ਚੰਡੀਗੜ੍ਹ: ਦੇਸ ਵਿੱਚ ਦੂਜੀ ਲਹਿਰ ਦੇ ਤਿੰਨ ਦਿਨ ਪਹਿਲਾਂ ਕੋਰੋਨਾ ਦੇ ਮਾਮਲੇ ਖ਼ਤਮ ਹੁੰਦੇ ਦਿਖ ਰਹੇ ਸੀ। ਪਰ ਸ਼ਨੀਵਾਰ ਤੋਂ ਕੋਰੋਨਾ ਮਰੀਜ਼ਾਂ ਦੀ ਸੰਖਿਆ ਫਿਰ ਤੋਂ ਵੱਧਣੀ ਸ਼ੁਰੂ ਹੋ ਗਈ ਹੈ। ਹਾਲਾਂਕਿ ਕਿਸੇ ਦੀ ਮੌਤ ਦੀ ਖਬਰ ਸਾਹਮਣੇ ਨਹੀਂ ਆਈ, ਪਰ ਪੌਜਟਿਵ ਦਰ ਇੱਕ ਵਾਰ ਫਿਰ ਤੋਂ ਵੱਧਣੀ ਸ਼ੁਰੂ ਹੋ ਗਈ ਹੈ। ਜਿਸ ਦਾ ਕਾਰਨ ਲੋਕਾਂ ਵੱਲੋਂ ਵਰਤੀ ਜਾਂ ਰਹੀ ਲਾਪ੍ਰਵਾਹੀ ,ਅਨਲੌਕ ਦੇ ਨਾਲ ਹੀ ਲੋਕੀਂ ਭਾਰੀ ਸੰਖਿਆ ਵਿੱਚ ਪਬਲਿਕ ਪਲੇਸਿਜ਼ ਵਿੱਚ ਜਾਂ ਰਹੇ ਹਨ, ਅਤੇ ਉਥੇ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਨਹੀਂ ਕੀਤੀ ਜਾਂ ਰਹੀ।
ਕੋਰੋਨਾ ਦੀ ਤੀਜੀ ਲਹਿਰ ਬਾਰੇ ਵਾਰਡ ਮੈਡੀਕਲ ਐਸੋਸੀਏਸ਼ਨ ਦੇ ਐਡਵਾਈਜ਼ਰ ਡਾ ਰਮਣੀਕ ਬੇਦੀ ਦੱਸਦੇ ਹਨ, ਕਿ ਜਦੋ ਕੋਰੋਨਾ ਦੀ ਪਹਿਲੀ ਲਹਿਰ ਖ਼ਤਮ ਮੌਕੇ ਦੂਜੇ ਲਹਿਰ ਆਈ ਸੀ, ਉਸ ਵੇਲੇ ਵੀ ਕੋਰੋਨਾ ਦੇ ਮਾਮਲੇ ਘਟੇ ਦੋ ਤਿੰਨ ਮਹੀਨਿਆਂ ਬਾਅਦ ਵਾਇਰਸ ਨੇ ਆਪਣਾ ਅਕਾਰ ਬਦਲਿਆ ਤੇ ਭਿਅਕਰ ਤਬਾਹੀ ਮਚਾਈ। ਜਿਸ ਦਾ ਉਦਾਹਰਣ ਦੇਖਣ ਨੂੰ ਮਿਲਿਆ, ਕਿ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਸੰਖਿਆ ਵਿੱਚ ਇਜ਼ਾਫਾ ਹੋਇਆ,ਹਸਪਤਾਲ ਵਿੱਚ ਲੋਕਾਂ ਨੂੰ ਬੈੱਡ ਤੱਕ ਨਹੀਂ ਮਿਲ ਪਾਏ, ਆਕਸੀਜਨ ਦੀ ਕਮੀ ਵੀ ਵੇਖਣ ਨੂੰ ਮਿਲੀ।
ਪਰ ਕੋਰੋਨਾ ਦੀ ਦੂਜੀ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਕੋਰੋਨਾ ਮਰੀਜਾਂ ਦੀ ਘਟੀ ਗਿਣਤੀ ਤੇ ਸਰਕਾਰ ਨੇ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਰ ਹੁਣ ਅਨਲੌਕ ਦੇ ਨਾਲ ਹੀ ਲੋਕਾਂ ਨੇ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈ ਮਾਲ,ਬਜ਼ਾਰ, ਹਿੱਲ ਸਟੇਸ਼ਨ ਹਰ ਜਗ੍ਹਾ ਭੀੜ ਦੇਖਣ ਨੂੰ ਮਿਲ ਰਹੀ ਹੈ, ਜੋ ਕਿ ਸੰਕੇਤ ਦੇ ਰਹੀ ਹੈ, ਕਿ ਤੀਜੀ ਲਹਿਰ ਆਉਣ ਵਾਲੀ ਹੈ। ਹਾਲਾਂਕਿ ਇਸ ਬਾਰੇ ਇਹ ਕੁੱਝ ਨਹੀ ਦੱਸਿਆ ਜਾਂ ਸਕਦਾ।
ਪਰ ਇਸ ਵਾਇਰਸ ਨੇ ਆਪਣਾ ਇੱਕ ਸਰਕਲ ਬਣਾ ਦਿੱਤਾ ਹੈ, ਜਦੋ ਇਹ ਪੀਕ ਤੇ ਹੁੰਦਾ ਹੈ, ਤਾਂ ਲੋਕੀਂ ਸੰਕਰਮਿਤ ਹੁੰਦੇ ਹਨ, ਪਰ ਜਦੋਂ ਇਹ ਥੋੜ੍ਹਾ ਘੱਟ ਜਾਂਦਾ ਹੈ, ਤੇ ਕੋਰੋਨਾ ਦੇ ਮਾਮਲੇ ਵੀ ਘੱਟਣੇ ਸ਼ੁਰੂ ਹੋ ਜਾਂਦੇ ਹਨ। ਇਸ ਦਾ ਦੂਜਾ ਫੈਕਟਰ ਰੀਪ੍ਰੋਡਕਸ਼ਨ ਫੈਕਟਰ ਹੈ, ਇਹ ਵਾਇਰਸ ਪਹਿਲਾਂ 77 ਤੇ ਸੀ, ਉਸ ਤੋਂ ਬਾਅਦ ਜਦੋ ਪੀਕ ਤੇ ਗਿਆ ਤਾਂ 1 ਅਤੇ ਹੁਣ 1.2 ਹੋ ਗਿਆ ਹੈ, ਜੇਕਰ ਹੁਣ ਵੀ ਲੋਕੀ ਨਾਂ ਸੁਧਰੇ ਤਾਂ ਤੀਜੀ ਲਹਿਰ ਆ ਸਕਦੀ ਹੈ।
ਭਾਰਤ ਅਜੇ ਹਾਰਡ ਇਮਿਊਨਿਟੀ ਤੋਂ ਦੂਰ ਹੈ
ਉਨ੍ਹਾਂ ਨੇ ਦੱਸਿਆ, ਕਿ ਭਾਰਤ ਹਾਲੇ ਹਰਡ ਇਮਿਊਨਿਟੀ ਵੱਲ ਨਹੀਂ ਪਹੁੰਚੇ ਅਤੇ ਬਹੁਤ ਹੀ ਦੂਰ ਹੈ, ਕਿਉਂਕਿ ਇਸ ਦੇ ਲਈ ਵੈਕਸੀਨੇਸ਼ਨ 60 ਪ੍ਰਤੀਸ਼ਤ ਹੋਣੀ ਜ਼ਰੂਰੀ ਹੈ, ਜਦ ਕਿ ਭਾਰਤ ਵਿੱਚ ਅਜੇ 10 ਪ੍ਰਤੀਸ਼ਤ ਤੋਂ ਵੀ ਘੱਟ ਵੈਕਸੀਨ ਲੋਕਾਂ ਨੂੰ ਲੱਗੀ ਹੈ, ਜਦ ਕਿ ਵਿਦੇਸ਼ਾ ਦੀ ਗੱਲ ਕੀਤੀ ਜਾਵੇ, ਉੱਥੇ ਕਈ ਦੇਸ਼ਾਂ ਵਿੱਚ 70 ਤੋਂ 80 ਪਰਸੈਂਟ ਵੈਕਸੀਨ ਲੋਕਾਂ ਨੂੰ ਲੱਗ ਚੁੱਕੀ ਹੈ, ਪਰ ਫਿਰ ਵੀ ਉੱਥੇ ਕੋਰੋਨਾ ਵਾਇਰਸ ਫਿਰ ਤੋਂ ਤਬਾਹੀ ਮਚਾ ਰਿਹਾ ਹੈ।
ਮਾਸਕ ਤੇ ਵੈਕਸੀਨ ਹੈ ਇਲਾਜ
ਉਨ੍ਹਾਂ ਨੇ ਕਿਹਾ ਕਿ ਤੀਜੀ ਲਹਿਰ ਦਾ ਪ੍ਰਭਾਵ ਤਾਂ ਹੀ ਘੱਟ ਹੋਵੇਗਾ, ਇਸਦੇ ਲਈ ਟੀਕਾਕਰਨ ਨੂੰ ਵਧਾਉਣਾ ਪਵੇਗਾ, ਮਾਸਕ ਦੀ ਸਟੈਂਡਰਡ ਰੇਸ਼ੋ ਜੋ ਕਿ ਇਸ ਵੇਲੇ ਭਾਰਤ ਵਿੱਚ ਨਹੀਂ ਹੈ, ਅਤੇ ਲੋਕੀਂ ਹੁਣ ਮਾਸਕ ਪਾਉਣੇ ਹੀ ਭੁੱਲ ਗਏ ਹਨ, ਉਹ ਲਾਗੂ ਕਰਨੀ ਪਵੇਗੀ, ਥ੍ਰੀ ਲੇਅਰ ਮਾਸਕ ਪਾਉਣਾ ਜ਼ਰੂਰੀ ਹੈ। ਕਿਉਂਕਿ ਵਾਇਰਸ ਹਾਲੇ ਖ਼ਤਮ ਨਹੀਂ ਹੋਇਆ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰਾਂ ਅਨਲੌਕ ਸ਼ਬਦ ਦਾ ਇਸਤੇਮਾਲ ਕਰਦੀ ਹੈ ਜੋ ਕਿ ਗ਼ਲਤ ਬਲਕਿ ਸੈਮੀ ਲਾਕਡਾਊਨ ਕਹਿਣਾ ਚਾਹੀਦੈ ਅਨਲੌਕ ਦੇ ਨਾਲ ਇਕ ਗਲਤ ਮੈਸੇਜ ਲੋਕਾਂ ਵਿਚਕਾਰ ਜਾਂਦੇ ਲੋਕਾਂ ਨੂੰ ਲੱਗਦਾ ਹੈ ਕਿ ਵਾਇਰਸ ਖਤਮ ਹੋ ਗਿਐ ਤੇ ਉਹ ਹੁਣ ਖੁੱਲ੍ਹੇ ਤੌਰ ਤੇ ਘੁੰਮ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿੱਲ ਸਟੇਸ਼ਨ ਤੇ ਵੀ ਸਰਕਾਰਾਂ ਨੂੰ ਟੂਰਿਸਟ ਦੀ ਸੰਖਿਆ ਤੇ ਰੋਕ ਲਗਾਉਣੀ ਚਾਹੀਦੀ ਹੈ, ਇੱਕ ਲਿਮਟਿਡ ਲੋਕਾਂ ਨੂੰ ਹੀ ਇਕ ਟਾਇਮ ਤੇ ਐਂਟਰੀ ਮਿਲਣੀ ਚਾਹੀਦੀ ਹੈ।