਇਰਸ ਦੇ 203 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ 21 ਮਾਮਲੇ ਪੌਜ਼ੀਟਿਵ ਪਾਏ ਗਏ ਹਨ ਅਤੇ ਇੱਕ ਦੀ ਮੌਤ ਹੋਈ ਹੈ।
ਇਸ ਤਰ੍ਹਾਂ ਹੈ ਵੇਰਵਾ
1 | ਜਾਂਚ ਕੀਤੇ ਗਏ ਨਮੂਨਿਆਂ ਦੀ ਗਿਣਤੀ | 203 |
---|---|---|
2 | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 203 |
3 | ਹੁਣ ਤੱਕ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 21 |
4 | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 160 |
5 | ਮ੍ਰਿਤਕਾਂ ਦੀ ਗਿਣਤੀ | 1 |
6 | ਰਿਪੋਰਟ ਦੀ ਉਡੀਕ ਹੈ | 22 |
ਸੂਬੇ ਵਿੱਚ ਹੁਣ ਤੱਕ ਕੋਵਿਡ-19 (ਕਰੋਨਾ ਵਾਇਰਸ) ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
• ਪਹਿਲਾ ਮਾਮਲਾ ਯੂਕੇ ਤੋਂ ਦਿੱਲੀ ਰਾਹੀਂ ਅੰਮ੍ਰਿਤਸਰ ਪਹੁੰਚੇ ਯਾਤਰੀ ਦਾ ਹੈ ਜਿਸਨੂੰ ਅੰਮ੍ਰਿਤਸਰ ਵਿਖੇ ਭਰਤੀ ਕਰਵਾਇਆ ਗਿਆ ਅਤੇ ਇਸਦੀ ਹਾਲਤ ਸਥਿਰ ਹੈ।
• ਐਸ.ਬੀ.ਐਸ ਨਗਰ ਤੋਂ 2 ਮਾਮਲੇ ਸਾਹਮਣੇ ਆਏ ਹਨ। ਇਹ ਜਰਮਨੀ ਤੋਂ ਇਟਲੀ ਦੇ ਰਸਤੇ ਦਿੱਲੀ ਪਹੁੰਚੇ ਸਨ। ਇਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਅਤੇ ਇਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ।
• ਐਸ.ਬੀ.ਐਸ ਨਗਰ ਤੋਂ 5 ਹੋਰ ਮਾਮਲੇ ਪੌਜ਼ੀਟਿਵ ਪਾਏ ਗਏ ਹਨ ਇਹ ਸਾਰੇ ਇੱਕ ਪੌਜ਼ੀਟਿਵ ਪਾਏ ਗਏ ਕੇਸ ਦੇ ਨਜ਼ਦੀਕੀ ਹਨ।
- ਸਾਰੇ 20 ਕੇਸ ਸਰਕਾਰੀ ਹਸਪਤਾਲ ਵਿੱਚ ਆਈਸੋਲੇਸ਼ਨ 'ਚ ਰੱਖੇ ਗਏ ਹਨ ਅਤੇ ਸਥਿਰ ਦੱਸੇ ਜਾ ਰਹੇ ਹਨ।
- ਇਨ੍ਹਾਂ ਸਾਰੇ ਕੇਸਾਂ ਨਾਲ ਸਬੰਧਤ ਸਾਰੇ ਨਜ਼ਦੀਕੀਆਂ ਨੂੰ ਕੁਅਰੰਟਾਈਨ ਕੀਤਾ ਗਿਆ ਹੈ ਅਤੇ ਇਹ ਸਭ ਨਿਗਰਾਨੀ ਅਧੀਨ ਹਨ। ਇਨ੍ਹਾਂ ਸਾਰਿਆਂ ਦੇ ਬਲੱਡ ਸੈਂਪਲ ਜਾਂਚ ਲਈ ਨਿਰਧਾਰਤ ਲੈਬ ਨੂੰ ਭੇਜੇ ਗਏ ਹਨ।
ਪੰਜਾਬ ਵਿੱਚ ਕੋਵਿਡ-19 ਦੀ ਜ਼ਿਲ੍ਹਾਂ ਵਾਰ ਰਿਪੋਰਟ
ਲੜੀ ਨੰ: | ਜ਼ਿਲ੍ਹਾਂ | ਪੁਸ਼ਟੀ ਹੋਏ ਮਾਮਲੇ | ਠੀਕ ਹੋਏ ਮਰੀਜ਼ | ਮੌਤਾਂ |
---|---|---|---|---|
1 | ਅੰਮ੍ਰਿਤਸਰ | 01 | 0 | 0 |
2 | ਹੁਸ਼ਿਆਰਪੁਰ | 02 | 0 | 0 |
3 | ਐੱਸਬੀਐੱਸ ਨਗਰ | 14 | 0 | 1 |
4 | ਐੱਸਏਐੱਸ | 04 | 0 | 0 |
ਕੁੱਲ | 21 | 0 | 1 |
ਸਿਹਤ ਵਿਭਾਗ, ਪੰਜਾਬ ਵਲੋਂ ਚੁੱਕੇ ਕਦਮ
• ਰੋਕਥਾਮ ਤੇ ਪ੍ਰਬੰਧਨ ਲਈ ਸਾਰੇ ਜ਼ਿਲ੍ਹਿਆਂ ਨੂੰ ਦਿਸ਼ਾ ਨਿਰਦੇਸ਼ ਜਾਰੀ।
• ਅੰਤਰਰਾਸ਼ਟਰੀ ਹਵਾਈ ਅੱਡਿਆਂ(ਅੰਮ੍ਰਿਤਸਰ,ਮੋਹਾਲੀ) ਅਤੇ ਸਰਹੱਦੀ ਚੈਕ ਪੋਸਟਾਂ (ਵਾਘਾ,ਅਟਾਰੀ, ਡੇਰਾ ਬਾਬਾ ਨਾਨਕ, ਗੁਰਦਾਸਪੁਰ) ਤੇ ਸਕ੍ਰੀਨਿੰਗ ਦੀ ਵਿਵਸਥਾ।
• ਸਾਰੀਆਂ ਥਾਵਾਂ 'ਤੇ ਲੋੜੀਂਦੇ ਲਾਜਿਸਟਿਕ ਉਪਲੱਬਧ